ਚੰਡੀਗੜ੍ਹ, 18 ਜੁਲਾਈ (ਪੀ. ਟੀ)- ਪੰਜਾਬ ਤੇ ਹਰਿਆਣਾ ‘ਚ ਅੱਜ ਕਈ ਥਾਈਂ ਦਰਮਿਆਨੀ ਤੋਂ ਭਾਰੀ ਬਾਰਿਸ਼ ਹੋਈ ਹੈ ਜਿਸ ਨਾਲ ਕਾਫੀ ਦਿਨਾਂ ਤੋਂ ਗਰਮੀ ਨਾਲ ਜੂਝ ਰਹੇ ਲੋਕਾਂ ਨੂੰ ਭਾਰੀ ਰਾਹਤ ਮਿਲੀ ਹੈ ਉਧਰ ਕਿਸਾਨ ਵੀ ਖੁਸ਼ ਹਨ। ਹਾਲਾਂਕਿ 15 ਦਿਨ ਪਹਿਲਾਂ ਇਨ੍ਹਾਂ ਦੋਵਾਂ ਖੇਤੀ ਪ੍ਰਧਾਨ ਸੂਬਿਆਂ ‘ਚ ਮੌਨਸੂਨ ਨੇ ਦਸਤਕ ਦੇ ਦਿੱਤੀ ਸੀ ਪਰ ਫਿਰ ਇਹ ਕਮਜ਼ੋਰ ਪੈ ਗਿਆ ਸੀ ਤੇ ਪਿਛਲੇ 15 ਦਿਨਾਂ ਤੋਂ ਬਹੁਤਾ ਮੀਂਹ ਨਹੀਂ ਪਿਆ ਸੀ। ਮੌਸਮ ਵਿਭਾਗ ਅਨੁਸਾਰ ਮੌਨਸੂਨ ਇਕ ਵਾਰ ਫਿਰ ਸਰਗਰਮ ਹੋ ਗਿਆ ਹੈ ਤੇ ਅਗਲੇ ਕੁਝ ਦਿਨਾਂ ‘ਚ ਹੋਰ ਬਰਸਾਤ ਹੋਣ ਦੀ ਸੰਭਾਵਨਾ ਹੈ। ਮੀਂਹ ਨਾਲ ਜਿਥੇ ਕਿਸਾਨ ਤੇ ਆਮ ਲੋਕ ਖੁਸ਼ ਹਨ ਉਥੇ ਬਿਜਲੀ ਦੀ ਸਥਿਤੀ ‘ਚ ਵੀ ਸੁਧਾਰ ਹੋਣ ਦੀ ਆਸ ਹੈ।



