ਨਵੀਂ ਦਿੱਲੀ, 23 ਜੁਲਾਈ (ਪੀ. ਟੀ)- ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਸਮ੍ਰਿਤੀ ਈਰਾਨੀ ਨੇ ਅੱਜ ਕਿਹਾ ਕਿ ਦੇਸ਼ ਭਰ ‘ਚ ਪ੍ਰਾਇਮਰੀ ਸਕੂਲ ਛੱਡਣ ਵਾਲੇ ਬੱਚਿਆਂ ਦੀ ਗਿਣਤੀ ‘ਚ ਕਮੀ ਆਈ ਹੈ ਪਰ ਜਨ-ਜਾਤੀ ਬੱਚਿਆਂ ‘ਚ ਇਹ ਹੁਣ ਵੀ ਵੱਧ ਹੈ ਅਤੇ ਇਹ ਚਿੰਤਾਜਨਕ ਹੈ। ਉਨ੍ਹਾਂ ਨੇ ਲੋਕ ਸਭਾ ‘ਚ ਪੁੱਛੇ ਗਏ ਇਕ ਪ੍ਰਸ਼ਨ ਦੇ ਉੱਤਰ ‘ਚ ਕਿਹਾ ਕਿ ਪ੍ਰਾਇਮਰੀ ਸਕੂਲ ਛੱਡਣ ਵਾਲੇ ਬੱਚਿਆਂ ਦੀ ਗਿਣਤੀ ਸਾਲ 2009-10 ਦੌਰਾਨ 9.11 ਫੀਸਦੀ ਸੀ ਜੋਕਿ 2013-14 ‘ਚ ਘੱਟ ਕੇ 4.67 ਫੀਸਦੀ ਰਹਿ ਗਈ ਪਰ ਜਨ-ਜਾਤੀ ਭਾਈਚਾਰੇ ਦੇ ਬੱਚਿਆਂ ‘ਚ ਇਹ ਗਿਣਤੀ ਹੁਣ ਵੀ ਚਿੰਤਾ ਦਾ ਕਾਰਨ ਹੈ। ਉਨ੍ਹਾਂ ਕਿਹਾ ਕਿ ਪ੍ਰਾਇਮਰੀ ਸਕੂਲਾਂ ‘ਚ ਸ਼ੁੱਧ ਪਾਣੀ ਅਤੇ ਪਖਾਨੇ ਸਹਿਤ ਹੋਰ ਸੁਵਿਧਾਵਾਂ ਉਪਲੱਬਧ ਕਰਵਾਉਣ ਅਤੇ ਉਥੇ ਹਾਲਾਤ ਬਿਹਤਰ ਬਣਾਉਣ ਲਈ ਸਰਕਾਰ ਨੇ ਕਈ ਕਦਮ ਚੁੱਕੇ ਹਨ।
ਪ੍ਰਾਇਮਰੀ ਸਕੂਲ ਛੱਡਣ ਵਾਲੇ ਬੱਚਿਆਂ ਦੀ ਗਿਣਤੀ ਚਿੰਤਾਜਨਕ : ਈਰਾਨੀ



