Skip to content
Independent perspectives. Global stories.
BREAKING

ਮੁੱਖ ਮੰਤਰੀ ਨੇ ਹੁਨਰ ਵਿਕਾਸ ਨੈਟਵਰਕ ਸਥਾਪਿਤ ਕਰਨ ਲਈ ਨਬਾਰਡ ਨੂੰ ਸਕੀਮ ਤਿਆਰ ਲਈ ਆਖਿਆ

Share this story

Page-1_29 ਚੰਡੀਗੜ੍ਹ: 12 ਜੁਲਾਈ (ਪੀ. ਟੀ)- ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਨੌਜਵਾਨਾਂ ਨੂੰ ਸਵੈ ਰੋਜ਼ਗਾਰ ਵਾਸਤੇ ਹੁਨਮੰਦ ਬਨਾਉਣ ਲਈ ਨਬਾਰਡ ਨੂੰ ਰਾਜ ਭਰ ਦੇ ਪਿੰਡਾਂ ਵਿੱਚ ਹੁਨਰ ਵਿਕਾਸ ਕੇਂਦਰ ਸਥਾਪਿਤ ਕਰਨ ਲਈ ਵਿਸ਼ੇਸ ਸਕੀਮ ਤਿਆਰ ਕਰਨ ਲਈ ਆਖਿਆ ਹੈ ਤਾਂ ਜੋ ਸੂਬੇ ਦੇ ਨੌਜਵਾਨ ਇੱਕ ਪਾਸੇ ਅਪਣੇ ਜੀਵਨ ਬਸਰ ਕਰਨ ਲਈ ਕਮਾਈ ਕਰ ਸਕਣ ਅਤੇ ਦੂਜੇ ਪਾਸੇ ਨਸ਼ਿਆਂ ਦੀ ਲਾਹਨਤ ਤੋਂ ਦੂਰ ਰਹਿ ਸਕਣ।       ਨਬਾਰਡ ਦੇ 33ਵੇਂ ਸਥਾਪਨਾ ਦਿਵਸ ਮੌਕੇ ਇੱਕ ਇਕੱਠ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸਰਵਿਸ ਸੈਕਟਰ, ਖਾਸ ਕਰ ਸਰਕਾਰੀ ਸੈਕਟਰ  ਵਿੱਚ ਸਮੁੱਚੇ ਨੌਜਵਾਨਾਂ ਨੂੰ ਖਪਾਉਣਾ ਸੰਭਵ ਨਹੀਂ ਹੈ ਕਿਉਂਕਿ ਇਨ੍ਹਾਂ ਖੇਤਰਾਂ ਵਿੱਚ ਰੋਜ਼ਗਾਰ ਦੇ ਮੌਕੇ ਬਹੁਤ ਸੀਮਤ ਹੋ ਗਏ ਹਨ ਅਤੇ

ਮੈਰਿਟ ਬਹੁਤ ਉਪਰ ਜਾਣ ਲੱਗ ਪਈ ਹੈ। ਇਸ ਸੰਦਰਭ ਵਿੱਚ ਨੌਜਵਾਨਾਂ ਨੂੰ ਆਪਣੇ ਪੈਰਾਂ ਦੇ ਖੜ੍ਹੇ ਕਰਨ ਲਈ ਹੁਨਰ ਵਿਕਾਸ ਸਿਖਲਾਈ ਮੁਹੱਇਆ ਕਰਵਾਉਣ ਦਾ ਹੀ ਇੱਕ ਬਦਲ ਰਹਿ ਗਿਆ ਹੈ। ਉਨ੍ਹਾਂ ਨੇ ਨਬਾਰਡ ਨੂੰ ਅਜਿਹੀ ਸਕੀਮ ਲਾਗੂ ਕਰਨ ਲਈ ਰੂਪ ਰੇਖਾ ਤਿਆਰ ਕਰਨ ਤੋਂ ਪਹਿਲਾ ਰਾਜ ਸਰਕਾਰ ਨਾਲ ਸਲਾਹ ਮਸ਼ਵਰਾ ਕਰਨ ’ਤੇ ਵੀ ਜੋਰ ਦਿੱਤਾ ਹੈ।
       ਨਸ਼ਿਆਂ ਦੀ ਲਹਾਨਤ ਦਾ ਖਾਤਮਾ ਕਰਨ ਵਾਸਤੇ ਮੁੜ ਵਸੇਬਾ ਕੇਂਦਰ ਸਥਾਪਿਤ ਕਰਨ ਲਈ ਰਾਜ ਸਰਕਾਰ ਨੂੰ ਨਬਾਰਡ ਅਤੇ ਇਸ ਦੀਆਂ ਭਾਈਵਾਲ ਬੈਂਕਾਂ ਵੱਲੋਂ ਫੰਡਾਂ ਲਈ ਪੂਰੀ ਮਦਦ ਅਤੇ ਸਹਿਯੋਗ ਦੇਣ ਦੀ ਮੰਗ ਕਰਦੇ ਹੋਏ ਮੁੱਖ ਮੰਤਰੀ ਨੇ ਨਬਾਰਡ ਨੂੰ ਇਸ ਭਲੇ ਦੇ ਕਾਰਜ ਲਈ ਕਾਰਪੋਰੇਟ ਸੋਸ਼ਲ ਰਿਪੋਂਸੀਬੈਲਟੀ (ਸੀ.ਐਸ.ਆਰ) ਦੇ ਹੇਠ ਪੂਰਾ ਯੋਗਦਾਨ ਪਾਉਣ ਲਈ ਆਖਿਆ ਹੈ। ਉਨ੍ਹਾਂ ਨੇ ਨਬਾਰਡ ਨੂੰ ਉਨ੍ਹਾਂ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਵਾਸਤੇ ਆਪਣੀ ਨੀਤੀ ਅਤੇ ਪ੍ਰੋਗਰਾਮ ਬਨਾਉਣ ਦੀ ਅਪੀਲ ਕੀਤੀ ਜਿਨਾਂ ਨੂੰ ਅਜੇ ਵੀ ਦੋ ਵਕਤ ਦੀ ਰੋਟੀ ਠੀਕ ਤਰੀਕੇ ਨਾਲ ਨਹੀਂ ਮਿਲਦੀ।
       ਇਸ ਤੋਂ ਪਹਿਲਾ ਨਬਾਰਡ ਦੇ ਚੀਫ ਜਨਰਲ ਮੈਨੇਜਰ ਸ੍ਰੀ ਨਾਰੇਸ਼ ਗੁਪਤਾ ਨੇ ਸਵਾਗਤੀ ਭਾਸ਼ਣ ਦਿੱਤਾ ਅਤੇ ਆਰ.ਆਈ.ਵੀ.ਐਫ ਦੇ ਹੇਠ ਸਕੀਮਾਂ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਦਿਹਾਤੀ ਵਿਕਾਸ ਅਤੇ ਖੇਤੀ ਆਰਥਿਕਤਾ ਨੂੰ ਉੱਚਾ ਚੁੱਕਣ ਲਈ ਨਬਾਰਡ ਨਿਯਮਾਂ ਵਿੱਚ ਢਿੱਲ ਦੇਣ ਲਈ ਵੀ ਤਿਆਰ ਹੈ। ਸ੍ਰ: ਬਾਦਲ ਨੇ ਸੈਂਟਰ ਕੋਟਪਰੇਟਿਵ ਬੈਂਕ ਹੁਸਿਆਰਪੁਰ ਦੀ ਵੈਬਸਾਈਟ ਵੀ ਜਾਰੀ ਕੀਤੀ ਅਤੇ ਜ¦ਧਰ, ਅੰਮਿਤਸਰ ਅਤੇ ਹੁਸ਼ਿਆਰਪੁਰ ਜ਼ਿਲਿਆਂ ਦੀ ਵਿਸ਼ੇਸ ਡੇਅਰੀ ਸਕੀਮ ਨੂੰ ਵੀ ਜਾਰੀ ਕੀਤਾ।  ਮੁੱਖ ਮੰਤਰੀ ਦੇ ਨਾਲ ਉਨ੍ਹਾਂ ਦੇ ਮੁੱਖ ਸਕੱਤਰ ਸ੍ਰੀ ਸਰਵੇਸ ਕੌਸ਼ਲ ਅਤੇ ਵਿੱਤ ਕਮਿਸ਼ਨਰ ਵਿਕਾਸ ਸ੍ਰੀ ਸੁਰੇਸ ਕੁਮਾਰ ਵੀ ਹਾਜ਼ਰ ਸਨ।

WRITTEN BY