ਮੁੰਬਈ, 24 ਜੁਲਾਈ (ਪੀ. ਟੀ)- ਮਹਾਰਾਸ਼ਟਰ ‘ਚ ਅਗਲੀ ਵਿਧਾਨਸਭਾ ਚੋਣ ‘ਚ ਸੀਟਾਂ ਦੇ ਬਟਵਾਰੇ ਨੂੰ ਲੈ ਕੇ ਕਾਂਗਰਸ ਤੇ ਐਨਸੀਪੀ ਦੇ ‘ਚ ਆਪਸੀ ਮੱਤਭੇਦ ਘੱਟ ਹੋਣ ਦਾ ਨਾਮ ਨਹੀਂ ਲੈ ਰਹੇ ਹਨ। ਐਨਸੀਪੀ ਨੇ ਜਿੱਥੇ 144 ਸੀਟਾਂ ਦੀ ਮੰਗ ਕੀਤੀ ਤਾਂ ਉਥੇ ਹੀ ਕਾਂਗਰਸ ਨੇ ਇਸ ‘ਤੇ ਅਸਹਮਤੀ ਪ੍ਰਗਟਾਈ। ਜਿਕਰਯੋਗ ਹੈ ਕਿ ਸੀਟਾਂ ਦੇ ਬਟਵਾਰੇ ਨੂੰ ਲੈ ਕੇ ਐਨਸੀਪੀ ਤੇ ਕਾਂਗਰਸ ਸੰਜੋਗ ਕਮੇਟੀ ਦੀ ਬੈਠਕ ਬੀਤੀ ਰਾਤ ਹੋਈ, ਜਿਸ ‘ਚ ਸੀਟਾਂ ਦੇ ਬਟਵਾਰੇ ਨੂੰ ਲੈ ਕੇ ਚਰਚਾ ਹੋਈ। ਐਨਸੀਪੀ ਨੇ ਮੰਗ ਕੀਤੀ ਕਿ ਉਹ 144 ਸੀਟਾਂ ‘ਤੇ ਚੋਣ ਲੜਨਾ ਚਾਹੁੰਦੀ ਹੈ, ਜਿਸਨੂੰ ਕਾਂਗਰਸ ਨੇ ਖਾਰਜ ਕਰ ਦਿੱਤਾ।



