ਸ੍ਰੀਨਗਰ, 11 ਜੁਲਾਈ (ਪੀ.ਟੀ)- ਉੱਤਰੀ ਕਸ਼ਮੀਰ ਦੇ ਜ਼ਿਲ੍ਹੇ ਬਾਰਾਮੁੱਲਾ ਦੀ ਇਕ ਅਦਾਲਤ ਨੇ ਹਿਜ਼ਬੁਲ ਮੁਜਾਹਦੀਨ ਦੇ ਇਕ ਸਾਬਕਾ ਕਮਾਂਡਰ ਨੂੰ ਸਾਲ 2005 ਵਿਚ ਇਕ ਡਾਕਟਰ ਦੀ ਹੱਤਿਆ ਦੇ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਬਾਰਾਮੁੱਲਾ ਦੇ ਵਧੀਕ ਸ਼ੈਸਨ ਜੱਜ ਨੇ ਹਿਜ਼ਬੁਲ ਮੁਜਾਹਦੀਨ ਦੇ ਇਕ ਸਾਬਕਾ ਡਵੀਜ਼ਨਲ ਕਮਾਂਡਰ ਮਕਸੂਦ ਅਹਿਮਦ ਭੱਟ ਨੂੰ 16 ਜੂਨ, 2005 ਵਿਚ ਪੱਤਣ ਵਿਖੇ ਪੀ. ਡੀ. ਪੀ. ਦੇ ਬਲਾਕ ਪ੍ਰਧਾਨ ਡਾ. ਰਿਆਜ਼ ਅਹਿਮਦ ਭੱਟ ਦੀ ਹੱਤਿਆ ਕਰਨ ਦੇ ਦੋਸ਼ਾਂ ਅਧੀਨ ਉਮਰ ਕੈਦ ਦੀ ਸਜ਼ਾ ਸੁਣਾਈ।



