ਤਪਾ ਮੰਡੀ, 12 ਜੁਲਾਈ (ਮਨਪ੍ਰੀਤ)- ਭਾਕਿਯੂ ਨੇ ਕਿਸਾਨਾਂ ਅਤੇ ਪਿੰਡ ਵਾਸੀਆਂ ਵਲੋਂ ਬਿਜਲੀ ਗਰਿੱਡ ਤਪਾ ਵਿਖੇ ਚੱਕਾ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਭਾਕਿਯੂ ਦੇ ਜਿਲਾ ਪ੍ਰਧਾਨ ਰੂਪ ਸਿੰਘ ਢਿਲਵ੍ਯਾਂ,ਪਿੰਡ ਇਕਾਈ ਪ੍ਰਧਾਨ ਬੂਟਾ ਸਿੰਘ ਅਤੇ ਹੋਰਾਂ ਨੇ ਦੱਸਿਆ ਕਿ ਹਿੰਦੇਆਣਾ ਅਤੇ ਦਰਾਕਾ ਫੀਡਰ ਦੀ ਮਾੜੀ ਕਾਰਗੁਜ਼ਾਰੀ ਦੀ ਬਾਰੇ ਦੱਸਦਿਆਂ ਕਿਹਾ ਕਿ ਖੇਤੀ ਸੈਕਟਰ ਲਈ ਸਿਰਫ 5 ਘੰਟੇ ਬਿਜਲੀ ਦਿੱਤੀ ਜਾ ਰਹੀ। ਉਨ•ਾਂ ਕਿਹਾ ਕਿ ਸਰਕਾਰ ਵੱਲੋਂ ਕਿਸਾਨਾਂ ਨੂੰ 8 ਘੰਟੇ ਨਿਰਵਿਘਨ ਬਿਜਲੀ ਦੇਣ ਦੇ ਵਾਅਦੇ ਕੀਤੇ ਗਏ ਹਨ,ਪਰ ਸਾਡੇ ਪਿੰਡਾਂ ਵਿਚ 5 ਘੰਟੇ ਮਸਾਂ ਹੀ ਬਿਜਲੀ ਆਉਂਦੀ ਹੈ। ਇਸ ਸਬੰਧੀ ਬਿਜਲੀ ਅਧਿਕਾਰੀਆਂ ਦਾ ਵਿਵਹਾਰ ਮਾੜਾ ਹੁੰਦਾ ਹੈ।
ਚੱਕਾ ਜਾਮ ਦਾ ਪਤਾ ਲੱਗਦੈ ਹੀ ਇੰਸਪੈਕਟਰ ਬਲਜਿੰਦਰ ਸਿੰਘ ਪੰਨੂੰ ਥਾਣਾ ਮੁੱਖੀ ਅਤੇ ਬਿਜਲੀ ਬੋਰਡ ਦੇ ਅਧਿਕਾਰੀਆਂ ਨੇ ਕਿਸ਼ਾਨਾਂ ਨੂੰ ਭਰੋਸਾ ਦੇਣ ਉਪਰੰਚ ਚੱਕਾਜਾਮ ਖੋਲਿ•ਆਂ। ਇਸ ਮੋਕੇ ਹੋਰਨਾਂ ਤੋਂ ਇਲਾਵਾ ਪੰਚ ਦਰਸਨ ਸਿੰਘ, ਬਿੰਦਰ ਸਿੰਘ, ਨੰਬਰਦਾਰ ਮਹਿੰਦਰ ਸਿੰਘ, ਗੁਰਮੇਲ ਸਿੰਘ, ਮਲਕੀਤ ਸਿੰਘ, ਗੁਰਦੀਪ ਸਿੰਘ, ਧੀਰਾ ਸਿੰਘ ਆਦਿ ਵੱਡੀ ਗਿਣਤੀ ‘ਚ ਕਿਸਾਨ ਹਾਜ਼ਰ ਸੀ।



