Skip to content
Independent perspectives. Global stories.
BREAKING

ਇਰਾਕ ’ਚ ਸੁਰੱਖਿਅਤ ਹਨ ਅਗਵਾ 41 ਕਿਰਤੀ : ਸੁਸ਼ਮਾ

Share this story

Page-1_14 ਨਵੀਂ ਦਿੱਲੀ, 24 ਜੁਲਾਈ (ਪੀ. ਟੀ)- ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਸੰਸਦ ’ਚ ਅੱਜ ਇਰਾਕ ਦੇ ਮੋਸੁਲ ’ਚ ਫਸੇ 41 ਕਿਰਤੀਆਂ ਦੇ ਬਾਰੇ ‘ਚ ਦੱਸਿਆ ਕਿ ਉਹ ਸਾਰੇ ਜ਼ਿੰਦਾ ਹਨ ਤੇ ਸੁਰੱਖਿਅਤ ਹਨ । ਸਰਕਾਰ ਉਨ੍ਹਾਂ ਨੂੰ ਸੁਰੱਖਿਅਤ ਆਪਣੇ ਦੇਸ਼ ਲਿਆਉਣ ਦੀਆਂ ਤਮਾਮ ਕੋਸ਼ਸ਼ਾਂ ਕਰ ਰਹੀ ਹੈ। ਇੱਕ ਸਵਾਲ ਦੇ ਜਵਾਬ ’ਚ ਸੁਸ਼ਮਾ ਨੇ ਇਰਾਕ ਦੇ ਮੋਸੁਲ ’ਚ ਫਸੇ ਲੋਕਾਂ ਲਈ ਭਾਰਤ ਸਰਕਾਰ ਨੇ ਕੀ ਕਦਮ ਚੁੱਕੇ ਹਨ ਇਸਦੇ ਬਾਰੇ ’ਚ ਲੋਕਸਭਾ œ†ç’ਚ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਜਿਨ੍ਹਾਂ 41 ਲੋਕਾਂ ਨੂੰ ਮੋਸੁਲ ’ਚ ਅਗਵਾ ਕੀਤਾ ਗਿਆ ਹੈ ਉਨ੍ਹਾਂ ਨੂੰ ਸੁਰੱਖਿਅਤ ਆਪਣੇ ਦੇਸ਼ ਲਿਆਉਣ ਲਈ ਭਾਰਤ ਸਰਕਾਰ ਹਰ ਜਰੂਰੀ ਕਦਮ ਚੁੱਕ ਰਹੀ ਹੈ। ਸੁਸ਼ਮਾ ਨੇ ਸਦਨ ’ਚ ਦੱਸਿਆ ਕਿ ਭਾਰਤ ਨੇ ਇਰਾਕ ’ਚ ਕੋਈ ਆਰਮੀ ਨਹੀਂ

ਭੇਜੀ ਹੈ। ਮੈਂ ਉਨ੍ਹਾਂ ਸਾਰਿਆਂ ਨੂੰ ਅਪੀਲ ਕਰਨਾ ਚਾਹੁੰਦੀ ਹਾਂ ਜਿਨ੍ਹਾਂ ਨੇ 41 ਭਾਰਤੀਆਂ ਨੂੰ ਬੰਦੀ ਬਣਾ ਰੱਖਿਆ ਹੈ। ਉਹ ਉਨ੍ਹਾਂ ਨੂੰ ਛੱਡ ਦੇਣ। ਉਹ ਨਿਰਦੋਸ਼ ਹੈ। ਉਹ ਰਮਜ਼ਾਨ ਦੇ ਪਵਿਤਰ ਮੌਕੇ ‘ਤੇ ਭਾਰਤ ਨੂੰ ਇਹ ਤੋਹਫਾ ਦੇ ਸਕਦੇ ਹਨ। ਲੋਕਸਭਾ ‘ਚ ਸੁਸ਼ਮਾ ਨੇ ਦੱਸਿਆ ਕਿ ਵੱਖ ਵੱਖ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਇਰਾਕ ‘ਚ ਫਸੇ 41 ਲੋਕ ਸੁਰੱਖਿਅਤ ਹਨ। ਉਹ ਜ਼ਿੰਦਾ ਹਨ ਤੇ ਉਨ੍ਹਾਂ ਨੂੰ ਭੋਜਨ ਵੀ ਉਪਲੱਬਧ ਹੋ ਰਿਹਾ ਹੈ।

WRITTEN BY