ਵਾਸ਼ਿੰਗਟਨ, 1 ਅਗਸਤ (ਪੀ. ਟੀ)- ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਇਕ ਹੋਰ ਭਾਰਤੀ ਅਮਰੀਕੀ ਵਕੀਲ ਅਮਿਤ ਪ੍ਰਿਵਰਧਨ ਮਹਿਤਾ ਨੂੰ ਯੂ.ਐਸ. ਡਿਸਟ੍ਰਿਕਟ ਕੋਰਟ ਫਾਰ ਵਾਸ਼ਿੰਗਟਨ ਡੀ.ਸੀ. ਦੇ ਜੱਜ ਵਰਗੇ ਮਹੱਤਵਪੂਰਨ ਅਹੁਦੇ ਲਈ ਨਾਮਜ਼ਦ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਅਮਰੀਕਾ ਦੇ ਡਿਸਟ੍ਰਿਕਟ ਕੋਰਟ ਬੈਂਚ ‘ਚ ਸੇਵਾ ਲਈ ਇਨ੍ਹਾਂ ਸਾਰਿਆਂ ਨੂੰ ਨਾਮਜ਼ਦ ਕਰਨ ਲਈ ਖੁਸ਼ੀ ਹੋ ਰਹੀ ਹੈ। ਅਮਿਤ ਮਹਿਤਾ ਫਿਲਹਾਲ ਵਾਸ਼ਿੰਗਟਨ ਡੀ.ਸੀ. ਆਧਾਰਿਤ ਫਰਮ ਜੁਕਰਮੈਨ ਸਪੇਡਰ ਦੇ ਦਫਤਰ ‘ਚ ਸਹਿਯੋਗੀ ਹਨ।


