ਅੰਮ੍ਰਿਤਸਰ, 13 ਜੁਲਾਈ (ਪੀ. ਟੀ)- ਪੁਲਿਸ ਨੇ ਦੱਸਿਆ ਕਿ ਪਾਕਿਤਸਾਨ ਤੋਂ ਸਮੱਗਲ ਕੀਤੀ ਗਈ 7 ਕਿਲੋ ਹੈਰੋਇਨ ਜਿਸਦੀ ਕੀਮਤ 35 ਕਰੋੜ ਹੈ ਦੇ ਸਬੰਧ ‘ਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਕ ਗੁਪਤ ਸੂਚਨਾ ਦੇ ਅਧਾਰ ‘ਤੇ ਪੁਲਿਸ ਨੇ ਪਿਛਲੀ ਰਾਤ ਤਰਨਤਾਰਨ ‘ਚ ਫਤਹਿਬਾਦ ‘ਚ ਬੱਸ ਸਟੈਂਡ ਨੇੜੇ ਦਲਬੀਰ ਸਿੰਘ ਦੀ ਐਸਯੂਵੀ ਨੂੰ ਰੋਕਿਆ। ਤਲਾਸ਼ੀ ਦੌਰਾਨ 7 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਜਿਸ ਦੀ ਕੀਮਤ 35 ਕਰੋੜ ਹੈ। ਇਸ ਦੌਰਾਨ ਦੋਸ਼ੀ ਨੇ ਭੱਜਣ ਦੀ ਕੋਸ਼ਸ਼ ਕੀਤੀ ਪਰ ਉਸਨੂੰ ਗ੍ਰਿਫ਼ਤਾਰਕਰ ਲਿਆ ਗਿਆ। ਸ਼ੁਰੂਆਤੀ ਪੁੱਛਗਿੱਛ ‘ਚ ਦੋਸ਼ੀ ਨੇ ਮੰਨਿਆ ਕਿ ਇਹ ਹੈਰੋਇਨ ਪਾਤਿਸਤਾਨ ਤੋਂ ਭਾਰਤ ਸਮੱਗਲ ਕੀਤੀ ਗਈ ਸੀ। ਪੁਲਿਸ ਨੇ ਦੱਸਿਆ ਕਿ ਪਾਕਿਸਤਾਨ ਦਾ ਸਮੱਗਲਰ ਆਬਿਦ ਅਲੀ ਨਿਰੰਤਰ ਦੋਸ਼ੀ ਨਾਲ ਸੰਪਰਕ ‘ਚ ਸੀ।
ਪਾਕਿਸਤਾਨ ਤੋਂ ਸਮੱਗਲ ਕੀਤੀ 35 ਕਰੋੜ ਦੀ ਹੈਰੋਇਨ ਬਰਾਮਦ



