Skip to content
Independent perspectives. Global stories.
BREAKING

ਸੁਪਰੀਮ ਕੋਰਟ ਵੱਲੋਂ ਸੁਬਰੋਤੋ ਰਾਏ ਨੂੰ ਜ਼ਮਾਨਤ ਦੇਣ ਤੋਂ ਇਨਕਾਰ

Share this story

Page-1_37 ਨਵੀਂ ਦਿੱਲੀ, 22 ਜੁਲਾਈ (ਪੀ. ਟੀ)- ਚਾਰ ਮਾਰਚ ਤੋਂ ਜੇਲ੍ਹ ‘ਚ ਬੰਦ ਸਹਾਰਾ ਪ੍ਰਮੁੱਖ ਸੁਬਰੋਤੋ ਰਾਏ ਨੂੰ ਸੁਪਰੀਮ ਕੋਰਟ ਨੇ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਸੁਬਰੋਤੋ ਨੇ ਕੋਰਟ ਤੋਂ ਆਪਣੀ ਜਾਇਦਾਦ ਵੇਚਣ ਲਈ 40 ਦਿਨਾਂ ਦੀ ਜ਼ਮਾਨਤ ਮੰਗੀ ਸੀ। ਜ਼ਮਾਨਤ ਅਰਜ਼ੀ ‘ਚ ਕਿਹਾ ਗਿਆ ਸੀ ਕਿ ਜਾਇਦਾਦ ਵੇਚਣ ਲਈ ਸਹਾਰਾ ਪ੍ਰਮੁੱਖ ਦਾ ਬਾਹਰ ਹੋਣਾ ਜਰੂਰੀ ਹੈ। ਵਿਦੇਸ਼ ‘ਚ ਉਨ੍ਹਾਂ ਦੇ ਦੋ ਹੋਟਲ ਹਨ ਤੇ ਉਨ੍ਹਾਂ ਨੂੰ ਵੇਚਣ ਲਈ ਉਨ੍ਹਾਂ ਨੂੰ ਖਰੀਦਾਰਾਂ ਨਾਲ ਗੱਲ ਕਰਨੀ ਹੋਵੇਗੀ। ਸੁਬਰੋਤੋ ਨੇ ਜਾਇਦਾਦ ਵੇਚਣ ਦੇ ਨਾਮ ‘ਤੇ ਲਗਭਗ 40 ਦਿਨਾਂ ਦੀ ਮੰਗ ਕੀਤੀ ਸੀ। ਕੋਰਟ ਨੇ ਕਿਹਾ ਕਿ ਜਾਇਦਾਦ ਵੇਚਣ ਲਈ ਜ਼ਮਾਨਤ ਨਹੀਂ ਦਿੱਤੀ ਜਾ ਸਕਦੀ। ਜੇਕਰ ਸੁਬਰੋਤੋ ਚਾਹੁਣ ਤਾਂ ਜਿਸ ਦਿਨ ਉਨ੍ਹਾਂ ਨੂੰ ਖਰੀਦਾਰਾਂ ਨੂੰ ਮਿਲਣਾ ਹੈ ਉਸ

ਦਿਨ ਉਨ੍ਹਾਂ ਨੂੰ ਮੁਲਾਕਾਤ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ। ਕੋਰਟ ਨੇ ਮੁਲਾਕਾਤ ਦਾ ਪੂਰਾ ਵੇਰਵਾ ਮੰਗਿਆ ਹੈ। ਜੇਕਰ ਵੀਡੀਓ ਕਾਨਫਰੰਸ ਦੇ ਜਰੀਏ ਵੀ ਖਰੀਦਾਰਾਂ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ, ਤਾਂ ਅਦਾਲਤ ਉਸਦੀ ਵਿਵਸਥਾ ਕਰੇਗੀ। ਜ਼ਮਾਨਤ ਅਰਜ਼ੀ ਦਰਜ ਕਰਨ ਤੋਂ ਬਾਅਦ ਸਹਾਰਾ ਪ੍ਰਮੁੱਖ ਦੇ ਵਕੀਲ ਪੂਰੀ ਤਰ੍ਹਾਂ ਆਸਵੰਦ ਸਨ ਕਿ ਸੁਬਰੋਤੋ ਰਾਏ ਨੂੰ ਜ਼ਮਾਨਤ ਮਿਲ ਜਾਵੇਗੀ ਲੇਕਿਨ ਕੋਰਟ ਦੇ ਇਸ ਫੈਸਲੇ ਤੋਂ ਬਾਅਦ ਉਨ੍ਹਾਂ ਨੂੰ ਵੱਡਾ ਝੱਟਕਾ ਲੱਗਾ ਹੈ।

WRITTEN BY