Skip to content
Independent perspectives. Global stories.
BREAKING

ਕਾਲੇ ਧੰਨ ਦੀ ਵਾਪਸੀ ’ਚ ਦੇਸ਼ ਨੂੰ ਜ਼ਿਆਦਾ ਉਡੀਕ ਨਹੀਂ ਕਰਨੀ ਹੋਵੇਗੀ : ਜੇਤਲੀ

Share this story

Page-1_17  ਨਵੀਂ ਦਿੱਲੀ, 25 ਜੁਲਾਈ (ਪੀ. ਟੀ)- ਵਿੱਤ ਮੰਤਰੀ ਅਰੁਣ ਜੇਤਲੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਦੇਸ਼ ਨੂੰ ਵਿਦੇਸ਼ਾਂ ‘ਚ ਜਮਾਂ ਕਾਲੇ ਧੰਨ ਨੂੰ ਵਾਪਸ ਲਿਆਉਣ ਲਈ ਜ਼ਿਆਦਾ ਉਡੀਕ ਨਹੀਂ ਕਰਨੀ ਪਵੇਗੀ। ਜੇਤਲੀ ਨੇ ਕਿਹਾ ਕਿ ਦੇਸ਼ ਨੂੰ ਆਰਥਕ ਨਰਮੀ ਨਾਲ ਨਿੱਬੜਨ ਦੀ ਜ਼ਰੂਰਤ ਹੈ, ਕੇਵਲ ਵਿਆਜ ਦਰ ਵਧਾਕੇ ਮੁਦਰਾ ਫੈਲਾਅ ‘ਤੇ ਲਗਾਮ ਨਹੀਂ ਲਗਾਈ ਜਾ ਸਕਦੀ । ਉਨ੍ਹਾਂ ਨੇ ਦੱਸਿਆ ਕਿ ਸਰਕਾਰ ਕਾਲੇ ਧੰਨ ‘ਤੇ ਵਿਦੇਸ਼ ਤੋਂ ਪ੍ਰਾਪਤ ਸਾਰੀਆਂ ਸੂਚਨਾਵਾਂ ਉੱਚਤਮ ਅਦਾਲਤ ਨੂੰ ਦੇ ਰਹੀ ਹੈ। ਨਾਲ ਹੀ ਜੇਤਲੀ ਨੇ ਰੱਖਿਆ ਤੇ ਬੀਮਾ ਜਿਹੇ ਖੇਤਰਾਂ ‘ਚ ਪ੍ਰਤੱਖ ਵਿਦੇਸ਼ੀ ਨਿਵੇਸ਼ (ਐਫਡੀਆਈ) ਸੀਮਾ ਵਧਾਉਣ ਦੇ ਸਰਕਾਰ ਦੇ ਫ਼ੈਸਲੇ ਨੂੰ ਜਾਇਜ਼ ਠਹਿਰਾਇਆ।

WRITTEN BY