Skip to content
Independent perspectives. Global stories.
BREAKING

ਪੰਜਾਬ ਨੂੰ ਪਛਾੜ ਕੇ ਰਾਜਸਥਾਨ ਨੇ ਮੰਡੀ ’ਚ ਪਹੁੰਚਾਈ ਬਾਸਮਤੀ ਝੋਨੇ ਦੀ ਫ਼ਸਲ

Share this story

ਫ਼ਾਜ਼ਿਲਕਾ, 20 ਜੁਲਾਈ (ਪੱਤਰ ਪ੍ਰੇਰਕ)- ਪੰਜਾਬ ਜਿਥੇ ਪਹਿਲਾ ਖੇਤੀ ਪ੍ਰਧਾਨ ਸੂਬੇ ਵਜੋਂ ਸਮੁੱਚੇ ਭਾਰਤ ‘ਚ ਜਾਣਿਆ ਜਾਂਦਾ ਹੈ ਤੇ ਇਸ ਵੇਲੇ ਬਿਜਲੀ ਸੰਕਟ ਨਾਲ ਜੂਝ ਰਿਹਾ ਹੈ। ਇਸ ਕਾਰਨ ਬਾਸਮਤੀ ਝੌਨੇ ਦੀ ਬਿਜਾਈ ਵੀ ਅਜੇ ਤੱਕ ਪੰਜਾਬ ਅੰਦਰ ਪੂਰੀ ਨਹੀ ਹੋ ਸਕੀ ਹੈ। ਹੁਣ ਪੰਜਾਬ ਨੂੰ ਪਿਛੇ ਛੱਡਦਿਆਂ ਗੁਆਂਢੀ ਸੂਬੇ ਰਾਜਸਥਾਨ ਨੇ ਬਾਸਮਤੀ ਝੌਨੇ ਦੀ ਫ਼ਸਲ ਪੈਦਾ ਕਰਕੇ ਫ਼ਾਜ਼ਿਲਕਾ ਦੀ ਮੰਡੀ ’ਚ ਪਹੁੰਚਾ ਕੇ ਪੰਜਾਬ ਨੂੰ ਪਿੱਛੇ ਛੱਡ ਦਿੱਤਾ ਹੈ। ਫ਼ਾਜ਼ਿਲਕਾ ਜੋ ਕਿ ਰਾਜਸਥਾਨ ਦਾ ਸਰਹੱਦੀ ਜ਼ਿਲ੍ਹਾ ਹੈ ਅੰਦਰ ਅੱਜ ਪੂਰੇ ਪੰਜਾਬ ਦੀ ਪਹਿਲੀ ਝੌਨੇ ਦੀ ਢੇਰੀ ਪੁੱਜੀ ਹੈ। ਰਾਜਸਥਾਨ ਸੂਬੇ ਦੇ ਗੰਗਾਨਗਰ ਜ਼ਿਲ੍ਹੇ ਦੀ ਤਹਿਸੀਲ ਵਿਜੇ ਨਗਰ ਦੇ ਪਿੰਡ 6-ਜੀ.ਬੀ.ਏ. ਤੋਂ ਫ਼ਸਲ ਲੈ ਕੇ ਆਏ ਕਿਸਾਨਾਂ ਗੁਰਪ੍ਰੀਤ ਸਿੰਘ ਪੁੱਤਰ ਬਲਕਾਰ ਸਿੰਘ, ਬਲਦੇਵ ਸਿੰਘ ਪੁੱਤਰ ਅਰਜਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਝੌਨੇ ਦੀ 1509

ਕਿਸਮ ਦੀ ਪਨੀਰੀ 28 ਫਰਵਰੀ 2014 ਨੂੰ ਬੀਜੀ ਸੀ ਤੇ ਅਪ੍ਰੈਲ ਮਹੀਨੇ ‘ਚ ਝੌਨੇ ਦੀ ਬਿਜਾਈ ਕਰ ਦਿੱਤੀ ਸੀ। ਹੁਣ 15 ਜੁਲਾਈ ਨੂੰ ਉਨ੍ਹਾਂ ਝੌਨੇ ਦੀ ਕਟਾਈ ਕੀਤੀ ਤੇ ਮੰਡੀਕਰਨ ਦੀ ਸੁਵਿਧਾ ਨਾ ਹੋਣ ਕਾਰਨ ਅੱਜ ਫ਼ਾਜ਼ਿਲਕਾ ਦੀ ਮੁੱਖ ਅਨਾਜ ਮੰਡੀ ‘ਚ ਲੈ ਕੇ ਆਏ ਹਨ। ਫ਼ਾਜ਼ਿਲਕਾ ਦੀ ਫ਼ਰਮ ਗਿਰਧਾਰੀ ਲਾਲ-ਰਵਿੰਦਰ ਕੁਮਾਰ ‘ਤੇ ਆਏ ਝੌਨੇ ਬਾਰੇ ਰਾਜ ਕੁਮਾਰ ਖੁੰਗਰ ਨੇ ਦੱਸਿਆ ਕਿ ਝੌਨੇ ਦੀ ਇਹ 1509 ਕਿਸਮ ਦੀ ਕਰੀਬ 200 ਕੁਇੰਟਲ ਦੀ ਢੇਰੀ ਉਨ੍ਹਾਂ ਪਾਸ ਪੁੱਜੀ ਹੈ। ਫ਼ਾਜ਼ਿਲਕਾ ਦੇ ਵਪਾਰੀਆਂ ਨੇ ਉਸ ਨੂੰ ਖੁੱਲ੍ਹੀ ਬੋਲੀ ਰਾਹੀ 3001 ਰੁਪਏ ਪ੍ਰਤੀ ਕੁਇੰਟਲ ‘ਚ ਖਰੀਦਿਆ ਹੈ।

WRITTEN BY