Skip to content
Independent perspectives. Global stories.
BREAKING

ਮੋਦੀ ਸਰਕਾਰ ਨੇ ਤਾਂ ਲੋਕਾਂ ਦਾ ਜਿਉਣਾ ਹੀ ਮੁਹਾਲ ਕਰਕੇ ਰੱਖ ਦਿੱਤੈ : ਭਗਵੰਤ ਮਾਨ

Share this story

Page-1_18 ਚੀਮਾਂ ਮੰਡੀ (ਪੀ. ਟੀ)- ਜ਼ਿਲ੍ਹਾ ਸੰਗਰੂਰ ਤੋਂ ਆਪ ਦੇ ਸਾਂਸਦ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਜੋ ਪੰਜਾਬ ਨੂੰ ਸਰਪਲੱਸ ਬਣਾਉਣ ਦੇ ਲੋਕਾਂ ਨਾਲ ਕੀਤੇ ਵਾਅਦੇ ਝੂਠੇ ਸਾਬਤ ਹੋ ਰਹੇ ਹਨ। ਇਹ ਵਿਚਾਰ ਉਨ੍ਹਾਂ ਕਸਬੇ ਦੇ ਸਮਾਜ ਸੇਵੀ ਨਿਰਭੈ ਮਾਨ ਦੇ ਗ੍ਰਹਿ ਵਿਖੇ ਸ਼ੋਕ ਪ੍ਰੋਗਰਾਮ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪ੍ਰਗਟ ਕੀਤੇ। ਇਸ ਮੌਕੇ ਉਨ੍ਹਾਂ ਕਿਹਾ ਕਿ ਜੋ ਲੋਕ ਸਭਾ ਚੋਣਾ ਤੋਂ ਪਹਿਲਾਂ ਨਰਿੰਦਰ ਮੋਦੀ ਵੱਲੋਂ ‘ਅੱਛੇ ਦਿਨ ਆਨੇ ਵਾਲੇ ਦੇ‘ ਨਾਅਰੇ ਨਾਲ ਲੋਕਾਂ ਨੂੰ ਗੁੰਮਰਾਹ ਕੀਤਾ ਸੀ ਉਹ ਲੋਕਾਂ ਦੇ ਸਾਹਮਣੇ ਆ ਚੁੱਕਾ ਹੈ। ਰੇਲ ਕਿਰਾਇਆ, ਰਸੋਈ ਗੈਸ, ਬਿਜਲੀ ਦੇ ਕੱਟ, ਬੱਸਾਂ ਦਾ ਕਿਰਾਇਆ, ਕਾਲਜਾਂ ‘ਚ ਵਿੱਦਿਆਰਥੀਆਂ ਦੀਆਂ ਫੀਸਾਂ ‘ਚ ਅਥਾਹ ਵਾਧਾ ਅਤੇ ਹੋਰ ਘਰੈਲੂ ਵਸਤਾਂ ਵਿਚ ਵਾਧਾ ਕਰਕੇ ਆਮ ਲੋਕਾਂ ਦਾ ਤਾਂ ਜਿਉਣਾ ਹੀ ਦੁਭਰ ਕਰ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਇਸ ਗੱਲ ਨੂੰ ਭਲੀਭਾਤ ਸਮਝ ਚੁੱਕੇ ਹਨ ਕਿ ਅਕਾਲੀ-ਭਾਜਪਾ ਅਤੇ ਕਾਂਗਰਸ ਵਲੋਂ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਵੋਟਾਂ ਵਟੋਰੀਆਂ ਗਈਆਂ ਹਨ ਪਰ ਪੰਜਾਬ ਦੇ ਅੱਕੇ ਹੋਏ ਲੋਕਾਂ ਨੇ ਲੋਕ ਸਭਾ ਚੋਣਾ ‘ਚ ਪਤਾ ਲਗਾ ਦਿੱਤਾ ਹੈ ਕਿ ਪੰਜਾਬ ਦੇ ਲੋਕ ਜਾਗ ਚੁੱਕੇ ਹਨ ਜੋ ਕਿ ਛੇਤੀ ਹੀ ਗੰਧਲਾ ਸਿਸਟਮ ਨੂੰ ਬਦਲਣਾ ਚਾਹੁੰਦੇ ਹਨ। ਇਸ ਮੌਕੇ ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦੇ ਮਸਲੇ ਉਹ ਸੰਸਦ ‘ਚ ਚੁੱਕਣਗੇ ਜੇਕਰ ਫਿਰ ਵੀ ਕੋਈ ਹੱਲ ਨਾ ਹੋਇਆ ਤਾਂ ਉਨ੍ਹਾਂ ਨੂੰ ਤਿੱਖਾ ਸੰਘਰਸ ਵਿੱਢਣ ਲਈ ਮਜਬੂਰ ਹੋਣਾ

WRITTEN BY