ਨਵੀਂ ਦਿੱਲੀ, 25 ਜੁਲਾਈ (ਪੀ. ਟੀ)- ਰਾਜੀਵ ਗਾਂਧੀ ਹੱਤਿਆਕਾਂਡ ਦੀ ਦੋਸ਼ੀ ਐਸ ਨਲਿਨੀ ਨੇ ਜੇਲ੍ਹ ਤੋਂ ਆਜ਼ਾਦੀ ਲਈ ਸਰਵਉੱਚ ਅਦਾਲਤ ‘ਚ ਇੱਕ ਅਰਜ਼ੀ ਦਰਜ ਕੀਤੀ ਸੀ, ਇਸ ਅਰਜ਼ੀ ‘ਤੇ ਸੁਣਵਾਈ ਦੇ ਦੌਰਾਨ ਕੋਰਟ ਨੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਅਰਜ਼ੀ ‘ਚ ਨਲਿਨੀ ਨੇ ਇਸ ਮਾਮਲੇ ‘ਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਸੱਤ ਦੋਸ਼ੀਆਂ ਦੀ ਰਿਹਾਈ ਨੂੰ ਪਹਿਲਾਂ ਤਮਿਲਨਾਡੂ ਸਰਕਾਰ ਲਈ ਕੇਂਦਰ ਨਾਲ ਸਲਾਹ ਕਰਨ ਸਬੰਧੀ ਕਾਨੂੰਨੀ ਵਿਵਸਥਾ ਨੂੰ ਨਾ ਮੰਨਣਯੋਗ ਘੋਸ਼ਤ ਕਰਨ ਦਾ ਅਨੁਰੋਧ ਕੀਤਾ ਹੈ। ਨਲਿਨੀ ਨੇ ਆਪਣੀ ਅਰਜ਼ੀ ‘ਚ ਸਜ਼ਾ ਪ੍ਰਕਿਰਆ ਸੰਹਿਤਾ ਦੀ ਧਾਰਾ 435 (1) ਨੂੰ ਚੁਣੌਤੀ ਦਿੱਤੀ ਹੈ। ਇਸ ਵਿਵਸਥਾ ਦੇ ਤਹਿਤ ਜੇਕਰ ਕਿਸੇ ਮਾਮਲੇ ਦੀ ਕੇਂਦਰੀ ਜਾਂਚ ਬਿਊਰੋ ਨੇ ਜਾਂਚ ਕੀਤੀ ਹੈ।
ਰਾਜੀਵ ਗਾਂਧੀ ਹੱਤਿਆਕਾਂਡ: ਐਸ ਨਲਿਨੀ ਦੀ ਰਿਹਾਈ ਲਈ ਦਰਜ ਅਰਜ਼ੀ ’ਤੇ ਕੇਂਦਰ ਨੂੰ ਨੋਟਿਸ



