ਸ੍ਰੀ ਹਰਗੋਬਿੰਦ ਸਾਹਿਬ ਨੇ ਮੀਰੀ-ਪੀਰੀ ਦੇ ਇਸ ਮਹਾਨ ਤਖ਼ਤ ਦੀ ਸਿਰਜਣਾਂ ਇਸ ਕਰਕੇ ਕੀਤੀ ਸੀ ਕਿ ਸਿੱਖ ਕੌਮ ਦੀ ਆਜ਼ਾਦ ਬਾਦਸ਼ਾਹੀ ਵਾਲੀ ਵੱਖਰੀ ਪਹਿਚਾਣ ਸਦਾ ਲਈ ਕਾਇਮ ਰਹੇ । ਦੂਸਰਾ ਮੀਰੀ-ਪੀਰੀ ਦੀਆਂ ਦੋ ਕਿਰਪਾਨਾਂ ਪਹਿਨਕੇ ਉਹਨਾਂ ਨੇ ਉਸ ਗੱਲ ਨੂੰ ਵੀ ਯਕੀਨੀ ਬਣਾਇਆ ਸੀ ਕਿ ਗੁਰ ਸ਼ਬਦ ਅਤੇ ਸਿੱਖ ਧਰਮ ਤੋ ਸੇਧ ਲੈਕੇ ਸੱਚੀ-ਸੁੱਚੀ ਸਿਆਸਤ ਹੋਵੇ ਅਤੇ ਦੋਵੇ ਧਰਮ ਅਤੇ ਸਿਆਸਤ ਸਹੀ ਦਿਸ਼ਾ ਵੱਲ ਅਡੋਲ ਇਕ ਦੂਸਰੇ ਦੇ ਪੂਰਕ ਬਣਕੇ ਚੱਲਦੇ ਰਹਿਣ ਅਤੇ ਕੋਈ ਵੀ ਵੱਡੀ ਤੋ ਵੱਡੀ ਸ਼ਕਤੀ ਸਿੱਖ ਧਰਮ ਤੇ ਸਿੱਖ ਸਿਆਸਤ ਨੂੰ ਵੱਖਰੇ ਕਰਨ ਦੇ ਮਨਸੂਬਿਆਂ ਵਿਚ ਕਾਮਯਾਬ ਨਾ ਹੋ ਸਕੇ । ਇਸ ਵਿਚ ਹੀ ਸਿੱਖ ਕੌਮ ਦੀ ਮੀਰੀ ਅਤੇ ਪੀਰੀ ਦੀ ਸ਼ਕਤੀ ਦਾ ਰਾਜ ਛੁਪਿਆ ਹੋਇਆ ਹੈ । ਤੀਸਰਾ ਮੁੱਖ ਮਕਸਦ ਸੀ ਕਿ ਜਦੋਂ ਵੀ ਸਿੱਖ ਧਰਮ ਜਾਂ ਸਿੱਖ ਕੌਮ ਉਤੇ ਕੋਈ ਵੱਡੀ ਮੁਸ਼ਕਿਲ ਆਣ
ਪਵੇ ਤਾਂ ਸਿੱਖ ਕੌਮ ਦੇ ਵੱਖੋ-ਵੱਖਰੀ ਵਿਚਾਰਧਾਰਾਂ ਰੱਖਣ ਵਾਲੇ ਗਰੁੱਪ (ਤੱਤ ਖ਼ਾਲਸਾ, ਬਦਈ ਖ਼ਾਲਸਾ ਜਾਂ ਸਿੱਖਾਂ ਦੀਆਂ ਮਿਸਲਾਂ ਜਾਂ ਅਜੋਕੇ ਸਮੇਂ ਦੇ ਵੱਖ ਵੱਖ ਧੜੇ) ਬਿਨ੍ਹਾਂ ਕਿਸੇ ਤਰ੍ਹਾਂ ਦੀ ਈਰਖਾ-ਦਵੈਤ, ਹਊਮੈ ਰੱਖਿਆਂ, ਨਿਮਰਤਾ ਅਤੇ ਨਿਰਮਾਣਤਾ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮਹਾਨ ਸਥਾਂਨ ‘ਤੇ ਇਕੱਤਰ ਹੋ ਕੇ ਸਿੱਖੀ ਸੋਚ ਤੇ ਲੀਹਾਂ ਨੂੰ ਮੱਦੇਨਜ਼ਰ ਰੱਖਕੇ ਦੂਰਅੰਦੇਸ਼ੀ ਅਤੇ ਵਿਸ਼ਾਲਤਾ ਨਾਲ ਸਰਬਸੰਮਤੀ ਜਾਂ ਬਹੁਸੰਮਤੀ ਨਾਲ ‘‘ਗੁਰਮਤੇੂ ਕਰਕੇ ਇਹਨਾਂ ਗੁਰਮਤਿਆ ਉਤੇ ਦ੍ਰਿੜਤਾ ਨਾਲ ਪਹਿਰਾ ਦੇਵੇ ਅਤੇ ਹਰ ਖੇਤਰ ਵਿਚ ਅੱਗੇ ਵੱਧਦੀ ਹੋਈ ਸਿੱਖ ਕੌਮ ਆਪਣੇ ਕੌਮੀ ਮਿਸ਼ਨਾਂ ਨੂੰ ਫ਼ਤਹਿ ਕਰਦੀ ਹੋਈ ‘‘ਸਰਬੱਤ ਦੇ ਭਲੇੂ ਵਾਲੇ ਅਮਲ ਨਿਰੰਤਰ ਕਰਦੀ ਰਹੇ ।
ਪਰ ਦੁੱਖ ਅਤੇ ਅਫ਼ਸੋਸ ਹੈ ਕਿ ਮੌਜੂਦਾ ਐਸ.ਜੀ.ਪੀ.ਸੀ. ਅਤੇ ਪੰਜਾਬ ਦੀ ਸਰਕਾਰ ਉਤੇ ਕਾਬਜ ਸਿੱਖ ਸਿਆਸਤਦਾਨਾਂ ਨੇ ਚੀਫ਼ ਮਨਿਸਟਰੀਆਂ, ਪ੍ਰਧਾਨਗੀਆਂ, ਜਥੇਦਾਰੀਆਂ ਆਦਿ ਦੁਨਿਆਵੀ ਅਹੁਦਿਆਂ ਨੂੰ ਕਾਇਮ ਰੱਖਣ ਹਿੱਤ ਹਿੰਦੂਤਵ ਤਾਕਤਾਂ ਬੀਜੇਪੀ, ਆਰ.ਐਸ.ਐਸ, ਕਾਂਗਰਸ ਆਦਿ ਜਮਾਤਾਂ ਨਾਲ ਨੂੰਹ-ਮਾਸ, ਪਤੀ-ਪਤਨੀ ਦਾ ਰਿਸਤਾ ਦੱਸਕੇ ਪੱਕੇ ਤੌਰ ਤੇ ਇਹਨਾਂ ਹਿੰਦੂਤਵ ਤਾਕਤਾਂ ਦੇ ਗੁਲਾਮ ਬਣਦੇ ਹੋਏ ਆਪਣੀ ਵੱਖਰੀ ਤੇ ਅਣਖੀਲੀ ਬਾਦਸ਼ਾਹੀ ਕੌਮੀ ਪਹਿਚਾਣ, ਜਿਸ ਨੂੰ ਸਿੰਘਾਂ ਨੇ ਬੰਦ-ਬੰਦ ਕਟਵਾਕੇ, ਖੋਪਰੀਆ ਲੁਹਾਕੇ, ਚਰਖੜੀਆਂ ਤੇ ਚੜ੍ਹਕੇ, ਆਰਿਆਂ ਨਾਲ ਜਿੰਦਾਂ ਚਿਰਵਾਕੇ ਅਤੇ ਹੋਰ ਅਣਮਨੁੱਖੀ ਤਸੱਦਦ ਤੇ ਜੁਲਮ ਸਹਿ ਕੇ ਵੀ ਕਾਇਮ ਰੱਖਿਆ, ਉਸ ਪਹਿਚਾਣ ਦਾ ਤਾ ਮੌਜੂਦਾ ਸਿੱਖ ਲੀਡਰਸ਼ਿਪ ਨੇ ਤਕਰੀਬਨ ਭੋਗ ਹੀ ਪਾ ਦਿੱਤਾ ਹੈ । ਜੋ ਹੁਕਮ ਗੁਰੂ ਸਾਹਿਬਾਨ ਨੇ ਸਿੱਖਾਂ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਗੁਰ ਸ਼ਬਦ ਤੋਂ ਸੇਧ ਲੈਣ ਦੇ ਕੀਤੇ ਸਨ, ਉਹ ਹੁਕਮ ਅਜੋਕੀ ਲੀਡਰਸ਼ਿਪ ਕਾਨਪੁਰ ਆਰ.ਐਸ.ਐਸ. ਦੇ ਹੈੱਡਕੁਆਟਰ ਜਾਂ ਸਿੱਖ ਕੌਮ ਤੇ ਘੱਟ ਗਿਣਤੀ ਕੌਮਾਂ ਦੇ ਕਾਤਲਾਂ ਮੋਦੀ ਵਰਗਿਆ ਤੋ ਲੈਣ ਲੱਗ ਪਈ ਹੈ। ਉਸ ਮੀਰੀ-ਪੀਰੀ ਦੇ ਮਹਾਨ ਸਿਧਾਂਤ ਤੇ ਸੋਚ ਨੂੰ ਮੁਕੰਮਲ ਤੌਰ ‘ਤੇ ਪਿੱਠ ਦੇ ਚੁੱਕੇ ਹਨ । ਜੋ ਗੁਰੂ ਸਾਹਿਬਾਨ ਨੇ ‘‘ਗੁਰੂ ਦੀ ਗੋਲਕ, ਗਰੀਬ ਦਾ ਮੂੰਹੂ ਦੀ ਵੱਡਮੁੱਲੀ ਮਨੁੱਖਤਾ ਤੇ ਸਮਾਜ ਪੱਖੀ ਸੋਚ ਸਿੱਖਾਂ ਨੂੰ ਦਿੱਤੀ ਸੀ, ਉਸ ਗੁਰੂ ਦੀ ਗੋਲਕ ਦੀ ਦੁਰਵਰਤੋਂ ਆਪਣੀ ਸਿਧਾਤਹੀਣ ਅਤੇ ਦਿਸ਼ਾਹੀਣ ਸਿਆਸਤ ਨੂੰ ਚਲਾਉਣ ਅਤੇ ਆਪਣੇ ਨਿੱਜੀ ਪਰਿਵਾਰਿਕ, ਮੁਫ਼ਾਦਾਂ ਦੀ ਪੂਰਤੀ ਲਈ ਕਰਨ ਲੱਗ ਪਏ ਹਨ । ਇਹੀ ਕਾਰਨ ਹੈ ਕਿ ਅੱਜ ਸਿੱਖ ਕੌਮ ਦੀ ਧਾਰਮਿਕ ਅਤੇ ਸਿਆਸੀ ਲੀਡਰਸ਼ਿਪ ਦੇ ਇਖ਼ਲਾਕ ਅਤੇ ਅਮਲਾਂ ਵਿਚ ਵੱਡੀ ਗਿਰਾਵਟ ਉਤਪੰਨ ਹੁੰਦੀ ਜਾ ਰਹੀ ਹੈ ।
ਗੁਰੂ ਸਾਹਿਬਾਨ ਨੇ ਜਿਸ ਸਿੱਖ ਸ਼ਕਤੀ ਨੂੰ ਹਰ ਕੀਮਤ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ-ਛਾਇਆ ਅਤੇ ਕੇਸਰੀ ਨਿਸ਼ਾਨ ਥੱਲ੍ਹੇ ਇਕੱਤਰ ਕਰਕੇ ਸਿੱਖਾਂ ਨੂੰ ਵਿਚਰਣ ਦੀ ਹਦਾਇਤ ਦਿੱਤੀ ਸੀ, ਉਸ ਨੂੰ ਨਜ਼ਰ ਅੰਦਾਜ ਕਰਕੇ ਮੌਜੂਦਾ ਸਿੱਖ ਲੀਡਰਸ਼ਿਪ ਨੇ ਕੇਵਲ ਆਪਣੇ ਕੁਝ ਗਿਣਤੀ ਦੇ ਜੀ ਹਜੂਰੀ ਕਰਨ ਵਾਲੇ ਆਪਣੇ ਰਿਸ਼ਤੇਦਾਰਾਂ ਜਾਂ ਪਰਿਵਾਰਾਂ ਵਿੱਚੋਂ ਹੀ ਸਿਆਸੀ ਅਤੇ ਧਾਰਮਿਕ ਸ਼ਕਤੀ ਉਤੇ ਗੈਰ ਇਖ਼ਲਾਕੀ ਤੇ ਗੈਰ ਸਮਾਜਿਕ ਤਰੀਕੇ ਕਬਜਾ ਕਰਵਾਇਆ ਹੋਇਆ ਹੈ ਅਤੇ ਇਹ ਉਹ ਪਰਿਵਾਰ ਹਨ ਜੋ ਸ. ਬਾਦਲ ਜਾਂ ਬਾਦਲ ਪਰਿਵਾਰ ਦੀ ਜੀ ਹਜ਼ੂਰੀ ਕਰਨ ਵਿਚ ਇਕ ਦੂਸਰੇ ਤੋ ਮੂਹਰੇ ਰਹਿੰਦੇ ਹਨ । ਅਜਿਹੇ ਸਿੱਖ ਕੇਵਲ ਬਾਦਲ ਪਰਿਵਾਰ ਦੇ ਹੀ ਵਫ਼ਦਾਰ ਨਹੀਂ, ਬਲਕਿ ਇਹਨਾਂ ਨੇ ਗੁਪਤ ਤੌਰ ਤੇ ਬੀਜੇਪੀ, ਆਰ.ਐਸ.ਐਸ. ਜਾਂ ਕਾਂਗਰਸ ਵਰਗੀਆਂ ਹਿੰਦੂਤਵ ਜਮਾਤਾਂ ਨਾਲ ਵੀ ਵਫ਼ਦਾਰੀ ਰੱਖੀ ਹੋਈ ਹੈ । ਇਥੋ ਹੀ ਸਿੱਖ ਕੌਮ ਦੀ ਨਿਰਾਸਤਾ ਅਤੇ ਗਿਰਾਵਟ ਦੀ ਸੁਰੂਆਤ ਹੁੰਦੀ ਹੈ । ਕਿਊਂਕਿ ਮੱਕਾਰਤਾ ਅਤੇ ਸ਼ਾਤਿਰਤਾ ਵਾਲੇ ਢੰਗਾਂ ਦੀ ਵਰਤੋਂ ਕਰਨ ਵਾਲਾ ਹਿੰਦੂਤਵ ਹੁਕਮਰਾਨ, ਅਜਿਹੇ ਸਿੱਖਾਂ ਨੂੰ ਤੁੱਛ ਸਹੂਲਤਾਂ ਦੇ ਕੇ ਸਿੱਖ ਕੌਮ ਦੀ ਮਜ਼ਬੂਤ ਨੀਂਹ ਨੂੰ ਕਮਜ਼ੋਰ ਕਰਨ ਅਤੇ ਸਿੱਖ ਧਰਮ ਦਾ ਹਿੰਦੂਕਰਨ ਕਰਨ ਵਿਚ ਸਰਗਰਮ ਹੈ। ਦੁਨਿਆਵੀ ਧਨ-ਦੌਲਤਾ, ਜ਼ਾਇਦਾਦਾਂ ਦੇ ਭੰਡਾਰ ਇਕੱਤਰ ਕਰਨ, ਉੱਚ ਸਿਆਸੀ ਅਤੇ ਧਾਰਮਿਕ ਅਹੁਦੇ ਪ੍ਰਾਪਤ ਕਰਨ ਦੀ ਡੂੰਘੀ ਲਾਲਸਾ ਨੇ ਅਜਿਹੇ ਸਿੱਖ ਆਗੂਆਂ ਦੇ ਸਿੱਖੀ ਕਿਰਦਾਰ ਰੂਪੀ ਬਾਦਸ਼ਾਹੀ ਮਹਿਲ ਦੀਆਂ ਨੀਹਾਂ ਨੂੰ ਕਮਜ਼ੋਰ ਕਰ ਦਿੱਤਾ ਹੈ । ਇਸ ਮਹਿਲ ਦੀ ਸਾਨਦਾਰ ਇਮਾਰਤ ਦੇ ਸਬਰ-ਸੰਤੋਖ, ਸਹਿਜ਼, ਨਿਮਰਤਾ, ਨਿਰਮਾਣਤਾ, ਆਪਸੀ ਦਲੀਲ ਵਾਲੀ ਵਿਚਾਰ ਗੋਸਟੀ ਰਾਹੀ ਗੁਰਮਤੇ ਕਰਨ ਵਾਲੇ ਸਹਿਣਸ਼ੀਲਤਾ ਵਰਗੇ ਸਿੱਖੀ ਸਤੰਭ ਇਕ-ਇਕ ਕਰਕੇ ਡਿਗਦੇ ਜਾ ਰਹੇ ਹਨ ਅਤੇ ਅੱਜ ਸਿੱਖੀ ਦਾ ਮਹਿਲ ਖੰਡਰਾਤ ਬਣਨ ਵੱਲ ਵੱਧਦਾ ਜਾ ਰਿਹਾ ਹੈ । ਜੋ ਤਖ਼ਤ ਸਾਹਿਬਾਨਾਂ ਦੇ ਜਥੇਦਾਰ, ਮੌਜੂਦਾ ਸਿਆਸਤਦਾਨਾਂ ਅਤੇ ਸਿੱਖ ਸੰਗਤ ਲਈ ਅਤਿ ਗਹਿਰੀ ਚਿੰਤਾ ਵਾਲਾ ਵਿਸ਼ਾ ਹੈ । ਤੀਸਰਾ ਮੁੱਦਾ ਜੋ ਅਜੋਕੇ ਸਮੇਂ ਵਿਚ ਬਹੁਤ ਹੀ ਮਹੱਤਵ ਰੱਖਦਾ ਹੈ, ਜਿਸਦੀ ਪਾਲਣਾਂ ਕਰਨ ਲਈ ਗੁਰੂ ਸਾਹਿਬਾਨ ਨੇ ਸਿੱਖਾਂ ਨੂੰ ਸਖ਼ਤ ਹਦਾਇਤ ਕੀਤੀ ਹੈ ਕਿ ਜਦੋ ਵੀ ਸਿੱਖ ਧਰਮ ਜਾਂ ਸਿੱਖ ਕੌਮ ਉਤੇ ਔਖੀ ਘੜੀ ਦਾ ਸਮਾਂ ਆਵੇ ਤਾਂ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਬੈਠਕੇ ਆਪਸੀ ਸਦਭਾਵਨਾ ਤੇ ਦਲੀਲ ਭਰੀ ਗੱਲਬਾਤ ਰਾਹੀ ਸਿੱਖ ਕੌਮ ਉਤੇ ਆਏ ਸੰਕਟ ਦਾ ਮੁਕਾਬਲਾ ਕਰਨ, ਸਿੱਖ ਕੌਮ ਦੇ ਦੁਸ਼ਮਣਾਂ ਨੂੰ ਭਾਜ ਦੇਣ ਲਈ ਵਿਚਾਰ ਕਰਦੇ ਹੋਏ ਸਰਬ ਸੰਮਤੀ ਜਾਂ ਬਹੁਸੰਮਤੀ ਨਾਲ ਗੁਰਮਤੇ ਕਰਦੇ ਹੋਏ ਸਭ ਸਿੱਖ ਉਸ ਗੁਰਮਤੇ ਉਤੇ ਇਮਾਨਦਾਰੀ ਨਾਲ ਪਹਿਰਾ ਦੇਣ ਲਈ ਵਚਨਬੱਧ ਹੋਣ । ਇਸ ਗੁਰਮਤੇ ਵਾਲੀ ਮਹਾਨ ਮਰਿਯਾਦਾ ਅਤੇ ਵੱਡਮੁੱਲੀ ਸੋਚ ਨੂੰ ਕੇਵਲ ਸਿੱਖ ਸਿਆਸਤਦਾਨ ਅਤੇ ਐਸ.ਜੀ.ਪੀ.ਸੀ. ਤੇ ਕਾਬਜ ਆਗੂ ਹੀ ਨਹੀਂ ਪਿੱਠ ਦੇ ਚੁੱਕੇ, ਬਲਕਿ ਜਥੇਦਾਰ ਸਾਹਿਬਾਨ ਜਿਨ੍ਹਾਂ ਵੱਲੋਂ ਹੋਏ ਇਹਨਾਂ ਗੁਰਮਤਿਆ ਨੂੰ ਲਾਗੂ ਕਰਵਾਉਣ ਦੀ ਜਿੰਮੇਵਾਰੀ ਹੈ, ਉਹ ਵੀ ਸਹੀ ਰੂਪ ਵਿਚ ਕੌਮ ਦੇ ਜਥੇਦਾਰ ਹੋਣ ਦੀਆਂ ਜਿੰਮੇਵਾਰੀਆਂ ਦ੍ਰਿੜਤਾ ਨਾਲ ਨਿਭਾਉਣ ਦੀ ਬਜ਼ਾਇ ਬਾਦਲ ਪਰਿਵਾਰ ਦੇ ਜਥੇਦਾਰ ਬਣਕੇ ਰਹਿ ਗਏ ਹਨ । ਉਹਨਾਂ ਵਿਚ ਮਾਲੀ ਅਤੇ ਦੁਨਿਆਵੀ ਗਿਰਾਵਟਾਂ ਆ ਜਾਣ ਕਾਰਨ ਨਾਂ ਤਾਂ ਦ੍ਰਿੜਤਾ ਨਾਲ ਜਥੇਦਾਰੀ ਦੀਆਂ ਜਿੰਮੇਵਾਰੀਆਂ ਨਿਭਾਉਣ ਦੀ ਸਮਰੱਥਾ ਰਹੀ ਹੈ ਅਤੇ ਨਾ ਹੀ ਗੁਰੂ ਆਸੇ ਅਨੁਸਾਰ ਫੈਸਲੇ ਕਰਕੇ ਉਹਨਾਂ ਨੂੰ ਲਾਗੂ ਕਰਨ ਦੀ ਸ਼ਕਤੀ ਰਹੀ ਹੈ । ਕਿਉਂਕਿ ਉਹ ਵੀ ਆਪੋ-ਆਪਣੀਆਂ ਜਥੇਦਾਰੀਆਂ ਅਤੇ ਅਹੁਦਿਆ ਨੂੰ ਬਚਾਉਣ ਲਈ ਗੁਰੂ ਸਾਹਿਬਾਨ ਦੇ ਮੀਰੀ-ਪੀਰੀ ਦੇ ਤਖ਼ਤ ਤੇ ਬੈਠਕੇ ਵੀ ਬਾਦਲਾਂ ਅਤੇ ਮੱਕੜ ਦੇ ਹੁਕਮ ਲੈਣ ਤੱਕ ਸੀਮਤ ਹੋ ਗਏ ਹਨ । ਜੋ ਕਿ ਕੌਮੀ ਤੇ ਧਰਮੀ ਨੁਕਸਾਨ ਕਰਨ ਵਾਲਾ ਅਤਿ ਦੁੱਖਦਾਇਕ ਵਰਤਾਰਾ ਹੋ ਰਿਹਾ ਹੈ।
ਹਰਿਆਣੇ ਦੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਨ ਦੀ ਨੌਬਤ ਵੀ ਬਾਦਲਾਂ ਦੀ ਗੁਰੂ ਦੀ ਗੋਲਕ ਉਤੇ ਕਬਜੇ ਨੂੰ ਕਾਇਮ ਰੱਖਣ, ਗੁਰੂ ਖਜ਼ਾਨੇ ਅਤੇ ਜਾਇਦਾਦਾਂ ਦੇ ਨਿੱਜੀ ਟਰੱਸਟ ਬਣਾ ਕੇ ਕੌਮੀ ਖਜਾ ਨੂੰ ਲੁੱਟਣ ਦੀ ਸਵਾਰਥੀ ਸੋਚ ਦਾ ਨਤੀਜਾ ਹੈ ।
ਜੇਕਰ ਬਾਦਲ ਪਰਿਵਾਰ ਸਿੱਖ ਕੌਮ ਨੂੰ ਇਕ ਪਲੇਟਫਾਰਮ ‘ਤੇ ਇਕ ਨਿਸ਼ਾਨੇ ਅਤੇ ਇਕ ਕੇਸਰੀ ਨਿਸ਼ਾਨ ਦੀ ਅਗਵਾਈ ਹੇਠ ਇਕੱਤਰ ਕਰਨ ਦੀ ਸੋਚ ਦੇ ਹਾਮੀ ਹੁੰਦੇ, ਤਾਂ ਸਿੱਖਾਂ ਦੀਆਂ ਭਾਵਨਾਵਾਂ ਨੂੰ ਕੁਚਲਕੇ ਤਾਨਾਸ਼ਾਹੀ ਸੋਚ ਅਧੀਨ ਬਣਾਏ ਗਏ ਪਰਿਵਾਰਿਕ ਟਰੱਸਟਾਂ ਅਤੇ ਗੁਰੂਘਰ ਦੀਆਂ ਜ਼ਾਇਦਾਦਾਂ ਨੂੰ ਲੁੱਟਣ ਦੇ ਅਮਲਾਂ ਤੋਂ ਤੋਬਾ ਕਰਕੇ ਬਹੁਤ ਪਹਿਲੇ ਹੀ ਹਰਿਆਣੇ ਦੇ ਗੁਰੂਘਰਾਂ ਦੇ ਸਹੀ ਪ੍ਰਬੰਧ ਲਈ ਉਥੋ ਦੇ ਨੇਕ-ਨੀਤੀ ਅਤੇ ਸੇਵਾ ਭਾਵ ਰੱਖਣ ਵਾਲੇ ਸਿੱਖਾਂ ਦੇ ਸਪੁਰਦ ਕਰ ਦਿੰਦੇ ।
ਪਰ ਜੋ ਅੱਜ ਹਰਿਆਣਾ ਦੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਨ ਉਤੇ ਬਾਦਲ ਪਰਿਵਾਰ ਵੱਲੋਂ ‘‘ਮਗਰਮੱਛ ਦੇ ਹੰਝੂ ਵਹਾਏ ਜਾ ਰਹੇ ਹਨ, ਇਹ ਕੇਵਲ ਸਿੱਖ ਸ਼ਕਤੀ ਨੂੰ ਇਕ ਰੱਖਣ ਲਈ ਜਾਂ ਗੁਰੂ ਸਿਧਾਤਾਂ ਅਤੇ ਸੋਚ ਨੂੰ ਮਜ਼ਬੂਤ ਕਰਨ ਲਈ ਨਹੀਂ ਵਹਾਏ ਜਾ ਰਹੇ । ਬਲਕਿ ਹਰਿਆਣੇ ਦੀਆਂ ਗੁਰੂ ਦੀਆਂ ਗੋਲਕਾਂ ਉਤੇ ਖੁਸਦੇ ਜਾ ਰਹੇ ਆਪਣੇ ਪਰਿਵਾਰਿਕ ਕਬਜੇ, ਉੱਥੋਂ ਦੇ ਗੁਰੂ ਘਰਾਂ ਦੀ 3500 ਏਕੜ ਦੇ ਕਰੀਬ ਜ਼ਮੀਨ ਤੋਂ ਆਪਣੇ ਰਿਸ਼ਤੇਦਾਰਾਂ ਅਤੇ ਪਰਿਵਾਰਾਂ ਦੇ ਕਬਜ਼ੇ ਅਤੇ ਬਣਾਏ ਗਏ ਪਰਿਵਾਰਿਕ ਟਰੱਸਟਾਂ ਰਾਹੀਂ ਕੌਮੀ ਖਜ਼ਾਨੇ ਨੂੰ ਹੜੱਪਣ ਦੀ ਸੋਚ ਨੂੰ ਮੁੱਖ ਰੱਖਕੇ ਇਕ ਫੱਫੇਕੁੱਟਣੀ ਦੀ ਤਰ੍ਹਾਂ ਵੈਣ ਪਾਉਣੇ ਸੁਰੂ ਕੀਤੇ ਗਏ ਹਨ। ਜਿਸ ਨੂੰ ਸਿੱਖ ਕੌਮ ਅੱਛੀ ਤਰ੍ਹਾਂ ਸਮਝ ਚੁੱਕੀ ਹੈ । ਸ. ਪ੍ਰਕਾਸ਼ ਸਿੰਘ ਬਾਦਲ ਨੇ ਜੋ ਸਵਾਰਥੀ ਅਤੇ ਪਰਿਵਾਰਿਕ ਮਾਲੀ ਸੋਚ ਅਧੀਨ ਆਪਣੇ ਜਥੇਦਾਰ ਸਾਹਿਬਾਨ ਕੋਲੋ ਸ. ਜਗਦੀਸ ਸਿੰਘ ਝੀਡਾ, ਸ. ਦੀਦਾਰ ਸਿੰਘ ਨਲਵੀ ਅਤੇ ਸ. ਹਰਮਹਿੰਦਰ ਸਿੰਘ ਚੱਠਾ ਨੂੰ ਪੰਥ ਵਿਚੋਂ ਛੇਕਣ ਦੇ ਹੁਕਮ ਕਰਵਾਏ ਹਨ, ਇਹ ਗੈਰ ਸਿਧਾਤਿਕ ਅਤੇ ਸਿੱਖਾਂ ਵਿਚ ਖਾਨਾਜੰਗੀ ਕਰਵਾਉਣ ਵਾਲੇ ਦੁੱਖਦਾਇਕ ਅਮਲ ਹਨ । ਜਥੇਦਾਰ ਸਾਹਿਬਾਨ ਨੇ ਸਿਆਸੀ ਸੋਚ ਦੀ ਗ੍ਰਿਫ਼ਤ ਵਿਚ ਆ ਕੇ ਅਜਿਹੇ ਹੁਕਮ ਕਰਕੇ, ਇਹਨਾਂ ਜਥੇਦਾਰ ਸਾਹਿਬਾਨ ਦੇ ਬਾਦਲਾਂ ਦੇ ਗੁਲਾਮ ਹੋਣ ਦੀ ਉੱਠੀ ਗੱਲ ਨੂੰ ਹੋਰ ਸਪੱਸ਼ਟ ਕੀਤਾ ਹੈ । ਜਿਸ ਦੇ ਨਤੀਜੇ ਬਾਦਲਾਂ ਲਈ ਅਤੇ ਇਹਨਾਂ ਜਥੇਦਾਰ ਸਾਹਿਬਾਨ ਲਈ ਘਾਤਕ ਸਾਬਤ ਹੋਣਗੇ ਹੀ, ਪਰ ਸਿੱਖ ਕੌਮ ਲਈ ਫਿਰ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮੀਰੀ-ਪੀਰੀ ਦੀ ਸੋਚ, ਮਰਿਯਾਦਾਵਾਂ ਅਤੇ ਸੰਕਲਪ ਨੂੰ ਕਾਇਮ ਰੱਖਣ, ਜਥੇਦਾਰ ਸਾਹਿਬਾਨ ਦੀਆਂ ਸਰਬ ਪ੍ਰਵਾਨਿਤ ਨਿਯੁਕਤੀਆਂ ਅਤੇ ਸੇਵਾ ਮੁਕਤ ਕਰਨ ਦੇ ਉਸਾਰੂ ਢੰਗਾਂ ਨੂੰ ਹੋਦ ਵਿਚ ਲਿਆਉਣ ਲਈ, ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਵਿਚ ਹਰ ਪੱਖੋਂ ਪਾਰਦਰਸ਼ਿਤਾ ਲਿਆਉਣ, ਸੱਚ ਅਤੇ ਝੂਠ, ਬਦੀ ਅਤੇ ਨੇਕੀ ਦੀ ਅਗਵਾਈ ਕਰਨ ਵਾਲੇ ਸਿੱਖਾਂ ਦਾ ਸਪੱਸ਼ਟ ਨਿਤਾਰਾ ਕਰਨ ਅਤੇ ਸਿੱਖੀ ਸਿਧਾਂਤਾਂ ਅਤੇ ਸੋਚ ਨੂੰ ਮਜ਼ਬੂਤੀ ਬਖ਼ਸਣ ਲਈ ਇਕ ਵਰਦਾਨ ਸਾਬਤ ਹੋਣਗੀਆਂ ।
ਹੁਣ ਜੋ ਸ. ਬਾਦਲ ਵੱਲੋਂ ਐਸ ਜੀ ਪੀ ਸੀ ਵਿਚ ਟਾਸਕ ਫੋਰਸ ਦੇ ਨਾਂ ‘ਤੇ ਭਰਤੀ ਕੀਤੇ ਗਏ ਗੁੰਡਿਆਂ ਅਤੇ ਬਦਮਾਸ਼ਾਂ ਨੂੰ ਆਪਣੇ ਵਜ਼ੀਰਾਂ, ਸਿਆਸੀ ਜਥੇਦਾਰਾਂ ਦੀ ਅਗਵਾਈ ਵਿਚ ਆਧੁਨਿਕ ਹਥਿਆਰਾਂ ਅਤੇ ਹੋਰ ਤੇਜ ਹਥਿਆਰਾਂ ਨਾਲ ਗੱਡੀਆਂ ਭਰ ਕੇ ਹਰਿਆਣੇ ਵੱਲ ਕੂਚ ਕਰਨ ਦੇ ਹੁਕਮ ਕੀਤੇ ਹਨ, ਇਹ ਹੋਣ ਜਾ ਰਹੀ ਖਾਨਾਂਜੰਗੀ ਅਤੇ ਸਿੱਖ ਕੌਮ ਦੀ ਬਦਨਾਮੀ ਲਈ ਕੌਣ ਜਿੰਮੇਵਾਰ ਹੋਵੇਗਾ? ਸ. ਬਾਦਲ ਵੱਲੋਂ ਸਿਆਸੀ ਅਤੇ ਧਾਰਮਿਕ ਸ਼ਕਤੀ ਦੀ ਜੋ ਦੁਰਵਰਤੋਂ ਕਰਕੇ ਸਿੱਖਾਂ ਨੂੰ ਆਪਸ ਵਿਚ ਲੜਾਉਣ ਦੇ ਅਮਲ ਹੋ ਰਹੇ ਹਨ, ਇਸ ਸ਼ਕਤੀ ਨੂੰ ਪੰਜਾਬੀ ਬੋਲਦੇ ਪੰਜਾਬ ਤੋਂ ਬਾਹਰ ਰਹਿ ਚੁੱਕੇ ਇਲਾਕਿਆਂ, ਚੰਡੀਗੜ੍ਹ ਪੰਜਾਬ ਦੀ ਰਾਜਧਾਨੀ, ਪੰਜਾਬ ਦੇ ਬਿਜਲੀ ਪੈਦਾ ਕਰਨ ਵਾਲੇ ਹੈੱਡਵਰਕਸ ਅਤੇ ਰਿਪੇਰਅਿਨ ਕਾਨੂੰਨ ਅਨੁਸਾਰ ਪੰਜਾਬ ਦੇ ਦਰਿਆਵਾਂ ਅਤੇ ਨਹਿਰਾਂ ਦੀ ਮਲਕੀਅਤ ਪ੍ਰਾਪਤ ਕਰਨ, ਜੇਲ੍ਹਾਂ ਵਿਚ ਗੈਰਕਾਨੂੰਨੀਂ ਤਰੀਕੇ ਬੰਦੀ ਬਣਾਏ ਗਏ ਸਿੱਖ ਨੌਜਵਾਨਾਂ ਨੂੰ ਰਿਹਾਅ ਕਰਵਾਉਣ, ਸਿੱਖ ਕੌਮ ਦੇ ਕਾਤਲਾਂ ਨੂੰ ਕਾਨੂੰਨ ਅਨੁਸਾਰ ਸਜਾਵਾਂ ਦਿਵਾਉਣ, ਆਲ ਇੰਡੀਆ ਗੁਰੂਦੁਆਰਾ ਐਕਟ ਬਣਵਾਊਣ, ਆਨੰਦ ਮੈਰਿਜ ਐਕਟ ਹੋਂਦ ਵਿਚ ਲਿਆਉਣ , ਪੰਜਾਬ ਸਿਰ ਇਕ ਲੱਖ ਕਰੋੜ ਦੇ ਸੈਂਟਰ ਦੇ ਕਰਜੇ ਨੂੰ ਖਤਮ ਕਰਵਾਉਣ, ਪੰਜਾਬ ਦੇ ਸਰਹੱਦੀ ਸੂਬਿਆਂ ਲਈ ਵਿਸ਼ੇਸ਼ ਪ੍ਰੈਕਟ ਪ੍ਰਾਪਤ ਕਰਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਵਿਚ ਮੋਰਚਾ ਕਿਊਂ ਨਹੀਂ ਲਾਇਆ ਜਾ ਰਿਹਾ?
ਬਹੁਤ ਸਾਰੇ ਸੰਜ਼ੀਦਾ ਸਿੱਖ ਇਸ ਗੱਲੋਂ ਡਰ ਤੇ ਭੈ ਵਿਚ ਹਨ ਕਿ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਨ ਨਾਲ ਸਿੱਖ ਕੌਮ ਵਿਚ ਵੱਖਰੇਵੇ ਅਤੇ ਵੰਡੀਆਂ ਨਾ ਪੈ ਜਾਣ । ਉਹਨਾਂ ਦੀ ਚਿੰਤਾ ਜਿਥੇ ਸਿੱਖੀ ਦਰਦ ਨੂੰ ਸਪੱਸ਼ਟ ਕਰਦੀ ਹੈ, ਉਥੇ ਅਜਿਹਾ ਹੋਣਾ ਸੁਭਾਵਿਕ ਵੀ ਹੈ ।
ਅਜਿਹੇ ਸਿੱਖਾਂ ਨੂੰ ਇਹ ਯਾਦ ਰੱਖਣਾ ਪਵੇਗਾ ਕਿ ‘‘ਜਦੋ ਤੱਕ ਅਸੀਂ ਦੁੱਧ ਨੂੰ ਮਧਾਣੀ ਵਿਚ ਪਾ ਕੇ ਚੰਗੀ ਤਰ੍ਹਾਂ ਰਿੜਕ ਨਾ ਲਈਏ ਤਾਂ ਉਸ ਵਿਚੋਂ ਮੱਖਣ ਜਾਂ ਘਿਓ ਕੱਢਣਾ ਮੁਮਕਿਨ ਨਹੀਂ ਹੋ ਸਕੇਗਾ ।ੂ ਇਸ ਲਈ ਸਿੱਖ ਕੌਮ ਵਿਚ ਹੋ ਰਹੇ ਹਰ ਤਰ੍ਹਾਂ ਦੇ ਨਾਂਹ-ਵਾਚਕ ਜਾਂ ਹਾਂ-ਵਾਚਕ ਅਮਲਾਂ ਨੂੰ ਰਿੜਕਣ ਦੀ ਵਿਧੀ ਵਿਚੋਂ ਲੰਘਕੇ ਹੀ ਅੱਛੇ ਨਤੀਜੇ ਆਉਣਗੇ । ਸਿੱਖ ਕੌਮ ਅਵੱਸ ਇਹਨਾਂ ਕੌਮੀ ਇਮਤਿਹਾਨਾਂ ਵਿਚੋਂ ਅਵੱਲ ਨੰਬਰ ਲੈਕੇ ਨਿਕਲੇਗੀ । ਇਸ ਹੋ ਰਹੀ ਵਿਚਾਰਧਾਰਾਂ ਦੀ ਲੜਾਈ ਵਿਚੋ ਹੀ ਅੱਛੇ ਤੇ ਮਾੜੇ ਅਮਲਾਂ ਦਾ ਨਿਤਾਰਾ ਹੋਵੇਗਾ ਅਤੇ ਸਮੁੱਚੀ ਸਿੱਖ ਕੌਮ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਦੂਰ ਨਹੀਂ ਬਲਕਿ ਉਸ ਮੀਰੀ-ਪੀਰੀ ਦੇ ਤਖ਼ਤ ਦੀ ਰਹਿਨੁਮਾਈ ਹੇਠ ਮਜ਼ਬੂਤੀ ਨਾਲ ਇਕੱਠੀ ਹੋ ਸਕੇਗੀ । ਇਸ ਲਈ ਇਸ ਵਿਚਾਰਧਾਰਕ ਲੜਾਈ ਤੋਂ ਚਿੰਤਾ ਕਰਨ ਵਾਲੇ ਸਿੱਖਾਂ ਨੂੰ ਅਡੋਲ ਹੋ ਜਾਣਾ ਚਾਹੀਦਾ ਹੈ । ਕਿਉਂਕਿ ਸਿੱਖ ਕੌਮ ਵਿਚ ਹੋ ਰਹੇ ਵਿਚਾਰਧਾਰਕ ਉਤਰਾਅ-ਚੜ੍ਹਾਅ ਦੇ ਅਮਲ ਇਕ ‘‘ਨਦੀ ਦੇ ਵਹਿਣੂ ਦੀ ਤਰ੍ਹਾਂ ਹਨ । ਵਹਿੰਦੀਆਂ ਨਦੀਆਂ ਅਤੇ ਦਰਿਆ ਹੀ ਮੰਜ਼ਿਲ ਸਰ ਕਰਦੇ ਹਨ ।
ਖੜ੍ਹੇ ਟੋਭੇ ਦਾ ਪਾਣੀ ਤਾਂ ਮੁਸ਼ਕਾ ਜਾਂਦਾ ਹੈ । ਚੱਲਦੇ ਵਹਿਣ ਹੀ ਸਵੱਛ ਅਤੇ ਕੀਟਾਣੂ ਰਹਿਤ ਹੁੰਦੇ ਹਨ । ਗੁਰੂ ਭਲੀ ਕਰੇਗਾ । ਉਸ ਅਕਾਲ ਪੁਰਖ ਅਤੇ ਉਸਦੇ ਰੁਹਾਨੀਅਤ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਗੁਰੂ ਸ਼ਬਦ ਵਿਚ ਵਿਸ਼ਵਾਸ ਰੱਖਦੇ ਹੋਏ, ਉਸਦੇ ਹੋਣ ਵਾਲੇ ਫੈਸਲੇ ਦਾ ਇੰਤਜਾਰ ਕਰਨ ਲਈ ਸਬਰ ਰੱਖੋ । ਨਤੀਜੇ ਸਮਾਜ ਅਤੇ ਕੌਮ ਪੱਖੀ ਅਵੱਸ਼ ਆਉਣਗੇ । ਸਿੱਖ ਬਾਦਸ਼ਾਹੀ ਦੀ ਵੱਖਰੀ ਪਹਿਚਾਣ ਇਕ ਵਾਰੀ ਫਿਰ ਕੌਮਾਂਤਰੀ ਪੱਧਰ ਤੇ ਸਥਾਪਿਤ ਹੋ ਕੇ ਰਹੇਗੀ ।
ਲੋੜ ਕੇਵਲ ਆਪਣੀ ਬੌਧਿਕ ਅਤੇ ਅਧਿਆਤਮਿਕ ਸ਼ਕਤੀ ਰਾਹੀਂ ਸਿੱਖ ਕੌਮ ਵਿਚ ਵਿਚਰ ਰਹੀ ਮੌਜੂਦਾ ਲੀਡਰਸ਼ਿਪ ਵਿਚੋਂ ‘‘ਹੰਸਾਂ ਅਤੇ ਬਗਲਿਆਂੂ ਦੀ ਪਹਿਚਾਣ ਕਰਨ ਦੀ ਹੈ। ਉਪਰੰਤ ‘‘ਬਗਲਿਆਂੂ ਨੂੰ ਜਮਹੂਰੀਅਤ ਅਤੇ ਅਮਨਮਈ ਤਰੀਕੇ ਗੁਰੂ ਮਰਿਆਦਾਵਾਂ ਅਨੁਸਾਰ ਧਾਰਮਿਕ ਅਤੇ ਸਿਆਸੀ ਆਹੁਦਿਆਂ ਤੋਂ ਨਿਖੇੜਨ ਅਤੇ ‘‘ਹੰਸਾਂੂ ਨੂੰ ਉਪਰੋਕਤ ਕੌਮੀ ਆਹੁਦਿਆਂ ਉਤੇ ਸਰਬਸੰਤੀ ਨਾਲ ਸਤਿਕਾਰ ਸਹਿਤ ਬਿਰਾਜਮਾਨ ਕਰਨ ਦੇ ਉੱਦਮਾਂ ਦੀ ਹੈ।



