Skip to content
Independent perspectives. Global stories.
BREAKING

ਗਾਜ਼ਾ ’ਚ ਯੁੱਧਬੰਦੀ ਤੋਂ ਤੁਰੰਤ ਬਾਅਦ ਲੜਾਈ-40 ਮਰੇ

Share this story

ਗਾਜ਼ਾ/ਯੋਰੋਸ਼ਲਮ, 1 ਅਗਸਤ (ਪੀ. ਟੀ)- ਸੰਯੁਕਤ ਰਾਸ਼ਟਰ ਤੇ ਅਮਰੀਕਾ ਦੇ ਸਾਂਝੇ ਪ੍ਰਸਤਾਵ ਨੂੰ ਸਵੀਕਾਰਦਿਆਂ ਇਸਰਾਈਲ ਤੇ ਹਮਾਸ ਵਲੋਂ ਅੱਜ ਤੋਂ ਸ਼ੁਰੂ 72 ਘੰਟਿਆਂ ਦੀ ਅਸਥਾਈ ਯੁੱਧਬੰਦੀ ਨੂੰ ਉਸ ਵੇਲੇ ਧੱਕਾ ਵੱਜਾ ਜਦੋਂ ਇਸ ਦੇ ਸ਼ੁਰੂ ਹੋਣ ਤੋਂ ਸਿਰਫ ਦੋ ਘੰਟਿਆਂ ਬਾਅਦ ਹੀ ਹੋਈ ਲੜਾਈ ਵਿਚ 40 ਵਿਅਕਤੀ ਮਾਰੇ ਗਏ। ਫਲਸਤੀਨੀ ਖ਼ਬਰ ਏਜੰਸੀ ਅਨੁਸਾਰ ਗਾਜ਼ਾ ਪੱਟੀ ਵਿਚ ਦੱਖਣੀ ਰਾਫੀਆ ਇਲਾਕੇ ਨੇੜੇ ਅੱਜ ਇਸਰਾਈਲੀ ਟੈਂਕਾਂ ਵਲੋਂ ਕੀਤੀ ਗੋਲਾਬਾਰੀ ਕੀਤੀ ਗਈ। ਸਥਾਨਕ ਹਸਪਤਾਲ ਅਨੁਸਾਰ 40 ਵਿਅਕਤੀਆਂ ਦੀ ਮੌਤ ਹੋ ਗਈ ਤੇ 20 ਹੋਰ ਜ਼ਖ਼ਮੀ ਹੋ ਗਏ। ਮ੍ਰਿਤਕਾਂ ਵਿਚ ਇਕ ਹੀ ਪਰਿਵਾਰ ਦੇ 8 ਜੀਅ ਵੀ ਸ਼ਾਮਿਲ ਹਨ। ਅੱਤਵਾਦੀ ਸੰਗਠਨ ਹਮਾਸ ਵਲੋਂ ਵੀ 11 ਰਾਕੇਟ ਦਾਗੇ ਗਏ ਤੇ ਗੋਲੀਬਾਰੀ ਕੀਤੀ ਗਈ। ਇਸਰਾਈਲੀ ਫੌਜੀਆਂ ਨੇ ਦੱਖਣੀ ਗਾਜ਼ਾ ਪੱਟੀ ਵਿਚ 3 ਹੋਰ ਵਿਅਕਤੀਆਂ ਨੂੰ ਗੋਲੀ ਮਾਰ ਕੇ ਹਲਾਕ ਕ

ਰ ਦਿੱਤਾ। ਹਾਲਾਂਕਿ ਇਹ ਨਹੀਂ ਪਤਾ ਲੱਗ ਸਕਿਆ ਕਿ ਪਹਿਲਾਂ ਕਿਹੜੇ ਪਾਸੇ ਤੋਂ ਯੁੱਧਬੰਦੀ ਦੀ ਉਲੰਘਣਾ ਕੀਤੀ ਗਈ।

WRITTEN BY