Skip to content
Independent perspectives. Global stories.
BREAKING

ਚੀਨ ਨੇ ਇੱਕ ਵਾਰ ਫਿਰ ਅਰੁਣਾਚਲ ਨੂੰ ਦੱਸਿਆ ਆਪਣਾ ਹਿੱਸਾ

Share this story

ਨਵੀਂ ਦਿੱਲੀ, 19 ਜੁਲਾਈ (ਪੀ. ਟੀ)- ਭਾਰਤੀ ਜ਼ਮੀਨ ਨੂੰ ਲਲਚਾਈ ਨਜ਼ਰਾਂ ਨਾਲ ਵੇਖਣ ਵਾਲਾ ਚੀਨ, ਅਜੇ ਵੀ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ ਹੈ। 1962 ਦੀ ਲੜਾਈ ਨੇ ਇਸ ਗੱਲ ਨੂੰ ਸਾਬਤ ਵੀ ਕੀਤਾ ਹੈ ਕਿ ਚੀਨ ਭਾਰਤੀ ਜ਼ਮੀਨ ‘ਤੇ ਕਬਜ਼ਾ ਚਾਹੁੰਦਾ ਹੈ। ਆਪਣੀ ਇਸ ਇੱਛਾ ਨੂੰ ਪੂਰਾ ਕਰਨ ਲਈ ਉਹ ਭਾਰਤ ਦੇ ਅਰੁਣਾਚਲ ਪ੍ਰਦੇਸ਼ ਨੂੰ ਆਪਣਾ ਹਿੱਸਾ ਦੱਸਣ ਤੋਂ ਵੀ ਬਾਜ ਨਹੀਂ ਆਉਂਦਾ ਹੈ। ਚੀਨ ਨੇ ਇੱਕ ਵਾਰ ਫਿਰ ਅਰੁਣਾਚਲ ਪ੍ਰਦੇਸ਼ ਨੂੰ ਆਪਣਾ ਹਿੱਸਾ ਦੱਸਣ ਦੀ ਹਿਮਾਕਤ ਕੀਤੀ ਹੈ। ਚੀਨੀ ਸਰਕਾਰ ਨੇ ਆਪਣੀ ਫੌਜ ਨੂੰ ਲੱਖਾਂ ਅਜਿਹੇ ਨਕਸ਼ੇ ਵੰਡੇ ਹਨ ਜਿਸ ‘ਚ ਅਰੁਣਾਚਲ ਨੂੰ ਚੀਨ ਦਾ ਹਿੱਸਾ ਵਿਖਾਇਆ ਗਿਆ ਹੈ। ਚੀਨੀ ਅਖ਼ਬਾਰ ਪੀਐਲਏ ਡੇਲੀ ਦੇ ਅਨੁਸਾਰ, ਜਲਦੀ ਹੀ ਫੌਜ ਦੀਆਂ ਸਾਰੀਆਂ ਪ੍ਰਮੁੱਖ ਯੂਨਿਟਾਂ ਨੂੰ ਇਹ ਨਕਸ਼ੇ ਉਪਲੱਬਧ ਕਰਵਾ ਦਿੱਤੇ ਜਾਣਗੇ। ਹਾਲਾਂਕਿ ਭਾਰਤ ਨੇ ਚੀਨ ਦੇ ਅਜਿਹੇ ਦਾਅਵਿਆਂ ਨੂੰ ਹਮੇਸ਼ਾ ਖਾਰਜ ਕੀਤਾ ਹੈ

WRITTEN BY