ਬੀਜਿੰਗ, 11 ਜੁਲੀ (ਪੀ. ਟੀ)- ਮੱਧ ਚੀਨ ਦੇ ਇੱਕ ਪਹਾੜੀ ਇਲਾਕੇ ‘ਚ ਇੱਕ ਨਰਸਰੀ ਸਕੂਲ ਦੀ ਮਿੰਨੀ ਬੱਸ ਦੇ ਇੱਕ ਤਾਲਾਬ ‘ਚ ਡਿੱਗ ਜਾਣ ਨਾਲ ਨਰਸਰੀ ਦੇ ਅੱਠ ਬੱਚਿਆਂ ਸਮੇਤ 11 ਲੋਕਾਂ ਦੀ ਮੌਤ ਹੋ ਗਈ। ਮਿੰਨੀ ਬੱਸ ’ਚ ਸਮਰੱਥਾ ਤੋਂ ਜ਼ਿਆਦਾ ਲੋਕ ਸਵਾਰ ਸਨ। ਇਹ ਦੁਰਘਟਨਾ ਕੱਲ੍ਹ ਹੁਨਾਨ ਪ੍ਰਾਂਤ ਦੇ ਚਾਂਗਸ਼ਾ ਪਿੰਡ ਦੇ ਕੋਲ ਉਸ ਸਮੇਂ ਹੋਈ ਜਦੋਂ ਬੱਚੇ ਸ਼ਿਆਂਗਤਨ ਸ਼ਹਿਰ ਸਥਿਤ ਸਕੂਲ ਤੋਂ ਆਪਣੇ ਘਰ ਜਾ ਰਹੇ ਸਨ।


