Skip to content
Independent perspectives. Global stories.
BREAKING

ਗ੍ਰਹਿ ਮੰਤਰਾਲੇ ਵੱਲੋਂ ਨਿਤਿਨ ਗਡਕਰੀ ਜਸੂਸੀ ਮਾਮਲੇ ਦੀ ਜਾਂਚ ਤੋਂ ਇੰਨਕਾਰ

Share this story

ਗਡਕਰੀ ਵੱਲੋਂ ਘਰ ਤੋਂ ਯੰਤਰ ਬਰਾਮਦ ਹੋਣ ਦਾ ਖੰਡਨ
Page-1_10 ਨਵੀਂ ਦਿੱਲੀ, 28 ਜੁਲਾਈ (ਪੀ. ਟੀ. ਲਾਇਵ)- ਸੜਕੀ ਆਵਾਜਾਈ ਮਤੰਰੀ ਨਿਤਿਨ ਗਡਕਰੀ ਦੇ ਘਰ ਗੈਰ ਕਾਨੂੰਨੀ ਤੌਰ ’ਤੇ ਜਸੂਸੀ ਦੀ ਖਬਰ ਉਪਰ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ। ਇੱਕ ਅੰਗਰੇਜ਼ੀ ਅਖਬਾਰ ਨੇ ਇਹ ਰਿਪੋਰਟ ਛਾਪੀ ਹੈ ਕਿ ਗਡਕਰੀ ਦੇ 13 ਤੀਨਮੂਰਤੀ ਲੇਨ ਸਥਿਤ ਘਰ ਤੋਂ ਸੁਣਨ ਵਾਲਾ ਹਾਈ ਪਾਵਰ ਯੰਤਰ ਬ੍ਰਾਮਦ ਹੋਇਆ ਹੈ। ਇਹ ਖਬਰ ਛਪਣ ਤੋਂ ਬਾਅਦ ਸ੍ਰੀ ਗਡਕਰੀ ਦੇ ਘਰ ਦੀ ਤਲਾਸ਼ੀ ਲਈ ਗਈ। ਹਾਲਾਂਕਿ ਕਾਂਗਰਸ ਅਤੇ ਐਨ ਸੀ ਪੀ ਇਸ ਮਾਮਲੇ ਦੀ ਜਾਂਚ ਕਰਾਏ ਜਾਣ ’ਤੇ ਜ਼ੋਰ ਪਾ ਰਹੀ ਹੈ। ਪ੍ਰੰਤੂ ਗ੍ਰਹਿ ਮੰਤਰਾਲੇ ਨੇ ਫਿਲਹਾਲ ਅਜਿਹੀ ਕਿਸੇ ਜਾਂਚ ਤੋਂ ਇੰਨਕਾਰ ਕਰ ਦਿੱਤਾ ਹੈ। ਗ੍ਰਹਿ ਰਾਜ ਮੰਤਰੀ ਕਿਸ਼ੋਰ ਰਿਜਿਜੂ ਨੇ ਕਿਹਾ ਹੈ ਕਿ ਸ੍ਰੀ ਗਡਕਰੀ ਖੁੱਦ ਇਸ ਖਬਰ ਨੂੰ ਅਟਕਲ ਕਹਿ ਚੁੱਕੇ ਹਨ। ਇਸ ਲਈ ਇਸ ਵਿੱਚ ਦਖਲ ਨਹੀਂ ਦਿੱਤਾ ਜਾ ਸਕਦਾ।

ਇਸ ਤੋਂ ਪਹਿਲਾਂ ਐਨ ਸੀ ਪੀ ਨੇ ਇਸ ਮਾਮਲੇ ਨੂੰ ਸੰਸਦ ਵਿੱਚ ਉਠਾਉਣ ਦੀ ਗੱਲ ਕਹੀ ਹੈ। ਸ੍ਰੀ ਗਡਕਰੀ ਨੇ ਸੋਸ਼ਲ ਮੀਡੀਆ ਉਪਰ ਟਿੱਪਣੀ ਕਰਦਿਆਂ ਆਖਿਆ ਹੈ ਕਿ ਮੀਡੀਆ ਦੇ ਇੱਕ ਹਿੱਸੇ ’ਚ ਮੇਰੇ ਘਰ ਦੀ ਜਾਸੂਸੀ ਹੋਣ ਅਤੇ ਕੁਝ ਯੰਤਰ ਬ੍ਰਾਮਦ ਹੋਣ ਦੀ ਝੂਠੀ ਖਬਰ ਛਪੀ ਹੈ। ਮੇਰੀ ਕੋਈ ਜਾਸੂਸੀ ਨਹੀਂ ਹੋ ਰਹੀ।

WRITTEN BY