ਗਾਜ਼ਾ-ਇਸਰਾਈਲ ਨੇ ਮੰਗਲਵਾਰ ਨੂੰ ਮ¤ਧ ਤੇ ਦ¤ਖਣੀ ਗਾਜ਼ਾ ਪ¤ਟੀ ‘ਚ ਲੜਾਕੂ ਜੈ¤ਟ ਜਹਾਜ਼ਾਂ ਨਾਲ ਫਿਰ ਹਵਾਈ ਹਮਲੇ ਕੀਤੇ। ਇਨ੍ਹਾਂ ਹਮਲਿਆਂ ‘ਚ 16 ਫਲਸਤੀਨੀ ਨਾਗਰਿਕ ਮਾਰੇ ਗਏ ਤੇ 850 ਤੋਂ ਵ¤ਧ ਜ਼ਖ਼ਮੀ ਹੋ ਗਏ। ਖ਼ਬਰ ਏਜੰਸੀ ਅਨੁਸਾਰ ਗਾਜ਼ਾ ਦੇ ਸਿਹਤ ਮੰਤਰਾਲੇ ਦੇ ਬੁਲਾਰੇ ਅਸ਼ਰਫ ਅਲ-ਕਰਦ ਨੇ ਪ¤ਤਰਕਾਰਾਂ ਨੂੰ ਦ¤ਸਿਆ ਕਿ ਮ¤ਧ ਗਾਜ਼ਾ ਪ¤ਟੀ ਦੇ ਸ਼ਰਨਾਰਥੀ ਕੈਂਪ ਅਲ ਬੁਰੀਜ ‘ਚ ਮੰਗਲਵਾਰ ਤੜਕੇ ਇਕ ਮਕਾਨ ‘ਤੇ ਹੋਏ ਹਵਾਈ ਹਮਲੇ ††’ਚ 9 ਲੋਕ ਮਾਰੇ ਗਏ ਤੇ 40 ਜ਼ਖ਼ਮੀ ਹੋ ਗਏ। ਦ¤ਖਣੀ ਗਾਜ਼ਾ ਪ¤ਟੀ ਦੇ ਰਫਾਹ ਸ਼ਹਿਰ ‘ਚ ਇਕ ਮਕਾਨ ‘ਤੇ ਹੋਏ ਇਸਰਾਈਲੀ ਹਵਾਈ ਹਮਲੇ ‘ਚ ਇਕੋ ਪਰਿਵਾਰ ਦੇ 7 ਲੋਕ ਮਾਰੇ ਗਏ ਤੇ 10 ਹੋਰ ਜ਼ਖ਼ਮੀ ਹੋ ਗਏ। ਅਲ-ਕਰਦ ਨੇ ਕਿਹਾ ਕਿ 8 ਜੁਲਾਈ ਨੂੰ ਗਾਜ਼ਾ ਪ¤ਟੀ ‘ਚ ਇਸਰਾਈਲ ਵਲੋਂ ਸ਼ੁਰੂ ਕੀਤੇ ਗਏ ਹਮਲਿਆਂ ‘ਚ ਹੁਣ ਤ¤ਕ 1101 ਫਲਸਤੀਨੀ ਨਾਗਰਿਕ ਮਾਰੇ ਜਾ ਚੁ¤ਕੇ ਹਨ ਤੇ 6500 ਲੋਕ ਜ਼ਖ਼ਮੀ ਹੋਏ ਹਨ। ਹਮਲੇ ਦੇ ਸ਼ਿਕਾਰ ਲੋਕਾਂ ‘ਚ ਮਹਿਲਾਵਾਂ ਤੇ ਬ¤ਚੇ ਵੀ ਸ਼ਾਮਿਲ ਹਨ।


