ਹੁਣ ਤੱਕ 1323 ਰਿਪੋਰਟ ਹੋਣ ਵਾਲੇ ਮਾਮਲਿਆਂ ’ਚੋਂ 729 ਮਰੀਜ਼ਾਂ ਦੀ ਮੌਤ ਦੀ ਪੁਸ਼ਟੀ
ਪਰਨੀਤ ਬਰਾੜ ਕਾਰਜਕਾਰੀ ਸੰਪਾਦਕ ਫਰੀਟਾਊਨ, 2 ਅਗਸਤ- ਪੱਛਮੀ ਅਫਰੀਕੀ ਦੇਸ਼ ਸਿਏਰਾ ਲਿਓਨ ‘ਚ ਈਬੋਲਾ ਵਾਇਰਸ ਕਾਰਨ ਐਮਰਜੈਂਸੀ ਲਾਗੂ ਕੀਤੀ ਗਈ ਹੈ ਅਤੇ ਇਸ ਤੋਂ ਪ੍ਰਭਾਵਿਤ ਮਰੀਜ਼ਾਂ ਨੂੰ ਅਲੱਗ-ਅਲੱਗ ਕੀਤਾ ਜਾ ਰਿਹਾ ਹੈ।ਸਿਏਰਾ ਲਿਓਨ ‘ਚ ਆਉਣ ਦੀ ਕਿਸੇ ਨੂੰ ਵੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ। ਅਫਰੀਕੀ ਦੇਸ਼ਾਂ ਵਿੱਚ ਅਜਿਹਾ ਵਿਸ਼ਵ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਤਾਜ਼ਾ ਇਬੋਲਾ ਵਾਇਰਸ ਸੰਕਟ ਨੂੰ ਦੇਖਦੇ ਹੋਏ ਕੀਤਾ ਗਿਆ ਹੈ।
ਸਿਏਰਾ ਲਿਓਨ ’ਚ ਦਾਖਲਾ ਨਹੀਂ ਦੇਣ ਦਾ ਫੈਸਲਾ ਦੇਸ਼ ਦੇ ਸਿਹਤ ਮੰਤਰਾਲੇ ਅਤੇ ਵਿਸ਼ਵ ਸਿਹਤ ਸੰਗਠਨ ਵੱਲੋਂ ਸਾਂਝੇ ਤੌਰ ’ਤੇ ਕੀਤਾ ਗਿਆ ਹੈ। ਇਬੋਲਾ ਵਾਇਰਸ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ। ਇਸੇ ਲਈ ਇਸ ਖ਼ਤਰਨਾਕ ਵਾਇਰਸ ਨੂੰ
ਪੱਛਮੀ ਅਫਰੀਕਾ ਤੋਂ ਕਿਸੇ ਹੋਰ ਮੁਲਕ ਵਿੱਚ ਪੈਲਣ ਤੋਂ ੋਰੋਕਣ ਲਈ ਕੀਤਾ ਗਿਆ ਹੈ। ਵਿਸ਼ਵ ਸਿਹਤ ਸੰਗਠਨ ਵੱਲੋਂ ਈਬੋਲਾ ਨੂੰ ਕਾਬੂ ਕਰਨ ਲਈ ਯਤਨ ਲਗਾਤਾਰ ਜਾਰੀ ਹਨ। ਇਬੋਲਾ ਵਾਇਰਸ ਨਾਲ ਹੁਣ ਤੱਕ ਕੁੱਲ੍ਹ ਰਿਪੋਰਟ ਹੋਣ ਵਾਲੇ ਮਾਮਲਿਆਂ ’ਚੋਂ 90% ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਹ ਖਤਰਨਾਕ ਵਾਇਰਸ ਇਨਫੈਕਟਡ ਲਹੂ, ਸਰੀਰਕ ਤਰਲ, ਦੂਸ਼ਿਤ ਵਾਤਾਵਰਨ ਅਤੇ ਕਿਸੇ ਵੀ ਸੰਭਾਵਿਤ ਸੰਪਰਕ ਨਾਲ ਫੈਲ ਸਕਦਾ ਹੈ। ਇਸ ਨੂੰ ਕਾਬੂ ਕਰਨਾ ਇਸ ਕਰਕੇ ਜ਼ਿਆਦਾ ਔਖਾ ਹੈ ਕਿਉਂਕਿ ਸ਼ੁਰੂਆਤੀ ਲੱਛਣਾਂ ਤੋਂ ਵਾਇਰਸ ਦਾ ਪਤਾ ਲਾਉਣਾ ਬੇਹੱਦ ਮੁਸ਼ਕਿਲ ਹੈ। ਨਾਂ ਹੀ ਇਸ ਵਾਇਰਸ ਦਾ ਅਜੇ ਤੱਕ ਕੋਈ ਵੈਕਸਿਨ ਤਿਆਰ ਕੀਤਾ ਜਾ ਸੱਕਿਆ ਹੈ ਅਤੇ ਨਾ ਹੀ ਇਸ ਨੂੰ ਰੋਕਣ ਲਈ ਕੋਈ ਕਿਟਾਨੂੰਨਾਸ਼ਕ ਸਪ੍ਰੇ ਜਾਂ ਦਵਾਈ ਮੌਜੂਦ ਹੈ। ਜਿਸ ਕਰਕੇ ਇਸ ਨੂੰ ਰੋਕਣਾ ਲੱਗਭੱਗ ਅਸੰਭਵ ਹੈ। ਜਿਸ ਤਰ੍ਹਾਂ 90% ਮਾਮਲਿਆਂ ਵਿੱਚ ਮੌਤ ਦੀ ਪੁਸ਼ਟੀ ਹੋਈ ਹੈ। ਉਸੇ ਕਾਰਨ ਵਿਸ਼ਵ ਸਿਹਤ ਵਿਭਾਗ ਵੱਲੋਂ ਕਰੜੇ ਤੋਂ ਕਰੜੇ ਮਾਪਦੰਡ ਅਪਣਾ ਕੇ ਇਸ ਬਿਮਾਰੀ ਨੂੰ ਹੋਰ ਦੇਸ਼ਾਂ ਵਿੱਚ ਫੈਲਣ ਤੋਂ ਰੋਕਣ ਦੇ ਯਤਨ ਕੀਤੇ ਜਾ ਰਹੇ ਹਨ। ਵਾਇਰਸ ਦੇ ਫੈਲਣ ਨੂੰ ਰੋਕਣ ਲਈ ਇਤਿਹਾਜ਼ ਵਜੋਂ ਪਹਿਲਾਂ ਹੀ ਜਨਤਕ ਥਾਵਾਂ ’ਤੇ ਕਿਟਾਨੂੰਨਾਸ਼ਕ ਛਿੜਕਾਅ ਕੀਤੇ ਜਾ ਰਹੇ ਹਨ। ਇਬੋਲਾ ਵਾਇਰਸ ਖਿਲਾਫ ਚੱਲ ਰਹੀ ਇਸ ਲੜਾਈ ਨੂੰ ਲੜਣ ਲਈ ਵਿਸ਼ਵ ਸਿਹਤ ਸੰਗਠਨ ਵੱਲੋਂ ਇੱਕ ਵਿਸ਼ੇਸ਼ ਮੈਡੀਕਲ ਟੀਮ ਵੀ ਭੇਜੀ ਗਈ ਸੀ। ਜਿਸ ਨੂੰ ਗੀਨੀਆ, ਲਾਈਬੇਰੀਆ, ਨਾਈਜੀਰੀਆ ਅਤੇ ਸੀਏਰਾ ਲਿਓਨ ਵਿਖੇ ਭੇਜਿਆ ਗਿਆ ਸੀ। ਇਨ੍ਹਾਂ ਦੇਸ਼ਾਂ ਵਿੱਚ ਇਸ ਵਾਇਰਸ ਦੇ ਵਧੇਰੇ ਕੇਸ ਰਿਪੋਰਟ ਹੋਏ ਸਨ। ਜ਼ਿਕਰਯੋਗ ਹੈ ਕਿ ਇਹ ਵਾਇਰਸ 1976 ਵਿੱਚ ਪਹਿਲੀ ਵਾਰ ਰਿਪੋਰਟ ਹੋਇਆ ਸੀ। ਤੇ ਹੁਣ ਤੱਕ ਕਿੰਨੇ ਹੀ ਪੀੜ੍ਹਤਾਂ ਦੀ ਪੁਸ਼ਟੀ ਹੋਣ ਦੇ ਬਾਵਜੂਦ ਇਸ ਨੂੰ ਫੈਲਣ ਤੋਂ ਰੋਕਣ ਅਤੇ ਇਸ ਦਾ ਇਲਾਜ ਅਜੇ ਤੱਕ ਸੰਭਵ ਨਹੀਂ ਹੋ ਪਾਇਆ ਹੈ। ਅੰਤਰਰਾਸ਼ਟਰੀ ਸਹਿਯੋਗ ਦੇ ਬਾਵਜੂਦ ਸਥਾਨਿਕ ਪੱਧਰ ’ਤੇ ਇਸ ਵਾਇਰਸ ਦੇ ਖਿਲਾਫ ਚੱਲ ਰਹੀ ਲੜਾਈ ’ਚ ਮੈਡੀਕਲ ਸਟਾਫ ਨੂੰ ਤਣਾਅ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਲਈ ਵਿਸ਼ਵ ਸਿਹਤ ਸੰਗਠਨ ਵੱਲੋਂ 100 ਮੀਲੀਅਨ ਡਾਲਰ ਦੀ ਮਾਲੀ ਸਹਾਇਤਾ ਵੀ ਗੀਨੀਆ, ਲਾਈਬੇਰੀਆ ਅਤੇ ਸੀਏਰਾ ਲਿਓਨ ਨੂੰ ਦਿੱਤੀ ਜਾ ਚੁੱਕੀ ਹੈ। ਵਾਇਰਸ ਨਾ ਸਿਰਫ ਪੇਂਡੂ ਇਲਾਕਿਆਂ ਵਿੱਚ ਫੈਲਿਆ ਹੈ ਬਲਕਿ ਸ਼ਹਿਰਾਂ ਵਿੱਚ ਵੀ ਉਨ੍ਹਾਂ ਹੀ ਪ੍ਰਭਾਵ ਦਿਖਾ ਰਿਹਾ ਹੈ। ਇੱਕ ਦਿਨ ਪਹਿਲਾਂ ਲਾਈਬੇਰੀਆ ਸਰਕਾਰ ਵੱਲੋਂ ਪੂਰੇ ਦਿਨ ਦੀ ਛੁੱਟੀ ਸਿਰਫ ਦਫਤਰਾਂ ਵਿੱਚ ਕੀਟਨਾਸ਼ਕ ਦਵਾਈਆਂ ਦੇ ਛਿੜਕਾਅ ਲਈ ਕੀਤੀ ਗਈ ਸੀ ਅਤੇ ਜਨਤਕ ਥਾਵਾਂ ’ਤੇ ਲੋਕਾਂ ਨੂੰ ਬਿਮਾਰੀ ਬਾਰੇ ਅਗਾਹ ਕਰਨ ਲਈ ਸੈਮੀਨਾਰ ਜਾਰੀ ਹਨ।



