ਨਵੀਂ ਦਿੱਲੀ, 31 ਜੁਲਾਈ (ਏਜੰਸੀ) – ਰਾਜ ਸਭਾ ‘ਚ ਅੱਜ ਇੱਕ ਵਾਰ ਫਿਰ ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਦੇ ਘਰ ਕਥਿਤ ਤੌਰ ‘ਤੇ ਉੱਚ ਸ਼੍ਰੇਣੀ ਦਾ ਸੁਣਨ ਯੰਤਰ ਪਾਏ ਜਾਣ ਦੇ ਮਾਮਲੇ ਨੇ ਜ਼ੋਰ ਫੜਿਆ। ਗਡਕਰੀ ਮਾਮਲੇ ਤੇ ਹੋਰ ਨੇਤਾਵਾਂ ਦੀ ਜਾਸੂਸੀ ਦੇ ਮੁੱਦੇ ‘ਤੇ ਵਿਰੋਧੀ ਧਿਰ ਨੇ ਹੰਗਾਮਾ ਸ਼ੁਰੂ ਕਰ ਦਿੱਤਾ, ਜਿਸਦੇ ਕਾਰਨ ਸਭਾਪਤੀ ਨੇ ਰਾਜ ਸਭਾ ਦੀ ਬੈਠਕ ਪ੍ਰਸ਼ਨਕਾਲ ‘ਚ ਬਾਅਦ ਦੁਪਹਿਰ 12 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ।



