Skip to content
Independent perspectives. Global stories.
BREAKING

ਫਰੀਦਾਬਾਦ, ਗੁੜਗਾਉਂ ਅਤੇ ਪੰਚਕੂਲਾ ਵਿਚ ਸਿਟੀ ਬਸ ਸੇਵਾ ਲਈ ਆਮ ਜਨਤਾ ਲਈ ਪਾਸ ਪ੍ਰਣਾਲੀ ਸ਼ੁਰੂ

Share this story

ਚੰਡੀਗੜ੍ਹ, 24 ਜੁਲਾਈ (ਨਾਗਪਾਲ)-  ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਅੱਜ ਫਰੀਦਾਬਾਦ, ਗੁੜਗਾਉਂ ਅਤੇ ਪੰਚਕੂਲਾ ਵਿਚ ਸਿਟੀ ਬਸ ਸੇਵਾ ਲਈ ਆਮ ਜਨਤਾ ਲਈ ਪਾਸ ਪ੍ਰਣਾਲੀ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ ਤਾਂ ਜੋ ਇੰਨ੍ਹਾਂ ਸ਼ਹਿਰਾਂ ਦੇ ਲੋਕ ਰਿਆਇਤੀ ਕਿਰਾਏ ’ਤੇ ਸਫਰ ਕਰ ਸਕਣ ।  ਟਰਾਂਸਪੋਰਟ ਮੰਤਰੀ ਅਫਤਾਬ ਅਹਿਮਦ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਨਾਨ-ਏਸੀ ਅਤੇ ਏ.ਸੀ. ਬੱਸਾਂ ਲਈ ਇਹ ਪਾਸ ਮਹੀਨਾਵਾਰ, ਤਿਮਾਹੀ ਅਤੇ ਛੇਮਾਹੀ ਅਤੇ ਸਾਲਾਨਾ ਆਧਾਰ ’ਤੇ ਨਗਰ ਪਾਲਿਕਾ ਸੀਮਾ ਦੇ ਅੰਦਰ ਯਾਤਰਾ ਕਰਨ ਲਈ ਜਾਰੀ ਕੀਤੇ ਜਾਣਗੇ । ਜਨਰਲ ਬੱਸਾਂ ਅਤੇ ਏ.ਸੀ.ਬੱਸਾਂ ਲਈ ਮਹੀਨਾਵਾਰ ਪਾਸ ਦੀ ਦਰਾਂ ਕ੍ਰਮਵਾਰ 450 ਰੁਪਏ ਅਤੇ 700 ਰੁਪਏ ਹੋਵੇਗੀ । ਉਨ੍ਹਾਂ ਕਿਹਾ ਕਿ ਜਰਨਲ ਬੱਸਾਂ ਅਤੇ ਏ.ਸੀ. ਬੱਸਾਂ ਲਈ ਤਿਮਾਹੀ ਬੱਸ ਪਾਸ ਕ੍ਰਮਵਾਰ 1300 ਰੁਪਏ ਅਤੇ 2,000 ਰੁਪਏ ਦੀ ਦਰ ਨਾਲ ਜਾਰੀ ਕੀਤੇ ਜਾਣਗੇ । ਛੇਮਾਹੀ ਬੱਸ ਪਾਸ ਦੀ

ਦਰਾਂ ਜਰਨਲ ਬੱਸ ਲਈ 2500 ਰੁਪਏ ਅਤੇ ਏ.ਸੀ. ਬੱਸ ਲਈ 3900 ਰੁਪਏ ਹੋਵੇਗੀ । ਇਸੇ ਤਰ੍ਹਾਂ, ਜਰਨਲ ਬੱਸ ਦੇ ਸਾਲਾਨਾ ਬਸ ਪੱਸ ਲਈ 4800 ਰੁਪਏ ਅਤੇ ਏ.ਸੀ. ਬੱਸ ਲਈ 7400 ਰੁਪਏ ਵਸੂਲ ਕੀਤੇ ਜਾਣਗੇ । ਮੰਤਰੀ ਨੇ ਕਿਹਾ ਕਿ ਇਹ ਸਹੂਲਤ ਆਮ ਜਨਤਾ ਲਈ ਵੱਡੇ ਪੈਮਾਨੇ ’ਤੇ ਲਾਭਕਾਰੀ ਸਿੱਧ ਹੋਵੇਗੀ । ਉਨ੍ਹਾਂ ਕਿਹਾ ਕਿ ਇਹ ਪਾਸ ਸਿਰਫ ਸਬੰਧਤ ਸ਼ਹਿਰ ਦੀ ਨਗਰ ਪਾਲਿਕਾ ਸੀਮਾ ਦੇ ਅੰਦਰ ਸਬੰਧਤ ਸ਼੍ਰੇਣੀ ਦੀ ਕਿਸੇ ਵੀ ਸਿਟੀ ਬੱਸ ਵਿਚ ਯਾਤਰਾ ਲਈ ਵੈਧ ਹੋਵੇਗਾ । ਯਾਤਾਵਾਂ ਦੀ ਗਿਣਤੀ ਦਾ ਕੋਈ ਬੰਧਨ ਨਹੀਂ ਹੋਵੇਗਾ । ਏ.ਸੀ. ਪਾਸ ਧਾਰਕ ਦਾ ਪਾਸ ਜਰਨਲ ਸਿਟੀ ਬੱਸਾਂ ਵਿਚ ਚੱਲ ਸਕਦਾ ਹੈ । ਪਰ ਜਰਨਲ ਬੱਸ ਪਾਸ ਧਾਰਕ ਦਾ ਪਾਸ ਏ.ਸੀ. ਬੱਸਾਂ ਵਿਚ ਲਾਗੂ ਨਹੀਂ ਹੋਵੇਗਾ । ਉਨ੍ਹਾਂ ਨੇ ਕਿਹਾ ਕਿ ਯਾਤਰੀਆਂ ਨੂੰ ਅਸਲੀ ਬੱਸ ਪਾਸ ਆਪਣੇ ਕੋਲ ਰੱਖਣਾ ਹੋਵੇਗਾ ਅਤੇ ਕੰਡਕਟਰ ਦੇ ਮੰਗੇ ਜਾਣ ’ਤੇ ਉਸ ਨੂੰ ਬੱਸ ਪਾਸ ਵਿਖਾਉਣਾ ਹੋਵੇਗਾ ।  ਉਨ੍ਹਾਂ ਨੇ ਕਿਹਾ ਕਿ ਆਮ ਜਨਤਾ ਦੇ ਬੱਸ ਪਾਸ ਸਾਰੇ ਕੰਮ ਵਾਲੇ ਦਿਨਾਂ ’ਤੇ ਹਰੇਕ ਡਿਪੂ ਮੁੱਖ ਦਫਤਰ ’ਤੇ ਜਾਰੀ ਕੀਤੇ ਜਾਣਗੇ । ਜਰਨਲ ਬੱਸ ਪਾਸ ਪ੍ਰਾਪਤ ਕਰਨ ਦੇ ਇੱਛੁਕ ਵਿਅਕਤੀ ਨੂੰ ਫੋਟੋ ਦੇ ਨਾਲ ਨਿਰਧਾਰਿਤ ਫਾਰਮ ਭਰਨਾ ਹੋਵੇਗਾ ਅਤੇ ਇਸ ਦੀ ਲੋਂੜੀਦੀ ਫੀਸ ਦੇ ਨਾਲ ਸਬੰਧਤ ਡਿਪੂ ਵਿਚ ਜਮ੍ਹਾਂ ਕਰਵਾਉਣਾ ਹੋਵੇਗਾ । ਉਸ ਦਿਨ ਕੰਪਿਊਟਰਾਇਜਡ ਬੱਸ ਪਾਸ ਜਾਰੀ ਹੋ ਜਾਵੇਗਾ । ਉਨ੍ਹਾਂ ਨੇ ਕਿਹਾ ਕਿ ਅਜਿਹੇ ਪਾਸ ਦੇ ਨਵੀਂਨੀਕਰਣ ਲਈ ਫੋਟੋ ਦੀ ਲੋਂੜ ਨਹੀਂ ਹੋਵੇਗੀ ।  ਮੰਤਰੀ ਨੇ ਕਿਹਾ ਕਿ ਸਬੰਧਤ ਮਹਾਪ੍ਰਬੰਧਕਾਂ ਨੂੰ ਆਦੇਸ਼ ਦਿੱਤੇ ਗਏ ਹਨ ਕਿ ਬਿਨੈ ਮਿਲਣ ਦੇ ਤੁਰੰਤ ਬਾਅਦ ਆਮ ਜਨਤਾ ਨੂੰ ਬੱਸ ਪਾਸ ਜਾਰੀ ਕਰ ਦਿੱਤੇ ਜਾਣ । ਅਜਿਹੇ ਬੱਸ ਪਾਸ ’ਤੇ ਹਸਤਾਖਰ ਕਰਨ ਲਈ ਉਨ੍ਹਾਂ ਦੇ ਦਫਤਰ ਵਿਚ ਘੱਟ ਤੋਂ ਘੱਟ ਦੋ ਅਧਿਕਾਰੀ ਨਾਮਜਦ ਹੋਣਗੇ ਅਤੇ ਇਹ ਸਾਰੇ ਯਕੀਨੀ ਕਰਨਗੇ ਕਿ ਇਕ ਐਥੋਰਾਇਜਡ ਅਧਿਕਾਰੀ ਅਜਿਹੇ ਪਾਸ ’ਤੇ ਹਸਤਾਖਰ ਕਰਨ ਲਈ ਦਫਤਰ ਵਿਚ ਉਪਲੱਬਧ ਰਹੇਗਾ । ਜਰਨਲ ਬੱਸ ਪਾਸ ਦੀ ਨਵੀਂ ਪ੍ਰਣਾਲੀ ਨਾਲ ਬੱਸਾਂ ਵਿਚ ਬਿਨਾਂ ਟਿਕਟ ਯਾਤਰਾ ਕਰਨ ਵਾਲੇ ਯਾਤਰੀਆਂ ਦੀ ਗਿਣਤੀ ਵਿਚ ਕਮੀ ਲਿਆਉਣ ਵਿਚ ਮਦਦ ਮਿਲੇਗੀ

WRITTEN BY