ਮੋਗਾ, 31 ਜੁਲਾਈ (ਗੁਰਮੀਤ ਸਿੰਘ, ਮਨਮੀਤ ਸਿੰਘ)- ਅੱਜ ਡਰੋਲੀ ਭਾਈ ਨਜ਼ਦੀਕ ਰੇਲਵੇ ਫਾਟਕ ਤੋਂ ਪਿਆਜ਼ ਅਤੇ ਲਸਣ ਦੇ ਭਰੇ ਟਰੱਕਾਂ ਵਿੱਚੋਂ 100 ਬੋਰੇ ਡੋਡੇ (ਚੂਰਾਪੋਸਤ) ਅਤੇ ਇੱਕ ਦੇਸੀ ਰਿਵਾਲਵਰ ਬਰਾਮਦ ਕਰਮ ਦਾ ਸਮਾਚਾਰ ਮਿਲਿਆ ਹੈ। ਇਸ ਮੌਕੇ ਡੀ ਐਸ ਪੀ ਗੁਰਮੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੁਪਤ ਸੂਚਨਾ ਮਿਲੀ ਕਿ ਡੋਡਿਆਂ ਦੀ ਸਮੱਗਲਿੰਗ ਕਰਨ ਵਾਲੇ ਇਸ ਰਸਤੇ ਤੋਂ ਮਾਲ ਲੈ ਕੇ ਲੰਘ ਰਹੇ ਹਨ। ਅੱਜ ਸਵੇਰੇ 5.00 ਵਜੇ ਦੇ ਕਰੀਬ ਇੰਸਪੈਕਟਰ ਪਰਸਨ ਸਿੰਘ ਨੇ ਪੁਲਿਸ ਪਾਰਟੀ ਨਾਲ 100 ਬੋਰੇ ਡੋਡੇ ਇੱਕ ਦੇਸੀ ਰਿਵਾਲਵਰ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ। ਉਨ੍ਹਾਂ ਦੱਸਿਆ ਕਿ ਮਲਕੀਤ ਸਿੰਘ ਪੁੱਤਰ ਗੁਰਚਰਨ ਸਿੰਘ, ਗੁਰਚਰਨ ਸਿੰਘ ਪੁੱਤਰ ਮੰਗਲ
ੰਿਸਘ, ਸਰਬਜੀਤ ਸਿੰਘ ਸਰਬਾ ਪੁੱਤਰ ਮਲੂਕ ਸਿੰਘ ਵਾਸੀ ਕੋਰੇਵਾਲਾ, ਗੁਰਮੁੱਖ ਸਿੰਘ ਪੁੱਤਰ ਨਿਰੰਜਣ ੰਿਸਘ ਵਾਸੀ ਪਿੰਡ ਮੰਦਰ ਮੋਗਾ ਨੂੰ ਦੋ ਟਰੱਕ, ਸਵਿਫਟ ਕਾਰ, ਸਕਾਰਪੀਓ ਅਤੇ ਸਰਬਜੀਤ ਸਿੰਘ ਸਰਬਾ ਤੋਂ ਦੇਸੀ ਰਿਵਾਲਵਰ ਬਰਾਮਦ ਕਰਨ ਵਿੱਚ ਸਫਲਤਾ ਹਾਸਿਲ ਕੀਤੀ। ਦੋ ਦੋਸ਼ੀ ਮੌਕੇ ਤੋਂ ਫਰਾਰ ਹੋਣ ਵਿੱਚ ਸਫਲ ਹੋ ਗਏ। ਪੁਲਸ ਅਗਲੀ ਕਾਰਵਾਈ ਕਰ ਕੇ ਹੋਰ ਨਸ਼ੇ ਦੇ ਖੇਪ ਬਰਾਮਦ ਕਰਨ ਵਿੱਚ ਜੁੱਟ ਗਈ।



