Skip to content
Independent perspectives. Global stories.
BREAKING

ਦਿੱਲੀ ਸਰਕਾਰ ਦੇ ਗਠਨ ’ਤੇ ਫੈਸਲਾ ਛੇਤੀ : ਦਿੱਲੀ ਭਾਜਪਾ ਪ੍ਰਮੁੱਖ

Share this story

ਕਾਂਗਰਸ ਅਤੇ ਆਪ ਵੱਲੋਂ ਤਿੱਖੇ ਵਿਰੋਧ ਦੀ ਸੰਭਾਵਨਾ

Page-1_09 ਨਵੀਂ ਦਿੱਲੀ, 13 ਜੁਲਾਈ (ਪੀ. ਟੀ. ਲਾਇਵ)- ਦਿੱਲੀ ਪ੍ਰਦੇਸ਼ ਵਿੱਚ ਸਰਕਾਰ ਦੇ ਗਠਨ ਨੂੰ ਲੈ ਕੇ ਇੱਕ ਵਾਰ ਫਿਰ ਸਰਗਰਮੀ ਸ਼ੁਰੂ ਹੋ ਗਈ ਹੈ। ਬੇਸ਼ੱਕ ਦਿੱਲੀ ਵਿਧਾਨਸਭਾ ’ਚ ਕਿਸੇ ਵੀ ਪਾਰਟੀ ਨੂੰ ਬਹੁਮਤ ਹਾਸਿਲ ਨਹੀਂ ਹੈ ਪ੍ਰੰਤੂ ਫਿਰ ਵੀ ਭਾਜਪਾ ਕਾਂਗਰਸ ਜਾਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਤੋੜ ਕੇ ਸਰਕਾਰ ਬਣਾਉਣ ਦੀ ਤਾਕ ਵਿੱਚ ਹੈ। ਭਾਰਤੀ ਜਨਤਾ ਪਾਰਟੀ ਵੱਲੋਂ ਦਿੱਲੀ ਪਰਦੇਸ਼ ਦੇ ਨਵੇਂ ਨਿਯੁਕਤ ਪ੍ਰਧਾਨ ਸ੍ਰੀ ਸਤੀਸ਼ ਉਪਾਧਿਆਏ ਦਿੱਲੀ ਪ੍ਰਦੇਸ਼ ਵਿੱਚ ਨਵੀਂ ਸਰਕਾਰ ਦੇ ਗਠਨ ਲਈ ਖਾਸ ਤੌਰ ’ਤੇ ਸਰਗਰਮ ਹਨ। ਆਮ ਆਦਮੀ ਪਾਰਟੀ ਅਤੇ ਕਾਂਗਰਸ ਦਿੱਲੀ ਵਿੱਚ ਨਵੇਂ ਸਿਰੇ ਤੋਂ ਚੋਣਾਂ ਦੀ ਮੰਗ ਕਰ ਰਹੀਆਂ ਹਨ।  ਭਾਜਪਾ ਦੇ ਨਵੇਂ ਨਿਯੁਕਤ ਪ੍ਰਧਾਨ ਸਤੀਸ਼ ਉਪਾਧਿਆਏ ਨੇ ਅੱਜ ਇਹ ਕਹਿ ਕੇ ਵੱਡਾ ਵਿਵਾਦ ਛੇੜ ਦਿੱਤਾ ਹੈ ਕਿ

ਵਿਧਾਇਕਾਂ, ਸੰਸਦਾਂ ਤੇ ਸੀਨੀਅਰ ਨੇਤਾਵਾਂ ਦੀ ਰਾਏ ਲੈਣ ਤੋਂ ਬਾਅਦ ਇਸ ਬਾਰੇ ‘ਚ ਛੇਤੀ ਅੰਤਿਮ ਫੈਸਲਾ ਕੀਤਾ ਜਾਵੇਗਾ ਕਿ ਪਾਰਟੀ ਨੂੰ ਰਾਜਧਾਨੀ ‘ਚ ਸਰਕਾਰ ਗਠਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜਾਂ ਫਿਰ ਤੋਂ ਜਨਾਦੇਸ਼ ਹਾਸਲ ਕਰਨਾ ਚਾਹੀਦਾ ਹੈ। ਰਾਸ਼ਟਰੀ ਸਵੈਸੇਵਕ ਸੰਘ (ਐਰਐਸਐਸ) ਦੇ ਕਰੀਬੀ ਮੰਨੇ ਜਾਣ ਵਾਲੇ 52 ਸਾਲਾ ਉਪਾਧਿਆਏ ਨੇ ਕਿਹਾ ਕਿ ਪਾਰਟੀ ਨੂੰ ਨਵੇਂ ਸਿਰੇ ਤੋਂ ਚੋਣ ਹੋਣ ਦੀ ਹਾਲਤ ‘ਚ ‘ਸਮਰੱਥ‘ ਗਿਣਤੀ ‘ਚ ਸੀਟਾਂ ਮਿਲਣ ਦਾ ਵਿਸ਼ਵਾਸ ਹੈ। ਉਪਾਧਿਆਏ ਨੇ ਇੱਕ ਬਿਆਨ ‘ਚ ਕਿਹਾ ਕਿ ਵਿਧਾਇਕਾਂ ਤੇ ਸੰਸਦਾਂ ਦੇ ਵਿਚਾਰ ਜਾਣਨ ਤੋਂ ਬਾਅਦ ਪਾਰਟੀ ਦੇ ਸੀਨੀਅਰ ਨੇਤਾ ਇਸ ਬਾਰੇ ਵਿੱਚ ਫੈਸਲਾ ਕਰਨਗੇ ਕਿ ਨਵੇਂ ਸਿਰੇ ਤੋਂ ਜਨਾਦੇਸ਼ ਹਾਸਲ ਕਰਨਾ ਚਾਹੀਦਾ ਹੈ ਜਾਂ ਫਿਰ ਸਰਕਾਰ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।

WRITTEN BY