Skip to content
Independent perspectives. Global stories.
BREAKING

ਮਾਨਸਾ ਦਾ ਪਿੰਡ ਝੱਬਰ ਬਣੇਗਾ ਨਸ਼ਾ-ਰਹਿਤ : ਡੀ. ਸੀ. ਤੇਜਦੀਪ ਸੈਣੀ

Share this story

ਮਾਨਸਾ, 12 ਜੁਲਾਈ (ਜੀਵਨ ੱਸਿੰਘ ਭੈਣੀ) : ਪੰਜਾਬ ਸਰਕਾਰ ਵਲੋਂ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਨੂੰ ਮਾਨਸਾ ਦੇ ਸਿਵਲ ਪ੍ਰਸਾਸ਼ਨ ਨੇ ਹੋਰ ਭਖਾ ਦਿੱਤਾ ਹੈ ਅਤੇ ਜ਼ਿਲ•ੇ ਦੇ ਡਿਪਟੀ ਕਮਿਸ਼ਨਰ ਨਸ਼ਾ ਛੱਡਣ ਵਾਲੇ ਪਿੰਡ ਵਾਸੀਆਂ ਨੂੰ ਖੁਦ ਮਿਲਕੇ ਉਨ•ਾਂ ਦੀ ਮੰਗ ਪੂਰੀ ਕਰ ਰਹੇ ਹਨ। ਪਿਛਲੇ ਦਿਨੀਂ ਪਿੰਡ ਝੱਬਰ ਦੀ ਜਨਤਾ ਨਾਲ ਉਨ•ਾਂ ਨੇ ਪਿੰਡ ਵਿਚ ਹੀ ਕੈਂਪ ਲਾਉਣ ਦਾ ਜੋ ਵਾਅਦਾ ਕੀਤਾ ਸੀ, ਉਹ ਇਕ ਦਿਨ ਵਿਚ ਹੀ ਵਫ਼ਾ ਕਰ ਦਿੱਤਾ ਗਿਆ ਹੈ। ਅੱਜ ਸਿਵਲ ਪ੍ਰਸਾਸ਼ਨ ਵਲੋਂ ਸਹਾਇਕ ਕਮਿਸ਼ਨਰ (ਜਨਰਲ ਤੇ ਸ਼ਿਕਾਇਤਾਂ) ਸ਼੍ਰੀ ਤੇਜਦੀਪ ਸਿੰਘ ਸੈਣੀ ਦੀ ਅਗਵਾਈ ਵਿਚ ਮਨੋਵਿਗਿਆਨਕ ਮਾਹਿ

ਰ ਡਾ. ਹਰਪਾਲ ਸਿੰਘ ਸਰਾਂ ਆਪਣੀ ਪੂਰੀ ਟੀਮ ਸਮੇਤ ਪਿੰਡ ਵਿਖੇ ਪੁੱਜੇ। ਉਨ•ਾਂ ਅੱਜ ਕਰੀਬ 30 ਮਰੀਜ਼ਾਂ ਦੀ ਜਾਂਚ ਕੀਤੀ, ਜੋ ਭੁੱਕੀ ਖਾਣ ਦੇ ਆਦੀ ਸਨ। ਜ਼ਿਕਰਯੋਗ ਹੈ ਕਿ ਪਿੰਡ ਝੱਬਰ ਦੇ 70 ਤੋਂ ਜ਼ਿਆਦਾ ਬਜ਼ੁਰਗਾਂ ਨੇ ਨਸ਼ਾ ਛੱਡਣ ਦਾ ਸੰਕਲਪ ਲਿਆ ਹੋਇਆ ਹੈ ਅਤੇ ਪਿੰਡ ਦੇ ਨੌਜਵਾਨ ਆਪਣੇ

ਬਜ਼ੁਰਗਾਂ ਦੀ ਭੁੱਕੀ ਖਾਣ ਦੀ ਆਦਤ ਨੂੰ ਛੁਡਾਉਣ ਲਈ ਇਕ ਨਿਵੇਕਲਾ ਉਪਰਾਲਾ ਕਰ ਰਹੇ ਹਨ।  ਸ਼੍ਰੀ ਥਿੰਦ ਨੇ ਕਿਹਾ ਕਿ ਪਿੰਡ ਝੱਬਰ ਵਿਖੇ ਸਿਹਤ ਵਿਭਾਗ ਵਲੋਂ 10 ਦਿਨਾਂ ਵਾਸਤੇ ਇਨਡੋਰ ਟਰੀਟਮੈਂਟ ਚਲਾਇਆ ਜਾਵੇਗਾ, ਤਾਂ ਜੋ ਪੂਰੇ ਪਿੰਡ ਨੂੰ ਨਸ਼ਾ ਰਹਿਤ ਬਣਾਇਆ ਜਾ ਸਕੇ। ਉਨ•ਾਂ ਕਿਹਾ ਕਿ ਪਿੰਡ ਝੱਬਰ ਵਾਂਗ ਬਾਕੀ ਪਿੰਡਾਂ ਨੂੰ ਵੀ ਸਾਂਝਾ ਹੰਭਲਾ ਮਾਰਕੇ ਆਪਣੇ ਪਿੰਡ ਵਿਚੋਂ ਨਸ਼ਾ ਖਤਮ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ।

WRITTEN BY