Skip to content
Independent perspectives. Global stories.
BREAKING

ਖੇਤੀ ਵਿਭੰਨਤਾ ਨੂੰ ਉਤਸਾਹਿਤ ਕਰਨ ਹਿੱਤ ਯੂਕੋ ਬੈਂਕ ਸੂਬੇ ਵਿਚ ਗਰੀਨ ਹਾਊਸ ਸਥਾਪਿਤ ਕਰਨ ਲਈ ਕਿਸਾਨਾ ਨੂੰ ਵਿੱਤੀ ਸਹਾਇਤਾ ਦੇਵੇਗਾ : ਜੱਥੇਦਾਰ ਤੋਤਾ ਸਿੰਘ

Share this story

Page-1_38  ਚੰਡੀਗੜ੍ਹ, 24 ਜੁਲਾਈ (ਪੀ. ਟੀ)- ਪੰਜਾਬ ਸਰਕਾਰ ਸੂਬੇ ਵਿਚ ਖੇਤੀ ਵਿਭੰਨਤਾ ਪ੍ਰੋਗਰਾਮ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਲਈ ਗਰੀਨ ਹਾਊਸ ਖੇਤੀ ਨੂੰ ਉਤਸ਼ਾਹਿਤ ਕਰੇਗੀ। ਇਸ ਲਈ ਅੱਜ ਇੱਥੇ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਅਤੇ ਯੂਕੋ ਬੈਂਕ ਨੇ ਸੂਬੇ ਵਿਚ ਕਿਸਾਨਾ ਨੂੰ ਗਰੀਨ ਹਾਊਸ ਸਥਾਪਿਤ ਕਰਨ ਲਈ ਵਿੱਤੀ ਸਹਾਇਤਾ ਦੇਣ ਲਈ ਸਮਝੌਤਾ ਸਹੀਬੰਦ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਖੇਤੀਬਾੜੀ ਮੰਤਰੀ ਜੱਥੇਦਾਰ ਤੋਤਾ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਇਹ ਉਪਰਾਲਾ ਸੂਬੇ ਵਿਚ ਕਿਸਾਨਾਂ ਨੂੰ ਗਰੀਨ ਹਾਊਸ ਸਥਾਪਿਤ ਕਰਨ ਲਈ ਮਾਲੀ ਮੱਦਦ ਪ੍ਰਦਾਨ ਕਰਕੇ ਗਰੀਨ ਹਾਊਸ ਖੇਤੀ ਨੂੰ ਪ੍ਰਫੁਲਤ ਕਰਨਾ ਹੈ। ਉਨ੍ਹਾਂ ਕਿਹਾ ਕਿ ਇੱਕ ਏਕੜ ਵਿਚ ਗਰੀਨ ਹਾਉਸ ਸਥਾਪਿਤ ਕਰਨ ਲਈ 35-40

ਲੱਖ ਰੁਪਏ ਦੀ ਲਾਗਤ ਆਉਂਦੀ ਹੈ। ਜਿਸ ਨੂੰ ਫਾਇਨਾਂਸ ਕਰਨ ਲਈ ਆਮ ਤੌਰ ਤੇ ਬੈਕਾਂ ਵਾਲੇ ਤਿਆਰ ਨਹੀਂ ਹੁੰਦੇ। ਇਸ ਲਈ ਸਰਕਾਰ ਨੇ ਕਿਸਾਨਾਂ ਨੂੰ ਮਾਲੀ ਇਮਦਾਦ ਦੇਣ ਲਈ ਪੰਜਾਬ ਐਗਰੋ ਨੇ ਯੂਕੋ ਬੈਂਕ ਨਾਲ ਸਮਝੌਤਾ ਕੀਤਾ ਹੈ। ਉਨ੍ਹਾਂ ਨਾਲ ਹੀ ਦੱਸਿਆ ਕਿ ਸੂਬੇ ਵਿਚ ਯੂਕੋ ਬੈਂਕ ਦੀਆਂ 182 ਬ੍ਰਾਂਚਾ ਰਾਹੀਂ ਕਿਸਾਨਾਂ ਨੂੰ ਮਾਲੀ ਸਹਾਇਤਾ ਦਿੱਤੀ ਜਾਵੇਗੀ ਤਾਂ ਜੋ ਗਰੀਨ ਹਾਊਸ ਸਥਾਪਿਤ ਕਰਕੇ ਖੇਤੀ ਵਿਭੰਨਤਾ ਨੂੰ ਪੂਰੀ ਤਰਾਂ ਨਾਲ ਸਫਲ ਬਣਾਇਆ ਜਾ ਸਕੇ।        ਜੱਥੇਦਾਰ ਤੋਤਾ ਸਿੰਘ ਨੇ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸੂਬੇ ਵਿਚ ਗਰੀਨ ਹਾਊਸ ਬਣਾਉਣ ਲਈ ਰਾਸ਼ਟਰੀ ਹਾਰਟੀਕਲਚਰ ਮਿਸ਼ਨ ਪ੍ਰੋਗਰਾਮ ਤਹਿਤ ਕਿਸਾਨਾਂ ਨੂੰ 50 ਫੀਸਦੀ ਸਬਸਿਡੀ ਦਿੱਤੀ ਜਾਵੇਗੀ। ਉਨਾਂ ਨਾਲ ਹੀ ਦੱਸਿਆ ਕਿ ਸੂਬੇ ਵਿਚ ਪਹਿਲਾਂ ਹੀ ਹੁਣ ਤੱਕ 300 ਗਰੀਨ ਹਾਊਸ ਕਿਸਾਨਾਂ ਵਲੋਂ ਸਥਾਪਿਤ ਕੀਤੇ ਗਏ ਹਨ।
ਸ੍ਰੀ ਕਾਹਨ ਸਿੰਘ ਪੰਨੂ,  ਐਮ.ਡੀ., ਪੰਜਾਬ ਐਗਰੋ ਨੇ ਇਸ ਸਮਝੌਤੇ ਬਾਰੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬੇ ਵਿਚ ਗਰੀਨ ਹਾਊਸ ਖੇਤੀ ਨੂੰ ਹੋਰ ਵਿਕਸਤ ਕਰਨ ਲਈ ਪੰਜਾਬ ਐਗਰੋ ਵਲੋਂ ਯੂਕੋ ਬੈਂਕ ਨਾਲ ਕੀਤੇ ਕਰਾਰ ਦੇ ਚਲਦਿਆਂ ਗਰੀਨ ਹਾਊਸ ਰਾਹੀਂ ਸਬਜੀਆਂ, ਫਲਾਂ ਅਤੇ ਫੁਲਾਂ ਦੀਆਂ ਫਸਲਾਂ ਦੇ ਉਤਪਾਦਨ ਵਿਚ ਕਾਫੀ ਵਾਧਾ ਹੋਵੇਗਾ।
ਉਨ੍ਹਾਂ ਕਿਹਾ ਕਿ ਪੈਸੇ ਦੀ ਕਮੀ ਗਰੀਨ ਹਾਊਸ ਸਥਾਪਿਤ ਕਰਨ ਵਿਚ ਇਕ ਵੱਡੀ ਰੁਕਾਵਟ ਸੀ, ਜੋ ਯੂਕੋ ਬੈਂਕ ਨਾਲ ਕੀਤੇ ਕਰਾਰ ਨਾਲ ਦੂਰ ਹੋ ਗਈ ਹੈ। ਸ੍ਰੀ ਵੀ.ਕੇ ਸ੍ਰੀਵਾਸਤਵਾ, ਜਨਰਲ ਮੈਨੇਜਰ, ਯੂਕੋ ਬੈਂਕ ਚੰਡੀਗੜ੍ਹ ਨੇ ਇਸ ਸਮਝੋਤੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਯੂਕੋ ਬੈਂਕ ਇਸ ਕਰਾਰ ਦੇ ਤਹਿਤ ਕਿਸਾਨਾਂ ਨੂੰ ਗਰੀਨ ਹਾਊਸ ਸਥਾਪਿਤ ਕਰਨ ਲਈ ਟਰਮ ਲੋਨ ਅਤੇ ਵਰਕਿੰਗ ਕੈਪੀਟਲ ਮਹੱਈਆ ਕਰਵਾਏਗਾ। ਇਸ ਤੋਂ ਇਲਾਵਾ ਆਰਗੈਨਿਕ ਖੇੁਤੀਬਾੜ੍ਹੀ ਨੂੰ ਉਤਸ਼ਾਹਿਤ ਕਰਨ ਲਈ ਵੀ ਯੂਕੋ ਬੈਂਕ ਕਿਸਾਨਾ ਦੀ ਵਿੱਤੀ ਮੱਦਦ ਕਰੇਗਾ। ਪੰਜਾਬ ਐਗਰੋ ਅਤੇ ਯੂਕੋ ਬੈਂਕ ਵਲੋਂ ਅੱਜ ਇਹ ਸਮਝੌਤਾ ਸ੍ਰੀ ਕਾਹਨ ਸਿੰਘ ਪੰਨੂ ਐਮ.ਡੀ ਪੰਜਾਬ ਐਗਰੋ, ਸ੍ਰੀ ਵੀ.ਕੇ ਸ੍ਰੀਵਾਸਤਵਾ ਜਨਰਲ ਮਨੇਜਰ ਯੂਕੋ ਬੈਂਕ ਚੰਡੀਗੜ੍ਹ ਅਤੇ ਸ੍ਰੀ ਗੁਰਕੰਵਲ ਸਿੰਘ ਰਾਸ਼ਟਰੀ ਹਾਰਟੀਕਲਚਰ ਮਿਸ਼ਨ, ਪੰਜਾਬ ਦੀ ਮੌਜੂਦਗੀ ਵਿਚ ਕੀਤਾ ਗਿਆ।

WRITTEN BY