ਮੁਜ਼¤ਫਰਨਗਰ, 25 ਜੁਲਾਈ-ਲ੍ਹੇ ਦੇ ਕੇਥੋਰਾ ਪਿੰਡ ‘ਚ ਇਕ 15 ਸਾਲ ਦੀ ਨਾਬਾਲਗ ਲੜਕੀ ਨਾਲ ਦੋ ਨੌਜਵਾਨਾਂ ਵਲੋਂ ਕਥਿਤ ਤੌਰ ‘ਤੇ ਜਬਰ ਜਨਾਹ ਕਰਨ ਦੀ ਖ਼ਬਰ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਐਸ. ਐਚ. ਓ. ਕਮਲ ਯਾਦਵ ਨੇ ਦ¤ਸਿਆ ਕਿ ਇਹ ਵਾਰਦਾਤ ਬੀਤੇ ਦਿਨ ਦੀ ਹੈ ਤੇ ਨੌਜਵਾਨਾਂ ਦੀ ਪਛਾਣ ਸਲੀਮ ਕੁਰੈਸ਼ੀ ਤੇ ਜ਼ਾਹੀਰਾਤ ਵਜੋਂ ਹੋਈ ਹੈ। ਇਸ ਮਾਮਲੇ ‘ਚ ਕੇਸ ਦਰਜ ਕਰ ਲਿਆ ਗਿਆ ਹੈ ਤੇ ਦੋਸ਼ੀ ਫਰਾਰ ਹਨ ਜਿਨ੍ਹਾਂ ਦੀ ਭਾਲ ਲਈ ਤਲਾਸ਼ੀ ਅਰੰਭ ਦਿ¤ਤੀ ਗਈ ਹੈ। ਇਕ ਹੋਰ ਘਟਨਾ ‘ਚ ਇਸੇ ਜ਼ਿਲੇ ਦੇ ਮਜਲਿਸਪੁਰ ਤੌਫਿਰ ਪਿੰਡ ‘ਚ 14 ਸਾਲਾ ਦੀ ਨਾਬਾਲਗ ਲੜਕੀ ਨਾਲ ਇਕ ਨੌਜਵਾਨ ਵਲੋਂ ਜਬਰ ਜਨਾਹ ਕਰਨ ਦੀ ਖ਼ਬਰ ਹੈ। ਇਹ ਵਾਰਦਾਤ ਵੀ ਬੀਤੇ ਦਿਨ ਦੀ ਹੈ ਜਦੋਂ ਉਕਤ ਲੜਕੀ ਕਿਸੇ ਕੰਮ ਲਈ ਘਰੋਂ ਬਾਹਰ ਗਈ ਸੀ ਤਾਂ ਨੀਤੂ ਨਾਂਅ ਦਾ ਨੌਜਵਾਨ ਉਸ ਨੂੰ ਜ਼ਬਰਦਸਤੀ ਨੇੜੇ ਦੇ ਕਮਾਦ ‘ਚ ਲੈ ਗਿਆ ਜਿਥੇ ਉਸ ਨਾਲ ਜਬਰ ਜਨਾਹ ਕੀਤਾ।



