Skip to content
Independent perspectives. Global stories.
BREAKING

17 ਆਈ.ਪੀ.ਐਸ. ਅਫ਼ਸਰਾਂ ਨੂੰ ਆਈ.ਜੀ. ਵਜੋਂ ਤਰੱਕੀ

Share this story

ਚੰਡੀਗੜ੍ਹ, 1 ਅਗਸਤ (ਪੀ. ਟੀ)- ਪੰਜਾਬ ਸਰਕਾਰ ਨੇ 17 ਆਈ.ਪੀ.ਐਸ. ਅਫ਼ਸਰਾਂ ਦੀ ਇੰਸਪੈਕਟਰ ਜਨਰਲ ਆਫ਼ ਪੁਲਿਸ (ਆਈ.ਜੀ.ਪੀ.) ਵਜੋਂ ਤਰੱਕੀ ਦਿੱਤੀ ਹੈ, ਜੋ ਪਿਛਲੇ ਸਮੇਂ ਤੋਂ ਲਾਗੂ ਹੋਵੇਗੀ।ਸਰਕਾਰੀ ਬੁਲਾਰੇ ਮੁਤਾਬਕ 1991 ਬੈਚ ਦੇ 9 ਆਈ.ਪੀ.ਐਸ. ਅਫ਼ਸਰਾਂ ਸ੍ਰੀ ਆਰ.ਐਲ. ਭਗਤ, ਸ੍ਰੀ ਈਸ਼ਵਰ ਚੰਦਰ, ਸ੍ਰੀ ਜਗਦੀਸ਼ ਕੁਮਾਰ, ਸ੍ਰੀ ਬਲਬੀਰ ਕੁਮਾਰ ਬਾਵਾ, ਸ੍ਰੀ ਪਰਮਪਾਲ ਸਿੰਘ ਸਿੱਧੂ, ਸ੍ਰੀ ਆਰ.ਪੀ. ਮਿੱਤਲ, ਸ੍ਰੀ ਨਿਰਮਲ ਸਿੰਘ ਢਿੱਲੋਂ, ਸ੍ਰੀ ਸ਼ਾਮ ਲਾਲ ਅਤੇ ਸ੍ਰੀ ਕੰਵਲਜੀਤ ਸਿੰਘ ਪੰਨੂ ਨੂੰ ਸਾਲ 2010 ਤੋਂ ਆਈ.ਜੀ. ਵਜੋਂ ਤਰੱਕੀ ਦਿੱਤੀ ਗਈ ਹੈ। ਇਸੇ ਤਰ੍ਹਾਂ 1994 ਬੈਚ ਦੇ ਆਈ.ਪੀ.ਐਸ. ਅਫ਼ਸਰ ਡਾ. ਨਰੇਸ਼ ਕੁਮਾਰ, ਸ੍ਰੀ ਰਾਮ ਸਿੰਘ, ਸ੍ਰੀ ਐਸ.ਐਸ. ਸ੍ਰੀਵਾਸਤਵਾ, ਸ੍ਰੀਮਤੀ ਵੀ. ਨੀਰਜਾ ਅਤੇ ਸ੍ਰੀ ਅਮਰਦੀਪ ਸਿੰਘ ਰਾਏ ਨੂੰ ਸਾਲ 2012 ਤੋਂ ਆਈ.ਜੀ. ਵਜੋਂ ਤਰੱਕੀ ਦਿੱਤੀ ਗਈ ਹੈ ਜਦ ਕਿ 1994 ਬੈਚ ਦੇ ਹੀ

ਕੇਂਦਰ ’ਚ ਡੈਪੂਟੇਸ਼ਨ ’ਤੇ ਗਏ 3 ਆਈ.ਪੀ.ਐਸ. ਅਫ਼ਸਰਾਂ ਸ੍ਰੀ ਪ੍ਰਵੀਨ ਕੁਮਾਰ ਸਿਨਹਾ,  ਸ੍ਰੀ ਬੀ. ਚੰਦਰ ਸ਼ੇਖਰ ਅਤੇ ਸ੍ਰੀਮਤੀ ਅਨੀਤਾ ਪੁੰਜ ਨੂੰ ਸਾਲ 2012 ਅਤੇ 2013 ਤੋਂ ਪ੍ਰੋਫ਼ਾਰਮਾ ਪ੍ਰਮੋਸ਼ਨ ਦਿੱਤੀ ਗਈ ਹੈ।

WRITTEN BY