Skip to content
Independent perspectives. Global stories.
BREAKING

ਉੁੱਪ ਜ਼ਿਮਨੀ ਚੋਣ ਲਈ ਕਾਂਗਰਸੀ ਪਾਰਟੀ ਦੇ ਉਮੀਦਵਾਰ ਸ. ਜੱਸੀ ਨੇ ਕੀਤੇ ਨਾਮਜ਼ਦਗੀ ਕਾਗਜ਼ ਦਾਖਿਲ

Share this story

Page-1_36 ਤਲਵੰਡੀ ਸਾਬੋ, 1 ਅਗਸਤ (ਪੀ. ਟੀ)- ਪੰਜਾਬ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੀ ਜ਼ਿਮਨੀ ਚੋਣ ਨੂੰ ਲੈ ਕੇ ਚੋਣ ਸਰਗਰਮੀਆਂ ਤੇਜ਼ ਹੁੰਦੀਆਂ ਜਾ ਰਹੀਆਂ ਹਨ। ਰਾਜਨੀਤਿਕ ਪਾਰਟੀਆਂ ਜ਼ਿੰਨ੍ਹਾਂ ਵਿੱਚ ਸੱਤਾਧਾਰੀ ਧਿਰ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਪਾਰਟੀ ਅਤੇ ਆਮ ਆਦਮੀ ਪਾਰਟੀ ਵੱਲੋਂ ਆਪੋ-ਆਪਣੇ ਉਮੀਦਵਾਰਾਂ ਦੇ ਦਫਤਰ ਖੋਲ ਕੇ ਚੋਣ ਸਰਗਰਮੀਆਂ ਨੂੰ ਭਖਾਉਣਾ ਸ਼ੁਰੂ ਕਰ ਦਿੱਤਾ ਹੈ।ਅੱਜ ਇੱਥੇ ਸਭ ਤੋਂ ਪਹਿਲਾਂ ਕਾਂਗਰਸ ਪਾਰਟੀ ਦੇ ਉਮੀਦਵਾਰ ਸ.ਹਰਮਿੰਦਰ ਸਿੰਘ ਜੱਸੀ ਨੇ ਨਾਮਜ਼ਗਦੀ ਕਾਗਜ਼ ਦਾਖਲ ਕੀਤੇ।ਇਸ ਮੌਕੇ ਐੱਸ.ਡੀ.ਐੱਮ ਪਰਮਦੀਪ ਸਿੰਘ ਦੀ ਅਦਾਲਤ ਵਿੱਚ ਕਾਗਜ਼ ਦਾਖਲ ਕਰਨ ਮੌਕੇ ਉਨ੍ਹਾਂ ਨਾਲ ਪੀ.ਪੀ.ਪਾਰਟੀ ਦੇ ਸੁਪਰੀਮੋ ਸ.ਮਨਪ੍ਰੀਤ ਸਿੰਘ ਬਾਦਲ ਤੋਂ ਇਲਾਵਾ ਹੋਰ ਜ਼ਿਲ੍ਹਾ ਤੇ ਸੂਬਾਈ ਆਗੂ ਮੌਜੂਦ

ਸਨ।ਸ.ਜੱਸੀ ਦੇ ਕਵਰਿੰਗ ਉਮੀਦਵਾਰ ਵਜੋਂ ਉਨ੍ਹਾਂ ਦੀ ਸੁਪਤਨੀ ਬੀਬੀ ਮਨਮੀਤ ਕੌਰ ਵੱਲੋਂ ਵੀ ਕਾਗਜ਼ ਦਾਖਲ ਕੀਤੇ ਗਏ।ਕਾਗਜ਼ ਦਾਖਲ ਕਰਨ ਉਪਰੰਤ ਸ.ਜੱਸੀ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਉਨ੍ਹਾਂ ਦਾ ਪੁਰਾਣਾ ਹਲਕਾ ਹੈ।ਕੁਝ ਸਮਾਂ ਪਹਿਲਾਂ ਪਾਰਟੀ ਦੀ ਹਾਈਕਮਾਂਡ ਵੱਲੋਂ ਉਨ੍ਹਾਂ ਨੂੰ ਆਦੇਸ਼ ਜਾਰੀ ਕਰਕੇ ਇਸ ਹਲਕੇ ਤੋਂ ਬਾਹਰ ਕਿਸੇ ਹੋਰ ਹਲਕੇ ਦਾ ਉਮੀਦਵਾਰ ਬਣਾ ਦਿੱਤੀ ਸੀ ਪਰ ਹੁਣ ਕੁਝ ਅਰਸੇ ਬਾਅਦ ਪਾਰਟੀ ਨੇ ਮੈਨੂੰ ਫਿਰਤੋਂ ਇੱਥੇ ਜ਼ਿਮਨੀ ਚੋਣ ਲਈ ਉਮੀਦਵਾਰ ਬਣਾਇਆ ਹੈ ਤੇ ਪਾਰਟੀ ਹਾਈਕਮਾਂਡ ਨੇ ਜੋ ਜ਼ਿੁੰਮੇਵਾਰੀ ਉਨ੍ਹਾਂ ‘ਤੇ ਪਾਈ ਨੂੰ ਉਹ ਪਾਰਟੀ ਆਗੂਆਂ ਅਤੇ ਵਰਕਰਾਂ ਨੂੰ ਨਾਲ ਲੈ ਕੇ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਸਫਲਤਾਪੂਰਵਕ ਨਿਭਾਉਣਗੇ।ਉਨ੍ਹਾਂ ਕਿਹਾ ਕਿ ਪਿਛਲ਼ੇ ਲੰਬੇ ਸਮੇਂ ਤੋਂ ਇਸ ਹਲਕੇ ਦਾ ਨਾ ਤਾਂ ਕੋਈ ਵਿਕਾਸ ਹੋਇਆ ਹੈ ਤੇ ਨਾ ਹੀ ਲੋਕਾਂ ਦਾ ਕਾਰਜ ਹੋਏ ਹਨ।ਉਨ੍ਹਾਂ ਕਿਹਾ ਕਿ ਜਦੋਂ ਮੈਂ ਇਸ ਹਲਕੇ ਤੋਂ ਵਿਧਾਇਕ ਬਣਿਆ ਸੀ ਤਾਂ ਇੱਥੇ ਸਥਾਪਿਤ ਵੱਡੇ-ਵੱਡੇ ਰੇਤ ਦੇ ਟਿੱਬਿਆਂ ਨੂੰ ਪੱਧਰੇ ਕਰਕੇ ਉਨ੍ਹਾਂ ਵਿੱਚ ਪੌਦੇ ਲਗਾਏ ਸਨ ਤੇ ਵਾਹੀਯੋਗ ਬਣਾਇਆ ਸੀ, ਸੜਕਾਂ ਦੇ ਜਾਲ ਵਿਛਾਏ ਸਨ, ਪੀਣ ਵਾਲੇ ਪਾਣੀ ਅਤੇ ਨਹਿਰੀ ਪਾਣੀ ਲਈ ਹਰ ਸੰਭਵ ਕੋਸ਼ਿਸ਼ ਕਰਕੇ ਹਲਕੇ ਦੇ ਲੋਕਾਂ ਨੂੰ ਰਾਹਤ ਦੇਣ ਦਾ ਉਪਰਾਲਾ ਕੀਤਾ ਸੀ ਪਰ ਸੱਤਾਧਾਰੀ ਧਿਰ ਨੇ ਜਿੱਥੇ ਨਸ਼ਿਆਂ ਨੂੰ ਪ੍ਰਫੁੱਲਤ ਕੀਤਾ ਹੈ ਉੱਥੇ ਹਲਕੇ ਦੇ ਵਿਕਾਸ ਕਾਰਜ ਉੱਥੇ ਹੀ ਖੜ੍ਹੇ ਹਨ ਜਿੱਥੇ ਮੈਂ ਛੱਡ ਕੇ ਗਿਆ ਸੀ, ਚਾਹੀਦਾ ਇਹ ਸੀ ਕਿ ਸੱਤਾਧਾਰੀ ਧਿਰ ਇਸ ਪਵਿੱਤਰ ਤੇ ਧਾਰਮਿਕ ਸ਼ਹਿਰ ਲਈ ਪਹਿਲ ਦੇ ਆਧਾਰ ‘ਤੇ ਵਿਕਾਸ ਕਾਰਜ ਕਰਦੀ ਪਰ ਇੰਨ੍ਹਾਂ ਵੱਲੋਂ ਹਲਕੇ ਦੇ ਵਿਕਾਸ ਨੂੰ ਪਿੱਛੇ ਛੱਡ ਕੇ ਆਪਣੇ ਵਿਕਾਸ ਨੂੰ ਸਵਾਰਨ ਦਾ ਯਤਨ ਕੀਤਾ ਜਾਂਦਾ ਰਿਹਾ ਹੈ।ਉਨ੍ਹਾਂ ਕਿਹਾ ਕਿ ਹਲਕੇ ਦੇ ਲੋਕ ਬਹੁਤ ਸਿਆਣੇ ਹੋ ਗਏ ਹਨ ਤੇ ਉਹ ਸੱਤਾਧਾਰੀ ਧਿਰ ਨੂੰ ਨੇੜੇ ਨਹੀਂ ਲੱਗਣ ਦੇਣਗੇ।ਸ.ਜੱਸੀ ਨੇ ਕਿਹਾ ਕਿ ਪਾਰਟੀ ਅੰਦਰ ਧੜ੍ਹੇਬੰਦੀ ਜਾਂ ਪਾਰਟੀ ਆਗੂਆਂ ਦਾ ਉਨ੍ਹਾਂ ਨਾਲ ਮਤਭੇਦ ਹੈ ਇਹ ਸਿਰਫ ਫੋਕੀਆਂ ਅਫਵਾਹਾਂ ਹੀ ਹਨ ਜਦੋਂਕਿ ਪਾਰਟੀ ਦੇ ਸਮੁੱਚੀ ਹਾਈਕਮਾਂਡ ਉਨ੍ਹਾਂ ਨੂੰ ਸਮਰੱਥਨ ਹੀ ਨਹੀਂ ਦੇ ਰਹੀ ਸਗੋਂ ਪੱਕੇ ਤੌਰ ‘ਤੇ ਉਨ੍ਹਾਂ ਨਾਲ ਖੜ੍ਹੀ ਹੈ।ਆਉਂਦੇ ਕੁਝ ਦਿਨਾਂ ਵਿੱਚ ਪਾਰਟੀ ਦੇ ਸੂਬਾਈ ਆਗੂ ਇਸ ਮੁਹਿੰਮ ਵਿੱਚ ਯੋਗਦਾਨ ਪਾਉਣ ਲਈ ਆ ਰਹੇ ਹਨ।ਇਸ ਮੌਕੇ ਪੀ.ਪੀ.ਪਾਰਟੀ ਦੇ ਸੁਪਰੀਮੋ ਸ.ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ ਦਲ ਵਿੱਚ ਸ਼ਾਮਿਲ ਹੋਏ ਸ.ਸਿੱਧੂ ਵਿੱਚ ਇਹ ਖੂਬੀ ਹੈ ਕਿ ਉਹ ਇੰਨ੍ਹਾਂ ਸਮਾਂ ਕੱਪੜੇ ਬਦਲਣ ‘ਚ ਨਹੀਂ ਲਾਉਂਦਾ, ਜਿੰਨ੍ਹਾਂ ਸਮਾਂ ਉਹ ਪਾਰਟੀ ਬਦਲਣ ਵਿੱਚ ਲਾਉਂਦਾ ਹੈ।ਉਨ੍ਹਾਂ ਕਿਹਾ ਕਿ ਮੇਰਾ ਤੇ ਮੇਰੀ ਪਾਰਟੀ ਦਾ ਪਿਛਲੇ ਸਮੇਂ ਦੌਰਾਨ ਕਾਂਗਰਸ ਪਾਰਟੀ ਨਾਲ ਹੋਏ ਗਠਜੋੜ ਸਦਕਾ ਹੀ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਸ.ਜੱਸੀ ਨੂੰ ਆਪਣਾ ਸਮੱਰਥਣ ਦੇ ਰਹੇ ਹਾਂ ਕਿਉਂਕਿ ਉਸ ਸਮੇਂ ਸ.ਜੱਸੀ ਨੇ ਆਪਣੇ ਯਤਨਾਂ ਸਦਕਾ ਮੈਨੂੰ ਬਠਿੰਡਾ ਲੋਕ ਸਭਾ ਹਲਕੇ ਤੋਂ ਲੀਡ ਦਵਾਈ ਸੀ ਇਸ ਮੇਰਾ ਫਰਜ਼ ਤੇ ਉਨ੍ਹਾਂ ਦੇ ਕੀਤੇ ਹੋਏ ਅਹਿਸਾਨ ਦਾ ਹੁਣ ਬਦਲਾ ਚਕਾਉਣਾ ਅਤਿ ਜ਼ਰੂਰੀ ਹੈ।
ਅੱਜ ਇਸ ਮੌਕੇ ਉਨ੍ਹਾਂ ਨਾਲ ਮੋਹਣ ਲਾਲ ਝੰਬਾ, ਰਾਜਨ ਗਰਗ, ਸੰਦੀਪ ਵਾਲੀਆ, ਰਾਜ ਨੰਬਰਦਾਰ, ਟਿੰਕੂ ਗਰੋਵਰ, ਹੈਰੀ ਰੋਮਾਣਾ, ਗੁਰਭਗਤ ਸਿੰਘ, ਗੋਪਾਲ ਜੱਸੀ, ਰੁਪਿੰਦਰ ਬਿੰਦਰਾ ਤੋਂ ਇਲਾਵਾ ਵੱਡੀ ਤਦਾਦ ਵਿੱਚ ਕਾਂਗਰਸ ਕਾਰਕੁੰਨ ਮੌਜੂਦ ਸਨ।
ਪਟਿਆਲਾ ਜ਼ਿਮਨੀ ਚੋਣ ਲਈ ਅੱਜ 3 ਹੋਰ ਉਮੀਦਵਾਰਾਂ ਵੱਲੋਂ ਕਾਗਜ਼ ਦਾਖਲ, ਹੁਣ ਤੱਕ 5 ਉਮੀਦਵਾਰ ਚੋਣ ਮੈਦਾਨ ‘ਚ ਉਤਰੇ : ਰਿਟਰਨਿੰਗ ਅਫ਼ਸਰ
ਪਟਿਆਲਾ- 21 ਅਗਸਤ ਨੂੰ ਹੋਣ ਵਾਲੀ ਪਟਿਆਲਾ ਵਿਧਾਨ ਸਭਾ ਦੀ ਜ਼ਿਮਨੀ ਚੋਣ ਲਈ ਅੱਜ 3 ਹੋਰ ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ। ਇਹ ਜਾਣਕਾਰੀ ਦਿੰਦਿਆਂ ਜ਼ਿਮਨੀ ਚੋਣ ਦੇ ਰਿਟਰਨਿੰਗ ਅਫ਼ਸਰ-ਕਮ-ਐਸ.ਡੀ.ਐਮ.ਪਟਿਆਲਾ ਸ਼੍ਰੀ ਗੁਰਪਾਲ ਸਿੰਘ ਚਹਿਲ ਨੇ ਦੱਸਿਆ ਕਿ ਅੱਜ ਸ਼੍ਰੀ ਹਰਜੀਤ ਸਿੰਘ ਪੁੱਤਰ ਸ਼੍ਰੀ ਜਰਨੈਲ ਸਿੰਘ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ, ਸ਼੍ਰੀ ਬਲਬੀਰ ਸਿੰਘ ਪੁੱਤਰ ਸ਼੍ਰੀ ਹਰਚੰਦ ਸਿੰਘ ਨੇ ਆਜ਼ਾਦ ਉਮੀਦਵਾਰ ਵਜੋਂ ਅਤੇ ਸ਼੍ਰੀ ਅਮਰੀਕ ਸਿੰਘ ਪੁੱਤਰ ਸ਼੍ਰੀ ਭਾਗ ਸਿੰਘ ਨੇ ਨੀਊ ਆਲ ਇੰਡੀਆ ਕਾਂਗਰਸ ਪਾਰਟੀ ਦੇ ਉਮੀਦਵਾਰ ਵਜੋਂ ਕਾਗਜ਼ ਦਾਖਲ ਕੀਤੇ ਹਨ। ਉਹਨਾਂ ਇਹ ਵੀ ਦੱਸਿਆ ਕਿ ਹੁਣ ਤੱਕ ਪਟਿਆਲਾ ਵਿਧਾਨ ਸਭਾ ਦੀ ਜ਼ਿਮਨੀ ਚੋਣ ਲਈ ਕੁਲ ਪੰਜ ਉਮੀਦਵਾਰ ਚੋਣ ਮੈਦਾਨ ਵਿੱਚ ਹਨ।ਰਿਟਰਨਿੰਗ ਅਫ਼ਸਰ ਨੇ ਦੱਸਿਆ ਕਿ 2 ਅਗਸਤ ਨੂੰ ਕਾਗਜ਼ ਦਾਖਲ ਕਰਨ ਦੀ ਅੰਤਿਮ ਤਾਰੀਖ ਹੈ ਅਤੇ 4 ਅਗਸਤ ਨੂੰ ਵੱਖ-ਵੱਖ ਉਮੀਦਵਾਰਾਂ ਦੇ ਕਾਗਜ਼ਾਂ ਦੀ ਪੜਤਾਲ ਹੋਵੇਗੀ ।

WRITTEN BY