ਜੰਮੂ, 16 ਜੁਲਾਈ (ਪੀ. ਟੀ)- ਗੋਲੀਬੰਦੀ ਦੇ ਉਲੰਘਣ ਦੇ ਇਕ ਵੱਡੇ ਮਾਮਲੇ ‘ਚ ਪਾਕਿਸਤਾਨੀ ਰੇਂਜਰਸ ਨੇ ਜੰਮੂ ਦੇ ਨਜ਼ਦੀਕ ਅੰਤਰਰਾਸ਼ਟਰੀ ਸਰਹੱਦ ਨਾਲ ਲੱਗੀ ਭਾਰਤੀ ਚੌਕੀ ‘ਤੇ ਅੱਜ ਭਾਰੀ ਗੋਲੀਬਾਰੀ ਕੀਤੀ, ਜਿਸ ਨਾਲ ਬੀ.ਐਸ.ਐਫ. ਦੇ ਚਾਰ ਜਵਾਨ ਜ਼ਖਮੀ ਹੋ ਗਏ। ਬੀ.ਐਸ.ਐਫ. ਦੇ ਇਕ ਅਧਿਕਾਰੀ ਨੇ ਦੱਸਿਆ ਕਿ ਜੰਮੂ ਜ਼ਿਲ੍ਹੇ ਦੇ ਆਰ.ਐਸ. ਪੁਰਾ ‘ਚ ਅਰਨਿਆ ਅਗ੍ਰਿਮ ਇਲਾਕੇ ‘ਚ ਪਿੱਤਲ ਸਰਹੱਦੀ ਚੌਕੀ ‘ਤੇ ਪਾਕਿਸਤਾਨੀ ਰੇਂਜਰਸ ਨੇ ਕਰੀਬ 11.15 ਵਜੇ ਬਿਨਾਂ ਕਿਸੇ ਕਾਰਨ ਗੋਲੀਬਾਰੀ ਕੀਤੀ। ਉਨ੍ਹਾਂ ਨੇ ਦੱਸਿਆ ਕਿ 11.30 ਵਜੇ ਤੱਕ ਭਾਰੀ ਗੋਲੀਬਾਰੀ ‘ਚ ਚਾਰ ਬੀ.ਐਸ.ਐਫ. ਜਵਾਨ ਜ਼ਖਮੀ ਹੋ ਗਏ। ਸਰਹੱਦ ‘ਤੇ ਪਹਿਰਾ ਦੇ ਰਹੇ ਬੀ.ਐਸ.ਐਫ. ਜਵਾਨਾਂ ਨੇ ਮੋਰਚਾ ਸੰਭਾਲਦੇ ਹੋਏ ਜਵਾਬੀ ਕਾਰਵਾਈ ਕੀਤੀ। ਇਸ ਤੋਂ ਬਾਅਦ ਇਲਾਕੇ ‘ਚ ਗੋਲੀਬਾਰੀ ਜਾਰੀ ਹੈ।



