ਗੁਹਾਟੀ, 21 ਜੁਲਾਈ (ਪੀ. ਟੀ)- ਅਸਮ ’ਚ ਕਾਂਗਰਸ ਦੀ ਤਰੁਣ ਗੋਗੋਈ ਸਰਕਾਰ ’ਤੇ ਖ਼ਤਰਾ ਮੰਡਰਾ ਰਿਹਾ ਹੈ। ਕਾਂਗਰਸ ਦੇ 32 ਵਿਧਾਇਕਾਂ ਨੇ ਅੱਜ ਅਸਤੀਫੇ ਦੇ ਦਿੱਤੇ ਹਨ, ਇਨ੍ਹਾਂ ‘ਚ ਇਕ ਮੰਤਰੀ ਵੀ ਸ਼ਾਮਿਲ ਹੈ। ਕਾਂਗਰਸ ਦੇ ਇਹ ਵਿਧਾਇਕ ਮੁੱਖ ਮੰਤਰੀ ਤਰੁਣ ਗੋਗੋਈ ਦੇ ਕੰਮ ਤੋਂ ਨਾਖੁਸ਼ ਸਨ ਤੇ ਉਨ੍ਹਾਂ ਨੂੰ ਉਨ੍ਹਾਂ ‘ਚ ਵਿਸ਼ਵਾਸ ਨਹੀਂ ਰਿਹਾ ਹੈ। ਜਿਕਰਯੋਗ ਹੈ ਕਿ ਹੇਮੰਤ ਵਿਸ਼ਵਾਸ ਦੀ ਅਗਵਾਈ ‘ਚ ਵਿਧਾਇਕਾਂ ਨੇ ਮੁੱਖ ਮੰਤਰੀ ਦੇ ਖਿਲਾਫ ਰਾਜਪਾਲ ਨਾਲ ਮੁਲਾਕਾਤ ਕੀਤੀ। ਇਨ੍ਹਾਂ ਵਿਧਾਇਕਾਂ ਨੇ ਰਾਜਪਾਲ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ ਹੈ।



