Skip to content
Independent perspectives. Global stories.
BREAKING

ਅਮਰਨਾਥ ਯਾਤਰਾ ’ਤੇ ਅੱਤਵਾਦੀ ਹਮਲੇ ਦਾ ਖ਼ਤਰਾ

Share this story

ਨਵੀਂ ਦਿੱਲੀ, 22 ਜੁਲਾਈ (ਪੀ. ਟੀ)- ਅਮਰਨਾਥ ਯਾਤਰਾ ਅੱਤਵਾਦੀਆਂ ਦੇ ਨਿਸ਼ਾਨੇ ‘ਤੇ ਹੈ। ਲੋਕਸਭਾ ‘ਚ ਗ੍ਰਹਿ ਮੰਤਰਾਲੇ ਨੇ ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਸਪੱਸ਼ਟ ਕੀਤਾ ਕਿ ਸੁਰੱਖਿਆ ਦੇ ਲਿਹਾਜ਼ ਤੋਂ ਇਸਦੀ ਜਾਣਕਾਰੀ ਸੁਰੱਖਿਆ ਏਜੰਸੀਆਂ ਤੇ ਰਾਜ ਪੱਧਰ ‘ਤੇ ਦੇ ਦਿੱਤੀ ਗਈ ਹੈ। ਇਸ ਸਬੰਧ ‘ਚ ਸੁਰੱਖਿਆ ਦੇ ਪੁਖਤੇ ਇੰਤਜਾਮ ਵੀ ਕੀਤੇ ਜਾ ਚੁੱਕੇ ਹਨ। ਅੱਤਵਾਦੀ ਹਮੇਸ਼ਾ ਤੋਂ ਅਮਰਨਾਥ ਯਾਤਰਾ ‘ਤੇ ਹਮਲੇ ਦੀ ਫਿਰਾਕ ‘ਚ ਰਹਿੰਦੇ ਹਨ। ਰਾਜ ਸਰਕਾਰ ਦੇ ਨਾਲ-ਨਾਲ ਕੇਂਦਰ ਸਰਕਾਰ ਵੀ ਅਮਰਨਾਥ ਯਾਤਰਾ ਨੂੰ ਹਮੇਸ਼ਾ ਤੋਂ ਚੁਣੌਤੀ ਦੇ ਰੂਪ ‘ਚ ਲੈਂਦੀ ਰਹੀ ਹੈ। ਜੰਮੂ ਕਸ਼ਮੀਰ ਸਰਕਾਰ ਨੇ ਰਾਜ ‘ਚ ਅਮਰਨਾਥ ਯਾਤਰਾ ਦੇ ਪੂਰੇ ਰਸਤੇ ਨੂੰ ਅੱਤਵਾਦੀਆਂ ਦੇ ਹਮਲੇ ਦੇ ਲਿਹਾਜ਼ ਨਾਲ ਬਹੁਤ ਜ਼ਿਆਦਾ ਸੰਵੇਦਨਸ਼ੀਲ ਘੋਸ਼ਤ ਕੀਤਾ ਹੈ ਤੇ ਸੁਰੱਖਿਆ ਏਜੰਸੀਆਂ ਨੂੰ ਨਿਰਦੇਸ਼ ਦਿੱਤਾ ਹੈ ਕਿ ਸ਼ਰਧਾਲੂਆਂ ਦੀ

ਸੁਰੱਖਿਆ ਨਿਸ਼ਚਤ ਕਰਨ ਲਈ ਜ਼ਰੂਰੀ ਕਦਮ ਚੁੱਕੇ ਜਾਣ। ਹਮਲੇ ਦੇ ਸੰਦੇਹ ਦੀ ਗੱਲ ਮੰਨਦੇ ਹੋਏ ਸਰਕਾਰ ਵੀ ਹੁਣ ਭਾਰੀ ਦਬਾਅ ‘ਚ ਆ ਗਈ ਹੈ।

WRITTEN BY