ਮੇਡਕ, 24 ਜੁਲਾਈ (ਪੀ. ਟੀ)- ਤੇਲੰਗਾਨਾ ਦੇ ਮੇਡਕ ਜ਼ਿਲ੍ਹੇ ‘ਚ ਇੱਕ ਦਰਦਨਾਕ ਦੁਰਘਟਨਾ ਵਾਪਰੀ ਹੈ। ਬੱਚਿਆਂ ਨਾਲ ਭਰੀ ਸਕੂਲ ਬਸ ਤੇ ਟ੍ਰੇਨ ਦੇ ‘ਚ ਟੱਕਰ ਹੋ ਗਈ। ਇਸ ਟੱਕਰ ‘ਚ 11 ਬੱਚਿਆਂ ਦੀ ਮੌਤ ਹੋ ਗਈ ਤੇ 16 ਜ਼ਖ਼ਮੀ ਹੋ ਗਏ। ਸੂਤਰਾਂ ਦੇ ਹਵਾਲੇ ਤੋਂ ਖ਼ਬਰ ਹੈ ਕਿ ਹਾਦਸਾ ਸਵੇਰੇ 9 ਵਜੇ ਦੇ ਕਰੀਬ ਤੇਲੰਗਾਨਾ ਦੇ ਮੇਡਕ ਜ਼ਿਲ੍ਹੇ ’ਚ ਹੋਇਆ ਜਦੋਂ ਬੱਸ ਨਾਂਦੇੜ ਪੈਸੰਜਰ ਟ੍ਰੇਨ ਨਾਲ ਟਕਰਾ ਗਈ। ਬੱਸ ‘ਚ 30 ਬੱਚੇ ਸਵਾਰ ਸਨ।



