Skip to content
Independent perspectives. Global stories.
BREAKING

ਓਬਾਮਾ ਨੇ ਦਿੱਤਾ ਪੀਐਮ ਮੋਦੀ ਨੂੰ ਅਮਰੀਕਾ ਆਉਣ ਦਾ ਸੱਦਾ

Share this story

Page-1_22 ਨਵੀਂ ਦਿੱਲੀ, 11 ਜੁਲਾਈ, (ਪੀ. ਟੀ)- ਅਮਰੀਕਾ ਦੇ ਵਿਦੇਸ਼ ਉਪ ਮੰਤਰੀ ਵਿਲੀਅਮ ਬਨਰਸ ਨੇ ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਅਮਰੀਕਾ ਦੇ ਰਾਸ਼ਟਰਪਤੀ ਸ਼੍ਰੀ ਬਰਾਕ ਓਬਾਮਾ ਦਾ ਇੱਕ ਪੱਤਰ ਪ੍ਰਧਾਨ ਮੰਤਰੀ ਨੂੰ ਸੌਂਪਿਆ। ਇਸ ਪੱਤਰ ਵਿੱਚ ਸ਼੍ਰੀ ਓਬਾਮਾ ਨੇ ਪ੍ਰਧਾਨ ਮੰਤਰੀ ਨੂੰ ਸਤੰਬਰ ਵਿੱਚ ਅਮਰੀਕਾ ਦੀ ਯਾਤਰਾ ਕਰਨ ਦਾ ਸੱਦਾ ਦੁਹਰਾਇਆ ਹੈ। ਪੱਤਰ ਵਿੱਚ ਉਨ੍ਹਾਂ ਨੇ 21ਵੀਂ ਸਦੀ ਦੇ ਭਾਰਤ ਅਮਰੀਕਾ ਦੇ ਸਹਿਯੋਗਪੂਰਨ ਸਬੰਧਾਂ ਨੂੰ ਮਜ਼ਬਤੂ ਬਣਾਉਣ ਲਈ ਕੰਮ ਕਰਨ ਦੀ ਇੱਛਾ ਪ੍ਰਗਟ ਕੀਤੀ ਹੈ।ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਓਬਾਮਾ ਦੇ ਸੱਦੇ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਭਾਵੀ ਯਾਤਰੀ ਤੋਂ ਭਾਰਤ ਅਮਰੀਕਾ ਦੇ ਰਣਨੀਤਕ ਸਹਿਯੋਗ ਸਬੰਧਾਂ ਨੂੰ ਨਵੀਂ  ਂਊਰਜਾ ਅਤੇ ਗਤੀ

ਮਿਲੇਗੀ। ਸ਼੍ਰੀ ਮੋਦੀ ਦਾ ਮੰਨਣਾ ਹੈ ਕਿ ਇਸ ਯਾਤਰਾ ਨਾਲ ਖੇਤਰ ਅਤੇ ਉਸ ਦੇ ਬਾਹਰ ਵੀ ਭਾਰਤ ਅਤੇ ਅਮਰੀਕਾ ਸਬੰਧਾਂ ਵਿੱਚ ਨਵੇਂ ਊਰਜਾ ਦੇ ਸੰਚਾਰ ਅਤੇ ਸਾਂਝੇਦਾਰੀ ਦਾ ਮਹੱਤਵਪੂਰਨ ਸੰਦੇਸ਼ ਜਾਵੇਗਾ। ਪ੍ਰਧਾਨ ਮੰਤਰੀ ਦਾ ਮੰਨਣਾ ਹੈ ਕਿ ਵਿਸ਼ਵ ਦੀ ਸਭ ਤੋਂ ਪੁਰਾਣੀ ਅਤੇ ਸਭਤੋ ਂਵੱਡੀ ਲੋਕਤੰਤਰ ਵਿਵਸਥਾ ਵਿਚਾਲੇ ਸਬੰਧ ਸਿਰਫ ਦੋਹਾਂ ਦੇਸ਼ਾਂ ਦੇ ਲਾਭ ਉਤੇ ਹੀ ਆਧਾਿਰਤ ਨਹੀਂ ਰਹਿਣੇ ਚਾਹੀਦੇ, ਬਲਕਿ ਇਨ੍ਹਾਂ ਦੇ ਸਬੰਧਾਂ ਨਾਲ ਦੁਨੀਆਂ ਵਿੱਚ ਸ਼ਾਂਤੀ, ਸਥਿਰਤਾ ਅਤੇ ਖੁਸ਼ਹਾਲੀ ਨੂੰ ਵਧਾਉਣ ਵਿੱਚ ਮਦਦ ਮਿਲੇਗੀ। ਇਸ ਬੈਠਕ ਵਿੱਚ ਰਾਸ਼ਟਰੀ ਸੁਰੱਖਿਆ ਸਲਾਹਕਾਰ ਸ਼੍ਰੀ ਅਜੀਤ ਡੋਭਾਲ ਅਤੇ ਵਿਦੇਸ਼ ਸਕੱਤਰ ਸ਼੍ਰੀਮਤੀ ਸੁਜਾਤਾ ਵੀ ਮੌਜੂਦ ਸਨ।

WRITTEN BY