Skip to content
Independent perspectives. Global stories.
BREAKING

ਪਾਕਿ ਦੀ ਨੂੰਹ ਹੈ ਸਾਨੀਆ, ਫਿਰ ਕਿਉਂ ਬਣਾਇਆ ਬਰਾਂਡ ਅੰਬੈਸਡਰ : ਭਾਜਪਾ

Share this story

Page-1_26 ਨਵੀਂ ਦਿੱਲੀ, 24 ਜੁਲਾਈ (ਪੀ. ਟੀ)- ਟੈਨਿਸ ਖਿਡਾਰੀ ਸਾਨੀਆ ਮਿਰਜ਼ਾ ਨੂੰ ਤੇਲੰਗਾਨਾ ਦਾ ਬਰਾਂਡ ਅੰਬੈਸਡਰ ਬਣਾਏ ਜਾਣ ਨੂੰ ਲੈ ਕੇ ਭਾਜਪਾ ਨੇ ਇਤਰਾਜ਼ ਜਤਾਇਆ ਹੈ। ਭਾਜਪਾ ਨੇ ਕਿਹਾ ਹੈ ਸਾਨੀਆ ਦਾ ਤੇਲੰਗਾਨਾ ਨਾਲ ਕੋਈ ਤਾੱਲੁਕ ਨਹੀਂ ਹੈ ਤੇ ਉਹ ਪਾਕਿਸਤਾਨ ਦੀ ਨੂੰਹ ਹੈ। ਤੇਲੰਗਾਨਾ ਵਿਧਾਨਸਭਾ ‘ਚ ਭਾਜਪਾ ਦੇ ਨੇਤਾ ਦੇ ਲਕਸ਼ਮਣ ਨੇ ਇਲਜ਼ਾਮ ਲਗਾਇਆ ਕਿ ਟੀਆਰਐਸ ਨੇ ਗ੍ਰੇਟਰ ਹੈਦਰਾਬਾਦ ਨਗਰਪਾਲਿਕਾ ਚੋਣ ਤੋਂ ਪਹਿਲਾਂ ਇਹ ਕਦਮ ਜਾਣ ਬੁੱਝਕੇ ਘੱਟ ਗਿਣਤੀਆਂ ਨੂੰ ਲੁਭਾਉਂਣ ਲਈ ਚੁੱਕਿਆ ਹੈ। ਭਾਜਪਾ ਨੇਤਾ ਲਕਸ਼ਮਣ ਨੇ ਕਿਹਾ ਕਿ ਸਾਨੀਆ ਦਾ ਜਨਮ ਮਹਾਰਾਸ਼ਟਰ ‘ਚ ਹੋਇਆ ਤੇ ਉਸਤੋਂ ਬਾਅਦ ਟੈਨਿਸ ਖਿਡਾਰੀ ਦਾ ਪਰਿਵਾਰ 1986 ‘ਚ ਹੈਦਰਾਬਾਦ ਆਇਆ। ਲਕਸ਼ਮਣ ਨੇ ਤੇਲੰਗਾਨਾ ਸਰਕਾਰ ਵਲੋਂ ਸਾਨੀਆ ਨੂੰ ਇੱਕ

ਕਰੋੜ ਰੁਪਏ ਦੇਣ ‘ਤੇ ਵੀ ਹੈਰਾਨੀ ਪ੍ਰਗਟਾਈ। ਉਨ੍ਹਾਂ ਨੇ ਕਿਹਾ ਕਿ ਅਜਿਹਾ ਕਰ ਕੇ ਸਰਕਾਰ ਦੂਜੇ ਪ੍ਰਤਿਭਾਸ਼ਾਲੀ ਖਿਡਾਰੀਆਂ ਨੂੰ ਨਜ਼ਰਅੰਦਾਜ਼ ਕਰ ਰਹੀ ਹੈ। ਲਕਸ਼ਮਣ ਨੇ ਕਿਹਾ ਕਿ 13 ਸਾਲ ਦੀ ਉਮਰ ‘ਚ 25 ਮਈ 2014 ਨੂੰ ਮਾਊਂਟ ਐਵਰੈਸਟ ਫਤਹਿ ਕਰਨ ਵਾਲੀ ਮਾਲਾਵਤ ਪੂਰਣਾ ਨੂੰ ਕੇਵਲ 25 ਲੱਖ ਦਿੱਤੇ ਗਏ। ਲਕਸ਼ਮਣ ਨੇ ਕਿਹਾ ਹੈ ਕਿ ਸਰਕਾਰ ਕਿਵੇਂ ਸਾਨੀਆ ਨੂੰ ਸਨਮਾਨ ਦੇ ਸਕਦੀ ਹੈ, ਜਿਸ ਨੇ ਪਾਕਿਸਤਾਨੀ ਕ੍ਰਿਕਟ ਖਿਡਾਰੀ ਸ਼ੋਏਬ ਮਲਿਕ ਨਾਲ 2010 ‘ਚ ਵਿਆਹ ਕੀਤਾ। ਲਕਸ਼ਮਣ ਦਾ ਕਹਿਣਾ ਹੈ ਕਿ ਤੇਲੰਗਾਨਾ ਸਰਕਾਰ ਦੋਹਰਾ ਰਵੱਈਆ ਆਪਣਾ ਰਹੀ ਹੈ। ਤੇਲੰਗਾਨਾ ਵਲੋਂ ਆਪਣੇ ਹੀ ਬਣਾਏ ਨਿਯਮਾਂ ਦਾ ਪਾਲਣ ਨਹੀਂ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਇਸ ਪੂਰੇ ਵਿਵਾਦ ‘ਤੇ ਸਾਨੀਆ ਮਿਰਜਾ ਨੇ ਕੁੱਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਹੈ। ਤਮਾਮ ਰਾਜਨੀਤਿਕ ਦਲ ਭਾਜਪਾ ਦੇ ਇਸ ਇਤਰਾਜ਼ ਨੂੰ ਗਲਤ ਠਹਿਰਾ ਰਹੇ ਹਨ। ਸਾਰੇ ਰਾਜਨੀਤਿਕ ਦਲਾਂ ਦਾ ਕਹਿਣਾ ਹੈ ਕਿ ਇਹ ਕੋਈ ਮੁੱਦਾ ਨਹੀਂ ਹੈ।

WRITTEN BY