Skip to content
Independent perspectives. Global stories.
BREAKING

ਵਣ ਮਹਾ ਉਤਸਵ ਚੰਡੀਗੜ੍ਹ ਆਈ ਆਰ ਬੀ ਕੈਂਪ ਵਿੱਚ ਮਨਾਇਆ ਗਿਆ

Share this story

ਚੰਡੀਗੜ੍ਹ, 24 ਜੁਲਾਈ (ਨਾਗਪਾਲ)- ਹਰ ਸਾਲ ਦੀ ਤਰ੍ਹਾਂ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਵਣ ਮਹਾਂਉਤਸਵ ਮਨਾਇਆ ਗਿਆ। ਇਸ ਦਾ ਉਦਘਾਟਨ ਪ੍ਰਸ਼ਾਸਨ ਦੇ ਸਲਾਹਕਾਰ ਸ੍ਰੀ ਕੇ. ਕੇ. ਸ਼ਰਮਾ ਵੱਲੋਂ ਕੀਤਾ ਗਿਆ। ਇਸ ਮੌਕੇ ਬੋਲਦੇ ਹੋਏ ਸ੍ਰੀ ਕੇ. ਕੇ. ਸ਼ਰਮਾ ਨੇ ਕਿਹਾ ਕਿ ਪ੍ਰਸ਼ਾਸਨ ਇਸ ਸਾਲ 2 ਲੱਖ ਦੇ ਕਰੀਬ ਛਾਂਅ ਦਾਰ ਤੇ ਫਲਦਾਰ ਬੂਟੇ ਲਗਾਏ ਜਾਣਗੇ। ਇਸ ਮੌਕੇ ਬੋਲਦੇ ਆਈ ਆਰ ਬੀ ਕੈਂਪ ਦੇ ਕਮਾਂਡੈਂਟ ਸ੍ਰੀ ਮਨੀਸ਼ ਚੌਧਰੀ ਨੇ ਦੱਸਿਆ ਕਿ 60 ਏਕੜ ਜਗ੍ਹਾਂ ਵਿੱਚ ਬਣੇ ਇਸ ਕੈਂਪਸ ਵਿੱਚ 700 ਦੇ ਕਰੀਬ ਅਧਿਕਾਰੀ ਅਤੇ ਪੁਲਿਸ ਕਰਮਚਾਰੀ ਇਸ ਵੇਲੇ ਰਹਿ ਰਹੇ ਹਨ। 65 ਦੇ ਕਰੀਬ ਅਸਥਾਈ ਤੌਰ ’ਤੇ ਬਣੇ ਸ਼ੈਲਟਰਾਂ ਵਿੱਚ ਕੈਬਿਨ ਬਣੇ ਹੋਏ ਹਨ। 465 ਕਾਂਸਟੇਬਲ 139 ਮਹਿਲਾ ਕਾਂਸਟੇਬਲ ਅਤੇ 96 ਅਧਿਕਾਰੀ ਇਸ ਕੈਂਪਸ ਵਿੱਚ ਹਨ। 725 ਕਰੋੜ ਦੀ ਲਾਗਤ ਨਾਲ ਕੰਕਰੀਟ ਵਾਲੇ ਸਟਰਕਚਰ ਬਣਨਗੇ। ਇਸ ਕੈਂਪਸ ਵਿੱਚ 11 ਕੇ. ਵੀ. ਦਾ ਸਬਸਟੇਸ਼ਨ

ਖੋਲ੍ਹਿਆ ਗਿਆ ਹੈ। ਡਿਸਪੈਂਸਰੀ ਵੀ ਮੁਲਾਜ਼ਮਾਂ ਦੀ ਦਵਾ ਦਾਰੂ ਲਈ ਇੱਕ ਐਮ ਬੀ ਬੀ ਐਸ ਡਾਕਟਰ ਹਰ ਸਮੇਂ ਕੈਂਪਸ ਵਿੱਚ ਮੌਜੂਦ ਰਹੇਗਾ।
ਅਸਟੇਟ ਅਧਿਕਾਰੀ ਅਚਿੰਤਾ ਚੈਂਪਿਅਨ, ਐਡਮਨਿਸਟੇਸ਼ਨ ਅਧਿਕਾਰੀ ਸ਼੍ਰੀ ਬਲਜੀਤ ਸਿੰਘ ਚੱਢਾ ਅਤੇ ਟ੍ਰੇਨਿੰਗ ਅਧਿਕਾਰੀ ਸ੍ਰੀ ਵਿਜੈ ਕੁਮਾਰ ਤੋਂ ਇਲਾਵਾ ਸਰਵਣ ਸਿੰਘ, ਅਮਨਜੋਤ ਸਿੰਘ, ਰਾਮ ਗੋਪਾਲ ਤੇ ਸਤਿਆ ਬਾਲਾ ਇੰਸਪੈਕਟਰ ਵੀ ਆਈ ਆਰ ਬੀ ਕੈਂਪ ਦੀ ਦੇਖ-ਰੇਖ ਕਰ ਰਹੇ ਹਨ। ਇਸ ਮੌਕੇ ਆਈ ਜੀ ਪੀ ਆਰ ਪੀ ਉਪਾਧਿਆਏ, ਐਸ ਐਸ ਪੀ, ਐਸ ਐਸ ਗਿਲ, ਆਈ ਆਰ ਬੀ ਕਮਾਂਡਟ ਮਨੀਸ਼ ਚੌਧਰੀ, ਸਾਰੇ ਡੀ ਐਸ ਪੀ ਅਤੇ ਪੁਲਿਸ ਇੰਸਪੈਕਟਰ ਹਾਜ਼ਰ ਸਨ।

WRITTEN BY