ਚੰਡੀਗੜ੍ਹ 27 ਜੁਲਾਈ (ਪੀ. ਟੀ)- ਰਾਸ਼ਟਰੀ ਇੰਡੀਅਨ ਮਿਲਟਰੀ ਕਾਲਜ, ਦੇਹਰਾਦੂਨ. (ਆਰ. ਆਈ. ਐਮ. ਸੀ) ਦੇ ਜੁਲਾਈ, 2015 ਟਰਮ ਦੇ ਦਾਖਲੇ ਲਈ ਅਗਲਾ ਇਮਲਾਲਾ ਲਾਜਪਤ ਰਾਏ ਭਵਨ, ਸੈਕਟਰ 15, ਚੰਡੀਗੜ੍ਹ ਵਿਖੇ ਪਹਿਲੀ ਅਤੇ 2 ਦਸੰਬਰ 2013 ਨੂੰ ਹੋਵੇਗਾ। ਇਸ ਗੱਲ ਦੀ ਜਾਣਕਾਰੀ ਦਿੰਦਿਆਂ ਅੱਜ ਇਥੇ ਡਾਇਰੈਕਟੋਰੇਟ ਰੱਖਿਆ ਸੇਵਾਂਵਾ ਭਲਾਈ, ਪੰਜਾਬ ਨੇ ਦੱਸਿਆ ਕਿ ਆਰ.ਆਈ.ਐਮ.ਸੀ. ਦੇ ਦਾਖਲੇ ਲਈ ਕੇਵਲ ਯੋਗ ਲੜਕੇ ਹੀ ਬਿਨੈ-ਪੱਤਰ ਭੇਜ ਸਕਦੇ ਹਨ। ਉਮੀਦਵਾਰ ਦੀ ਉਮਰ 2 ਜੁਲਾਈ, 2002 ਤੋ‘ ਪਹਿਲੀ ਜਨਵਰੀ, 2004 ਦੇ ਵਿਚਕਾਰ ਹੋਵੇ। ਉਮੀਦਵਾਰ ਕਿਸੇ ਵੀ ਮਾਨਤਾ ਪ੍ਰਾਪਤ ਸਕੂਲ ਵਿੱਚ 7ਵੀ‘ ਜਮਾਤ ਵਿੱਚ ਪੜ੍ਹਦਾ ਹੋਵੇ ਜਾਂ 7ਵੀ‘ ਪਾਸ ਹੋਵੇ। ਚੁਣੇ ਉਮੀਦਵਾਰਾਂ ਨੂੰ 8ਵੀ‘ ਜਮਾਤ ਵਿੱਚ ਦਾਖਲਾ ਦਿੱਤਾ ਜਾਵੇਗਾ। ਇਮਿਤਹਾਨ ਦੇ ਲਿਖਤੀ ਹਿੱਸੇ ਵਿੱਚ ਅੰਗਰੇਜ਼ੀ, ਹਿਸਾਬ ਅਤੇ ਸਧਾਰਨ ਗਿਆਨ ਦੇ ਤਿੰਨ ਪੇਪਰ ਹੋਣਗੇ। ਜਿਹੜੇ ਉਮੀਦਵਾਰ ਲਿਖਤੀ
ਪ੍ਰੀਖਿਆ ਵਿੱਚ ਪਾਸ ਹੋਣਗੇ, ਉਨ੍ਹਾਂ ਦਾ ਵਾਈਵਾ-ਵੋਸ ਟੈਸਟ 07 ਅਪ੍ਰੈਲ, 2015 ਨੂੰ ਹੋਣਾ ਮਿਥਿਆ ਗਿਆ ਹੈ।ਉਨ੍ਹਾਂ ਦੱਸਿਆ ਕਿ ਬਿਨੈ-ਪੱਤਰ, ਪ੍ਰਾਸਪੈਕਟ ਅਤੇ ਪੁਰਾਣੇ ਪ੍ਰਸ਼ਨ ਪੱਤਰ ਕਮਾਂਡੈ‘ਟ ਆਰ.ਆਈ.ਐਮ.ਸੀ.ਦੇਹਰਾਦੂਨ ਪਾਸੋ‘ ਸਟੇਟ ਬੈ‘ਕ ਆਫ ਇੰਡੀਆ ਤੇਲ ਭਵਨ (ਕੋਡ 1576) ਦੇਹਰਾਦੂਨ ਦੇ ਨਾਂ ਤੇ ਰਜਿਸਟਰ ਪੋਸਟ ਰਾਹੀ‘ 400/- ਰੁਪਏ ਅਤੇ ਸਪੀਡ ਪੋਸਟ ਲਈ 450/- ਰੁਪਏ ਦੇ ਭੁਗਤਾਨ ਅਤੇ ਅਨੁਸੂਚਿਤ ਜਾਤੀ/ਅਨੁਸੂਚਿਤ ਜਨਜਾਤੀ ਲਈ ਰਜਿਸਟਰ ਪੋਸਟ ਲਈ 355/- ਅਤੇ ਸਪੀਡ ਪੋਸਟ ਲਈ 405/- ਰੁਪਏ ਦਾ ਬੈ‘ਕ ਡਰਾਫਟ ਭੇਜ ਕੇ ਮੰਗਵਾਏ ਜਾ ਸਕਦੇ ਹਨ। ਅਰਜ਼ੀ ਦੋ ਪਰਤਾਂ ਵਿੱਚ ਹੋਵੇ, ਜਿਸ ਤੇ ਉਮਰ ਦਾ ਸਬੂਤ ਸਕੂਲ ਰਿਕਾਰਡਜ਼ ਜਾਂ ਮਿਊ‘ਸਪਲ ਜਨਮ ਰਜਿਸਟਰ ਵਿਚੋ‘ ਹੋਵੇ ਅਤੇ ਉਮੀਦਵਾਰ ਦੀਆਂ ਤਿੰਨ ਤਸ਼ਦੀਕਸ਼ੁਦਾ ਫੋਟੋ ਨਾਲ ਨੱਥੀ ਹੋਣੀਆਂ ਚਾਹੀਦੀਆਂ ਹਨ। ਉਨ੍ਹਾਂ ਹੋਰ ਦੱਸਿਆ ਕਿ ਮੁਕੰਮਲ ਅਰਜ਼ੀਆਂ ਦੂਹਰੀ ਪਰਤ ਵਿੱਚ ਡਾਇਰੈਕਟਰ, ਸੈਨਿਕ ਭਲਾਈ, ਪੰਜਾਬ ਪਾਸ 30 ਸਤੰਬਰ, 2014 ਤੱਕ ਪੁੱਜ ਜਾਣੀਆਂ ਚਾਹੀਦੀਆਂ ਹਨ। ਮਿਤੀ 30 ਸਤੰਬਰ 2014 ਤੋ‘ ਬਾਅਦ ਪ੍ਰਾਪਤ ਹੋਣ ਵਾਲੇ ਬਿਨੈ-ਪੱਤਰ ਸਵੀਕਾਰ ਨਹੀ‘ ਕੀਤੇ ਜਾਣਗੇ।



