Skip to content
Independent perspectives. Global stories.
BREAKING

ਹਾਈਕੋਰਟ ਨੇ ਜਾਰੀ ਕੀਤਾ ਸੋਨੀਆ ਗਾਂਧੀ ਨੂੰ ਨੋਟਿਸ

Share this story

Page-1_23 ਲਖਨਊ, 24 ਜੁਲਾਈ (ਪੀ. ਟੀ)- ਇਲਾਹਾਬਾਦ ਹਾਈਕੋਰਟ ਦੀ ਲਖਨਊ ਪੀਠ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਲੋਕਸਭਾ ਚੋਣ ‘ਚ ਰਾਇਬਰੇਲੀ ਸੀਟ ਤੋਂ ਜਿੱਤ ਨੂੰ ਚੁਣੌਤੀ ਦੇਣ ਵਾਲੀ ਅਰਜ਼ੀ ‘ਤੇ ਅੱਜ ਨੋਟਿਸ ਜਾਰੀ ਕੀਤਾ। ਜੱਜ ਤਰੁਣ ਅਗਰਵਾਲ ਨੇ ਨੋਟਿਸ ਜਾਰੀ ਕਰਦੇ ਹੋਏ ਇਸ ‘ਤੇ ਸੁਣਵਾਈ ਲਈ 9 ਸਤੰਬਰ ਦੀ ਤਾਰੀਖ ਤੈਅ ਕੀਤੀ ਹੈ। ਜਾਚਕ ਰਾਜੇਸ਼ ਸਿੰਘ ਦਾ ਕਹਿਣਾ ਹੈ ਕਿ ਸੋਨੀਆ ਗਾਂਧੀ ਭਾਰਤ ਦੀ ਨਾਗਰਿਕ ਨਹੀਂ ਹੈ, ਇਸਲਈ ਉਨ੍ਹਾਂ ਦੀ ਚੋਣ ਰੱਦ ਕੀਤੀ ਜਾਣੀ ਚਾਹੀਦੀ ਹੈ। ਸਿੰਘ ਨੇ ਅਰਜ਼ੀ ‘ਚ ਚੋਣ ਤੋਂ ਪਹਿਲਾਂ ਸੋਨੀਆ ਗਾਂਧੀ ਤੇ ਦਿੱਲੀ ਦੀ ਜਾਮਾ ਮਸਜਿਦ ਦੇ ਇਮਾਮ ਮੌਲਾਨਾ ਬੁਖਾਰੀ ਦੇ ‘ਚ ਹੋਈ ਬੈਠਕ ਦਾ ਮਾਮਲਾ ਵੀ ਚੁੱਕਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਬੈਠਕ ਤੋਂ ਬਾਅਦ ਹੀ ਮੌਲਾਨਾ ਬੁਖਾਰੀ ਨੇ ਕਾਂਗਰਸ ਦੇ ਸਮਰਥਨ ਦੀ ਘੋਸ਼ਣਾ ਕੀਤੀ ਸੀ।

WRITTEN BY