ਸੰਗਰੂਰ (ਹਰਜੀਤ ਸਿੰਘ ਹਸਨਪੁਰੀ)- ਅੱਜ ਕਰੀਬ 7 ਵਜੇ ਸ਼ਹੀਦ ਭਗਤ ਸਿੰਘ ਚੌਂਕ ਨਜ਼ਦੀਕ ਇੱਕ ਟਰੱਕ ਨੰਬਰ ਐਚ 56-6554 ਇੱਕ ਅਵਾਰਾ ਢੱਠੇ ਵਿੱਚ ਵੱਜਿਆ ਜਿਸ ਕਾਰਨ ਟਰੱਕ ਪਲਟ ਗਿਆ ਅਤੇ ਡਰਾਇਵਰ ਦੀ ਮੌਤ ਹੋ ਗਈ। ਇਹ ਟਰੱਕ ਮੁਰਗਿਆਂ ਦੀ ਫੀਡ ਦੀਆਂ ਬੌਰੀਆਂ ਮਾਰਕਾ ਗਰੁਮ ਗਰੋਵ ਨਾਲ ਭਰਿਆ ਹੋਇਆ ਸੀ। ਟਰੱਕ ਦੀ ਬਾਡੀ ਦੇ ਦੋ ਹਿੱਸੇ ਹੋ ਗਏ ਡਰਾਇਵਰ ਵਾਲਾ ਹਿੱਸਾ ਟੁੱਟ ਕੇ ਅਲੱਗ ਹੋ ਗਿਆ ਅਤੇ ਮਾਲ ਲੱਦਣ ਵਾਲੀ ਬਾਡੀ ਦਾ ਹਿੱਸਾ ਟੁੱਟ ਕੇ ਟੇਡਾ ਹੋ ਗਿਆ। ਜਿਹੜਾ ਢੱਠੇ ਵਿੱਚ ਟਰੱਕ ਵੱਜਿਆ ਅਤੇ ਉਸ ਟਰੱਕ ਦਾ ਡਰਾਇਵਰ ਰਾਜਪਾਲ ਉਮਰ ਕਰੀਬ 40 ਸਾਲ ਪੁੱਤਰ ਜਗਨ ਰਾਮ ਵਾਸੀ ਰਾਖੀ ਸ਼ਾਹਪੁਰ ਨਾਰਨੌਰ ਜ਼ਿਲ੍ਹਾ ਹਿਸਾਰ (ਹਰਿਆਣਾ) ਨਾਲ ਸੰਬੰਧ ਰੱਖਦਾ ਸੀ ਜਿਸ ਦੀ ਐਕਸੀਡੈਂਟ ਹੋਣ ਸਾਰ
ਮੌਤ ਹੋ ਗਈ। ਸ਼ਹਿਰ ਸੰਗਰੂਰ ਵਿੱਚ ਅਣਗਣਿਤ ਅਵਾਰਾ ਪਸ਼ੂ ਹਨ ਜਿੰਨ੍ਹਾਂ ਵਿੱਚ ਗਊਆਂ ਅਤੇ ਢੱਠੇ ਹਨ ਜਿਸ ਤੋਂ ਸ਼ਹਿਰ ਵਾਸੀ ਅਤੇ ਆਲੇ-ਦੁਆਲੇ ਪਿੰਡਾਂ ਦੇ ਲੋਕ ਬਹੁਤ ਦੁੱਖੀ ਹਨ। ਇਸ ਤੋਂ ਪਹਿਲਾਂ ਅਵਾਰਾ ਪਸ਼ੂਆਂ ਨਾਲ ਐਕਸੀਡੈਂਟ ਵਿੱਚ ਅੱਧੀ ਦਰਜਨ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਅਤੇ ਬਾਕੀ ਲਗਭਗ ਦਰਜਨ ਕਰੀਬ ਵਿਅਕਤੀ ਅਪਾਹਜ ਹੋ ਚੁੱਕੇ ਹਨ।
ਇੱਕ ਕੇਸ ਵਿੱਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਨਗਰ ਪਾਲਿਕਾ ਸੰਗਰੂਰ ਦੇ ਹਰਜਾਨਾ ਵੀ ਪਾਇਆ ਸੀ ਜੋ ਕਿ ਘਟਨਾ ਦਾ ਸ਼ਿਕਾਰ ਹੋਏ ਵਿਅਕਤੀ ਨੂੰ ਦੇਣਾ ਸੀ ਅਤੇ ਨਗਰ ਪਾਲਿਕਾ ਨੂੰ ਦੇਣਾ ਪਇਆ।
ਬਹੁਤ ਸਾਰੀਆਂ ਰਾਜਨੀਤਿਕ ਪਾਰਟੀਆਂ ਅਤੇ ਸਵੈ ਸੇਵੀ ਜਥੇਬੰਦੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਸੰਗਰੂਰ ਅਤੇ ਨਗਰ ਪਾਲਿਕਾ ਸੰਗਰੂਰ ਦੇ ਅਧਿਕਾਰੀਆਂ ਨੂੰ ਕਈ ਵਾਰੀ ਅਪੀਲ ਕੀਤੀ ਹੈ ਕਿ ਇੰਨ੍ਹਾਂ ਅਵਾਰਾ ਪਸ਼ੂਆਂ ਨੂੰ ਕਾਬੂ ਕਰਕੇ ਗਊਸ਼ਾਲਾ ਵਿੱਚ ਲੇ ਜਾਣ ਪਰ ਪ੍ਰਸ਼ਾਸਨ ਟੱਸ ਤੋਂ ਮੱਸ ਨਹੀਂ ਹੋ ਰਿਹਾ। ਇਸ ਤਰ੍ਹਾਂ ਸ਼ਹਿਰ ਦੇ ਵਿੱਚ ਅਵਾਰਾ ਕੁੱਤੇ ਫਿਰਦੇ ਹਨ ਅਤੇ ਕੁੱਤਿਆਂ ਦੇ ਵਿੱਚ ਵੱਜਣ ਨਾਲ ਮੋਟਰ ਸਾਈਕਲ, ਸਕੂਟਰ ਚਾਲਕਾਂ ਦੇ ਐਕਸੀਡੈਂਟ ਹੋਏ ਹਨ ਅਤੇ ਕਈ ਵਾਰੀ ਕੁੱਤਿਆਂ ਨੇ ਮਰਦਾਂ, ਔਰਤਾਂ ਅਤੇ ਬੱਚਿਆਂ ਕੱਟਿਆ ਹੈ। ਜਿਸ ਕਰਕੇ ਲੋਕਾਂ ਨੂੰ ਬੈਕਸੀਨੇਸ਼ਨ ਟੀਕੇ ਲਗਾਉਣੇ ਪੈਂਦੇ ਹਨ। ਪੁਲਿਸ ਨੇ ਟਰੱਕ ਡਰਾਇਵਰ ਦਾ ਸਿਵਲ ਹਸਪਤਾਲ ਸੰਗਰੂਰ ਤੋਂ ਪੋਸਟਮਾਰਟਮ ਕਰਵਾਇਆ ਅਤੇ ਧਾਰਾ 174 ਸੀ ਦੀ ਕਾਰਵਾਈ ਕਰਕੇ ਲਾਸ਼ ਵਾਰਸ਼ਾਂ ਦੇ ਹਵਾਲੇ ਕਰ ਦਿੱਤੀ।



