Skip to content
Independent perspectives. Global stories.
BREAKING

ਕਾਂਗਰਸ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿਚ ਬੇਲੋੜੀ ਦਖ਼ਲਅੰਦਾਜ਼ੀ ਨਾ ਕਰੇ : ਜਥੇਦਾਰ ਅਵਤਾਰ ਸਿੰਘ

Share this story

Page-1_28 ਅੰਮ੍ਰਿਤਸਰ, 25 ਜੁਲਾਈ (ਪੀ. ਟੀ)- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਕਾਂਗਰਸ ਸਿੱਖਾਂ ਦੇ ਮਾਮਲਿਆਂ ਵਿਚ ਬੇਲੋੜੀ ਦਖਲ ਅੰਦਾਜੀ ਕਰਕੇ ਸਿੱਖ ਕੌਮ ਨਾਲ ਧ੍ਰੋਹ ਕਮਾ ਰਹੀ ਹੈ।ਉਨ•ਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਛਤਰ-ਛਾਇਆ ਹੇਠ ਅਨੇਕਾਂ ਕੁਰਬਾਨੀਆਂ ਦੇ ਬਾਅਦ ਹੋਂਦ ਵਿਚ ਆਈ। ਜਿਸ ਨੂੰ ਖੇਰੂੰ-ਖੇਰੂੰ ਕਰਨ ਲਈ ਕਾਂਗਰਸ ਦੇ ਘਿਨਾਉਣੇ ਮਨਸੂਬੇ ਕਾਮਯਾਬ ਨਹੀਂ ਹੋਣ ਦਿੱਤੇ ਜਾਣਗੇ। ਉਨ•ਾਂ ਕਿਹਾ ਕਿ ਕਾਂਗਰਸ ਦੇ ਚੰਦ ਪਿੱਠੂ ਆਪਣੇ ਲਾਲਚ ਵਸ ਇਹ ਸਭ ਕੁਝ ਕਰਵਾ ਰਹੇ ਹਨ। ਉਨ•ਾਂ ਨੂੰ ਪੰਥ ਨਾਲ ਕੋਈ ਲਗਾਵ ਨਹੀਂ ਬਲਕਿ ਇਹ ਸਭ ਕੁਝ ਆਉਂਦੀਆਂ ਵਿਧਾਨ ਸਭਾ ਚੌਣਾਂ ਵਿਚ ਕੁਰਸੀਆਂ ਹਾਸਿਲ ਕਰਨ ਲਈ ਕੀਤਾ ਜਾ ਰਿਹਾ ਹੈ।ਉਨ•ਾਂ ਕਿਹਾ ਕਿ ਹਰਿਆਣਾ ਦੀ ਹੁੱਡਾ

ਸਰਕਾਰ ਵਲੋਂ ਜਿਹੜੀ 41 ਮੈਂਬਰੀ ਕਮੇਟੀ ਦਾ ਐਲਾਨ ਕੀਤਾ ਗਿਆ ਹੈ ਉਸ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਛੇਕੇ ਵਿਅਕਤੀ ਵੀ ਹਨ ਜਿਨ•ਾਂ ਦਾ ਖੂਦ ਹਰਿਆਣਾ ਦੀਆਂ ਜਥੇਬੰਦੀਆਂ ਡਟ ਕੇ ਵਿਰੋਧ ਕਰ ਰਹੀਆਂ ਹਨ। ਉਨ•ਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਸਿੱਖਾਂ ਦੀ ਨੁਮਾਇੰਦਾ ਜਮਾਤ ਹੈ ਅਤੇ ਸਮੁੱਚੀਆਂ ਦੇਸ਼-ਵਿਦੇਸ਼ ਦੀਆਂ ਸੰਗਤਾਂ ਉਸ ਨਾਲ ਖੜੀਆਂ ਹਨ। ਉਨ•ਾਂ ਕਿਹਾ ਕਿ ਕੇਵਲ ਸਿੱਖ ਜਥੇਬੰਦੀਆਂ ਹੀ ਨਹੀਂ ਬਲਕਿ ਗੈਰ ਸਿੱਖ ਜਥੇਬੰਦੀਆਂ ਵੀ ਕਾਂਗਰਸ ਦੇ ਇਨ•ਾਂ ਮਾੜੇ ਮਨਸੂਬਿਆਂ ਪ੍ਰਤੀ ਵਿਰੋਧ ਕਰ ਰਹੀਆਂ ਹਨ। ਉਨ•ਾਂ ਕਿਹਾ ਕਿ ਉਨ•ਾਂ ਨੂੰ ਦੇਸ਼-ਵਿਦੇਸ਼ ਅਤੇ ਗੈਰ ਸਿੱਖ ਜਥੇਬੰਦੀਆਂ ਨੇ ਵੀ ਟੈਲੀਫੋਨਾ ਅਤੇ ਪੱਤਰਕਾਵਾਂ ਰਾਹੀਂ ਸੂਚਿਤ ਕਰਦਿਆਂ ਕਿਹਾ ਹੈ ਕਿ ਉਹ ਹਰ ਹੀਲੇ ਸ਼੍ਰੋਮਣੀ ਕਮੇਟੀ ਦੇ ਨਾਲ ਖੜੇ ਹਨ। ਉਨ•ਾਂ ਕਿਹਾ ਕਿ ਜੋ ਸਿੱਖ ਵੱਖਰੀ ਗੁਰਦੁਆਰਾ ਕਮੇਟੀ ਬਾਰੇ ਰਾਗ ਅਲਾਪ ਰਹੇ ਹਨ ਉਹ ਕੌਮ ਦੇ ਗਦਾਰ ਹਨ। ਉਨ•ਾਂ ਕਿਹਾ ਕਿ ਉਨ•ਾਂ ਹਮੇਸ਼ਾਂ ਹੀ ਸ਼੍ਰੋਮਣੀ ਕਮੇਟੀ ਦਾ ਵਿਰੋਧ ਕੀਤਾ ਹੈ ਅਤੇ ਉਨ•ਾਂ ਦੀ ਗਿਣਤੀ ਕਿਸੇ ਵਿਚ ਨਹੀਂ ਆਉਂਦੀ। ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਸਮੁੱਚਾ ਸਿੱਖ ਪੰਥ ਉਨ•ਾਂ ਦੇ ਨਾਲ ਹੈ ਅਤੇ 27 ਜੁਲਾਈ ਦੇ ਪੰਥਕ ਇਕੱਠ ਵਿਚ ਕਾਂਗਰਸ ਤੇ ਉਸ ਦੇ ਹੱਥ ਠੋਕਿਆਂ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ। ਉਨ•ਾਂ ਕਿਹਾ ਕਿ ਇਸ ਪੰਥਕ ਇਕੱਤਰਤਾ ਵਿਚ ਭਾਰੀ ਗਿਣਤੀ ਵਿਚ ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ, ਸਭਾ ਸੁਸਾਇਟੀਆਂ, ਸੰਤ ਸਮਾਜ, ਨਿਹੰਗ ਸਿੰਘ ਜਥੇਬੰਦੀਆਂ, ਬੁੱਧੀਜੀਵੀ ਵਰਗ ਅਤੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਹਾਜ਼ਰੀ ਭਰ ਕੇ ਸਿੱਖ ਪੰਥ ਦੀ ਚੜ•ਦੀ ਕਲਾ ਦਾ ਸਬੂਤ ਦੇਣਗੀਆਂ। ਉਨ•ਾਂ ਕਿਹਾ ਕਿ ਇਸ ਸਮਾਗਮ ਸਬੰਧੀ ਰਿਹਾਇਸ਼, ਲੰਗਰ ਅਤੇ ਹੋਰ ਹਰ ਤਰ•ਾਂ ਦੇ ਪ੍ਰਬੰਧ ਹੁਣ ਤੋਂ ਹੀ ਮੁਕੰਮਲ ਕਰ ਲਏ ਗਏ ਹਨ।

WRITTEN BY