Skip to content
Independent perspectives. Global stories.
BREAKING

ਇਲਾਜ ਅਧੀਨ ਮਰੀਜ਼ ਦੀ ਮੌਤ ਹੋ ਜਾਣ ‘ਤੇ ਭੜਕੇ ਹੋਏ ਉਸ ਦੇ ਵਾਰਸਾਂ ਅਤੇ ਹੋਰਨਾਂ ਲੋਕਾਂ ਨੇ ਕੀਤਾ ਭਾਰੀ ਹੰਗਾਮਾ!

Share this story

Page-1_25 •ਹੁਸ਼ਿਆਰਪੁਰ, 11 ਜੁਲਾਈ (ਉ ਪੀ ਰਾਣਾ)- ਅੱਜ ਸਵੇਰੇ ਤੜਕਸਾਰ ਹੁਿਸ਼ਆਰਪੁਰ-ਫਗਵਾੜਾ ਰੋਡ ‘ਤੇ ਸਥਿਤ ਇੱਕ ਹਸਪਤਾਲ ਵਿੱਚ ਇਲਾਜ ਅਧੀਨ ਮਰੀਜ਼ ਦੀ ਮੌਤ ਹੋ ਜਾਣ ‘ਤੇ ਭੜਕੇ ਹੋਏ ਉਸ ਦੇ ਵਾਰਸਾਂ ਅਤੇ ਹੋਰਨਾਂ ਲੋਕਾਂ ਨੇ ਭਾਰੀ ਹੰਗਾਮਾ ਕੀਤਾ ਅਤੇ ਇਸ ਮੌਤ ਲਈ ਮਰੀਜ਼ ਨੂੰ ਦਿੱਤੀਆਂ ਜਾ ਰਹੀਆਂ ਦਵਾਈਆਂ/ਟੀਕਿਆਂ ਦੀ ਓਵਰਡੋਜ਼ ਨੂੰ ਜ਼ਿੰਮੇਵਾਰ ਕਰਾਰ ੰਿਦੰਦਿਆਂ ਹਸਪਤਾਲ ਪ੍ਰਬੰਧਕਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ।ਇਸ ਸੰਬੰਧੀ ਮੌਕੇ ਤੋਂ ਇੱਕਤਰ ਕੀਤੀ ਜਾਣਕਾਰੀ ਅਨੁਸਾਰ ਗੁਰਦੇਵ ਸਿੰਘ (55) ਸਪੁੱਤਰ ਲਛਮਣ ਸਿੰਘ ਵਾਸੀ ਤਲਵੰਡੀ ਰਾਈਆਂ ਪਿਛਲੇ ਕਰੀਬ 8 ਸਾਲ ਤੋਂ ਸਰਵਾਈਕਲ ਦੀ ਗੰਭੀਰ ਬਿਮਾਰੀ ਤੋਂ ਪੀੜਿਤ ਸੀ ਜਿਸ ਕਾਰਣ ਉਸ ਦੀਆਂ ਲੱਤਾਂ,ਬਾਹਵਾਂ ਅਤੇ ਪੈਰ ਆਦਿ ਕੰਮ ਕਰਨ ਤੋਂ ਅਸੱਮਰਥ ਸਨ।ਜਿਸ ਨੂੰ

ਇਸ ਗੰਭੀਰ ਹਾਲਤ ਦੇ ਚੱਲਦਿਆਂ ਉਸ ਨੂੰ ਹੁਸ਼ਿਆਰਪੁਰ-ਫਗਵਾੜਾ ਰੋਡ ਸਥਿਤ ਇਸ ਹਸਪਤਾਲ ਵਿੱਚ ਕਰੀਬ 15 ਦਿਨ ਪਹਿਲਾਂ ਲਿਆਂਦਾ ਗਿਆ ਸੀ ਜਿਸ ਦਾ ਇਲਾਜ ਇਸੇ ਹਸਪਤਾਲ ਵਿੱਚ ਚੱਲ ਰਿਹਾ ਸੀ ਪਰ ਅੱਜ ਅਚਾਨਕ ਤੜਕਸਾਰ ਇਲਾਜ ਦੌਰਾਨ ਹੀ ਉਕਤ ਮਰੀਜ਼ ਦੀ ਮੌਤ ਹੋ ਗਈ।ਇਸ ਸੰਬੰਧੀ ਮਰੀਜ਼ ਦੇ ਵਾਰਸਾਂ ਤੋਂ ਇਲਾਵਾ ਮੌਕੇ ‘ਤੇ ਹਾਜ਼ਿਰ ਤਜਿੰਦਰ ਸਿੰਘ ਪੰਚ,ਅਮਰੀਕ ਸਿੰਘ,ਅਵਤਾਰ ਸਿੰਘ ਲੰਬੜਦਾਰ,ਹਜ਼ਾਰਾ ਸਿੰਘ,ਗੁਰਮੀਤ ਸਿੰਘ,ਸੁਰਜੀਤ ਸਿਘ ਆਦਿ ਨੇ ਦੱਸਿਆ ਉਨ•ਾਂ ਦੇ ਮਰੀਜ਼ ਦੀ ਮੌਤ ਡਾਕਟਰੀ ਇਲਾਜ ਦੌਰਾਨ ਓਵਰ ਡੋਜ਼ ਦਿੱਤੇ ਜਾਣ ਕਾਰਣ ਹੋਈ  ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹਸਪਤਾਲ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਮਰੀਜ਼ ਦੀ ਹਾਲਤ 15 ਦਿਨ ਪਹਿਲਾਂ ਹੀ ਬਹੁਤ ਜ਼ਿਆਦਾ ਖਰਾਬ ਸੀ ਅਤੇ ਉਸ ਦੇ ਹੱਥ ਪੈਰ ਬਿਲਕੁਲ ਹੀ ਨਕਾਰਾ ਹੋ ਚੁੱਕੇ ਸਨ। ਹਸਪਤਾਲ ਪ੍ਰਬੰਧਕਾਂ ਨੇ ਦਾਅਵਾ ਕੀਤਾ ਕਿ ਮਰੀਜ਼ ਦੀ ਕੁਦਰਤੀ ਮੌਤ ਹੀ ਹੋਈ ਹੈ। ਖਬਰ ਲਿਖੇ ਜਾਣ ਤੱਕ ਥਾਣਾ ਮਾਡਲ ਟਾਊਨ ਦੀ ਪੁਲਿਸ ਮਾਮਲੇ ਦੀ ਜਾਂਚ ਵਿੱਚ ਰੁੱਝੀ ਹੋਈ ਸੀ ਅਤੇ ਮਿਤ੍ਰਕ ਦੀ ਪੋਸਟ ਮਾਰਟਮ ਦੀ ਕਾਰਵਾਈ ਚੱਲ ਰਹੀ ਸੀ।

WRITTEN BY