Skip to content
Independent perspectives. Global stories.
BREAKING

ਜਲੰਧਰ ਦੇ ਗੀਤਾ ਮੰਦਰ ਵਿਖੇ ਕਾਂਗਰਸ ਤੇ ਆਰ ਐਸ ਐਸ ’ਚ ਝੜਪ

Share this story

ਜਲੰਧਰ, 18 ਜੁਲਾਈ (ਰੁਪਿੰਦਰ)- ਮਾਡਲ ਟਾਊਨ ਸਥਿਤ ਗੀਤਾ ਮੰਦਰ ਵਿਚ ਆਰ. ਐੱਸ. ਐੱਸ. ਵਲੋਂ ਗੁਰੂ ਦਖਸ਼ਣਾ ਲਈ ਮੰਦਰ ਹਾਲ ਬੁੱਕ ਕਰਵਾਉਣ ਨੂੰ ਲੈ ਕੇ ਅਜਿਹਾ ਝਗੜਾ ਹੋਇਆ ਕਿ ਨੌਬਤ ਹੱਥੋਪਾਈ ਤਕ ਆ ਗਈ, ਜਿਸ ਕਾਰਨ ਕਈ ਘੰਟਿਆਂ ਤਕ ਸਥਿਤੀ ਤਣਾਅਪੂਰਨ ਬਣੀ ਰਹੀ। ਘਟਨਾ ਦੇ ਬਾਅਦ ਮੰਦਰ ਅਤੇ ਆਸ-ਪਾਸ ਦਾ ਇਲਾਕਾ ਪੁਲਸ ਛਾਉਣੀ ਵਿਚ ਤਬਦੀਲ ਹੋ ਗਿਆ। ਇਸ ਦੌਰਾਨ ਪੁਲਸ ਦੀ ਮੌਜੂਦਗੀ ਵਿਚ ਦੋ ਵਾਰ ਹੱਥੋਪਾਈ ਦੀ ਨੌਬਤ ਆ ਪਹੁੰਚੀ। ਇਸ ਦੌਰਾਨ ਮੰਦਰ ਕਮੇਟੀ ਦੇ ਪ੍ਰਧਾਨ ਅਰੁਣ ਵਾਲੀਆ ਨਾਲ ਹੋਈ ਹੱਥੋਪਾਈ ਦੇ ਬਾਅਦ ਪੁਲਸ ਨੇ ਮੋਰਚਾ ਸੰਭਾਲਦੇ ਹੋਏ ਵਾਲੀਆ ਨੂੰ ਕਿਸੇ ਤਰ੍ਹਾਂ ਭੀੜ ਵਿਚੋਂ ਕੱਢਿਆ। ਉਥੇ ਹੀ ਆਰ. ਐੱਸ. ਐੱਸ. ਦੇ ਅਹੁਦੇਦਾਰ ਦੀ ਹਾਲਤ ਅਚਾਨਕ ਖਰਾਬ ਹੋਣ ਕਾਰਨ ਉਸ ਨੂੰ ਇਕ ਹਸਪਤਾਲ ਦੇ ਆਈ. ਸੀ. ਯੂ. ਵਿਚ ਦਾਖਲ ਕਰਵਾਇਆ ਗਿਆ। ਝਗੜਾ ਭਾਵੇਂ ਹਾਲ ਬੁੱਕ ਕਰਵਾਉਣ ਨੂੰ ਲੈ ਕੇ ਹੋਇਆ ਪਰ ਪੁਲਸ ਕਾਂਗਰਸ-

ਭਾਜਪਾ ਝਗੜੇ ਵਿਚ ਉਲਝੀ ਨਜ਼ਰ ਆਈ ਕਿਉਂਕਿ ਜਿਥੇ ਇਕ ਪਾਸੇ ਜ਼ਿਲਾ ਕਾਂਗਰਸ ਦੇ ਸਾਬਕਾ ਪ੍ਰਧਾਨ ਅਰੁਣ ਵਾਲੀਆ ਖੜ੍ਹੇ ਸਨ ਉਥੇ ਹੀ ਭਾਜਪਾ ਦੇ ਨੇਤਾ ਵੀ ਗੀਤਾ ਮੰਦਰ ਵਿਚ ਖੜ੍ਹੇ ਦਿਖਾਈ ਦਿਤੇ। ਦੁਪਹਿਰ 1 ਵਜੇ ਦੇ ਲਗਭਗ ਝਗੜੇ ਦੀ ਸੂਚਨਾ ਦੇ ਬਾਅਦ ਮੌਕੇ ‘ਤੇ ਜਾ ਕੇ ਦੇਖਿਆ ਗਿਆ ਤਾਂ ਪੁਲਸ ਦੇ ਸਾਹਮਣੇ ਦੋਵੇਂ ਪੱਖ ਇਕ-ਦੂਜੇ ‘ਤੇ ਇਲਜ਼ਾਮ ਲਗਾ ਰਹੇ ਸਨ।
ਆਰ. ਐੱਸ. ਐੱਸ. ਦਾ ਕਹਿਣਾ ਸੀ ਕਿ ਮੰਦਰ ਕਮੇਟੀ ਵਲੋਂ ਉਨ੍ਹਾਂ ਨੂੰ ਦਖਸ਼ਣਾ ਲਈ ਹਾਲ ਦੇਣ ਤੋਂ ਮਨ੍ਹਾ ਕਰ ਦਿਤਾ ਗਿਆ ਅਤੇ ਗਲਤ ਵਿਵਹਾਰ ਕੀਤਾ ਗਿਆ ਜਦ ਕਿ ਮੰਦਰ ਕਮੇਟੀ ਦਾ ਕਹਿਣਾ ਸੀ ਕਿ ਆਰ. ਐੱਸ. ਐੱਸ. ਵਲੋਂ ਬਿਨਾਂ ਵਜ੍ਹਾ ਮਾਮਲੇ ਨੂੰ ਤੂਲ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਆਰ. ਐੱਸ. ਐੱਸ. ਦੇ ਸਮਰਥਕ ਵੱਡੀ ਗਿਣਤੀ ਵਿਚ ਉਥੇ ਪਹੁੰਚੇ ਤੇ ਪੁਲਸ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿਤੀ ਤੇ ਅਰੁਣ ਵਾਲੀਆ ਦੇ ਖਿਲਾਫ ਕੇਸ ਦਰਜ ਕਰਨ ਜਾਂ ਮੁਆਫੀ ਮੰਗਣ ਦੀ ਸ਼ਰਤ ਰੱਖੀ। ਪੁਲਸ ਦੇ ਸਾਹਮਣੇ ਵਾਪਰੇ ਇਸ ਘਟਨਾਕ੍ਰਮ ਦੇ ਬਾਅਦ ਦੇਖਦੇ ਹੀ ਦੇਖਦੇ ਮਾਹੌਲ ਵਿਗੜ ਗਿਆ ਅਤੇ ਕੁਝ ਲੋਕਾਂ ਨੇ ਮੰਦਰ ਕਮੇਟੀ ਦੇ ਪ੍ਰਧਾਨ ਅਰੁਣ ਵਾਲੀਆ ਅਤੇ ਕਮਲ ਸਹਿਗਲ ਨਾਲ ਪੁਲਸ ਸਾਹਮਣੇ ਹੱਥੋਪਾਈ ਸ਼ੁਰੂ ਕਰ ਦਿਤੀ। ਪੁਲਸ ਨੇ ਬਚਾਅ ਕਰਦੇ ਹੋਏ ਦੋਹਾਂ ਪੱਖਾਂ ਨੂੰ ਸ਼ਾਂਤ ਕੀਤਾ, ਜਿਸ ਉਪਰੰਤ ਪੁਲਸ ਅਰੁਣ ਵਾਲੀਆ ਅਤੇ ਕਮਲ ਸਹਿਗਲ ਨੂੰ ਬਚਾਉਂਦੇ ਹੋਏ ਥਾਣਾ ਨੰ. 6 ਲੈ ਗਈ। ਵਾਲੀਆ ਨਾਲ ਪੁਲਸ ਅਧਿਕਾਰੀਆਂ ਨੇ ਥਾਣੇ ਵਿਚ ਕੁਝ ਗੱਲਬਾਤ ਕੀਤੀ, ਜਿਸ ਉਪਰੰਤ ਪੁਲਸ ਵਾਲੀਆ ਨੂੰ ਫਿਰ ਮੰਦਰ ਲੈ ਆਈ ਪਰ ਉਥੇ ਮਾਹੌਲ ਫਿਰ ਵਿਗੜ ਗਿਆ ਅਤੇ ਪੁਲਸ ਦੇ ਸਾਹਮਣੇ ਵਾਲੀਆ ਨਾਲ ਫਿਰ ਹੱਥੋਪਾਈ ਦੀ ਨੌਬਤ ਆ ਗਈ। ਇਸ ਉਪਰੰਤ ਪੁਲਸ ਵਾਲੀਆ ਨੂੰ ਫਿਰ ਥਾਣੇ ਲੈ ਗਈ।

WRITTEN BY