April 14, 2026 9:24 am

ਢੋਲ ਵਾਦਕ ਸੁਰਿੰਦਰ ਸਿੰਘ ਬਡਵਾਲ

-ਪੰਜਾਬ ਟਾਇਮਜ਼ ਬਿਊਰੋ

ਪੰਜਾਬੀ ਸੰਗੀਤ ਜਗਤ ਵਿੱਚ ਆਪਣੀ ਸਖ਼ਤ ਮਿਹਨਤ ਨਾਲ ਢੋਲ ਵਾਦਕ ਦੇ ਤੌਰ ਤੇ ਅਪਣਾ ਵੱਖਰਾ ਮੁਕਾਮ ਬਨਾਉਣ ਵਿੱਚ ਸੁਰਿੰਦਰ ਸਿੰਘ ਬਡਵਾਲ ਨੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਪਿਤਾ ਸ਼ਿੰਗਾਰਾ ਸਿੰਘ ਅਤੇ ਮਾਤਾ ਗੁਰਦੇਵ ਕੌਰ ਦੇ ਘਰ ਜਨਮ ਲੈਣ ਵਾਲੇ ਸੁਰਿੰਦਰ ਸਿੰਘ ਬਡਵਾਲ ਨੇ ਆਪਣੇ ਸ਼ੌਕ ਨੂੰ ਸਿਰੇ ਚਾੜ੍ਹਨ ਵਾਸਤੇ ਦਿਨ ਰਾਤ ਇੱਕ ਕਰਕੇ ਉਸਤਾਦ ਰਾਜ ਕੁਮਾਰ ਤੋਂ ਤਾਲੀਮ ਹਾਸਲ ਕੀਤੀ । ਸੁਰਿੰਦਰ ਸਿੰਘ ਬਡਵਾਲ ਨੂੰ ਢੋਲ ਵਜਾਉਣ ਦਾ ਸ਼ੌਂਕ ਬਚਪਨ ਤੋਂ ਸੀ । ਉਸ ਦੇ ਪ੍ਰੀਵਾਰ ਨੇ ਵੀ ਉਸ ਦੇ ਸ਼ੌਂਕ ਨੂੰ ਪੂਰਾ ਕਰਨ ਵਾਸਤੇ ਉਸ ਦਾ ਪੂਰਾ ਸਾਥ ਦਿੱਤਾ।ਉਸ ਦੇ ਪਿਤਾ ਜੀ ਨਿੱਕੀ ਉਮਰੇ ਹੀ ਉਸ ਨੂੰ ਇਸ ਦੇ ਉਸਤਾਦ ਜੀ ਕੋਲ ਲੈਕੇ ਜਾਂਦੇ ਸਨ । ਸਕੂਲ ਟਾਈਮ ਉਹ ਕੰਪੀਟੀਸ਼ਨਾਂ ਵਿੱਚ ਭਾਗ ਲੈਂਦਾ ਰਿਹਾ ।ਉਸ ਦੇ ਅਧਿਆਪਕ ਵੀ ਉਸਦੇ ਸੰਗੀਤਕ ਸਫ਼ਰ ਦੇ ਚਾਨਣ ਮੁਨਾਰੇ ਰਹੇ । ਸਕੂਲ ਤੋਂ ਬਾਅਦ ਸੁਰਿੰਦਰ ਸਿੰਘ ਬਡਵਾਲ ਨੇ ਆਪਣੇ ਉਸਤਾਦ ਜੀ ਨਾਲ ਕਲਾਕਾਰਾਂ ਦੀ ਸਟੇਜ ਤੇ ਜਾਣਾ ਸ਼ੁਰੂ ਕੀਤਾ । ਉਸ ਦੀ ਢੋਲ ਵਜਾਉਣ ਦੀ ਕਲਾ ‘ਚ ਨਿਖਾਰ ਆਇਆ ਤਾਂ ਉਸ ਨੇ ਕਲਾਕਾਰਾਂ ਨਾਲ ਇਕੱਲੇ ਜਾਣਾ ਸ਼ੁਰੂ ਕਰ ਦਿੱਤਾ । ਉਸਤਾਦ ਲੋਕਾਂ ਦੀ ਸੰਗਤ ਬਦੌਲਤ ਸੁਰਿੰਦਰ ਸਿੰਘ ਬਡਵਾਲ ਇਕ ਕਾਮਯਾਬ ਢੋਲ ਵਾਦਕ ਬਣ ਚੁੱਕਾ ਹੈ । ਉਹ ਅਨੇਕਾਂ ਕਲਾਕਾਰਾਂ ਨਾਲ ਢੋਲ ਪਲੇਅ ਕਰ ਚੁੱਕਾ ਹੈ। ਸੱਭ ਤੋਂ ਪਹਿਲਾਂ ਉਸ ਨੇ ਗਾਇਕ ਹਰਦੇਵ ਚਾਹਲ ਨਾਲ ਸਟੇਜ ਤੇ ਜਾਣਾ ਸ਼ੁਰੂ ਕੀਤਾ । ਉਸ ਤੋਂ ਇਲਾਵਾ ਨਿਰਮਲ ਨਿੰਮਾ, ਸੰਤੋਖ ਸ਼ੌਂਕੀ,, ਏਕਨੂਰ ਸਿੱਧੂ,ਨੇਹਾ ਸ਼ਰਮਾ, ਗੁਰਜਾਨ, ਦੇ ਨਾਲ ਕਾਫੀ ਸਮਾਂ ਕੰਮ ਕੀਤਾ ਤੇ ਮੌਜੂਦਾ ਸਮੇਂ ਉਹ ਤਿੰਨ ਸਾਲ ਤੋ ਪੱਕੇ ਤੌਰ ਤੇ ਪੰਜਾਬੀ ਲੋਕ ਗਾਇਕ ਬਲਰਾਜ ਨਾਲ ਬਤੌਰ ਢੋਲ ਵਾਦਕ ਕੰਮ ਕਰ ਰਿਹਾ ਹੈ । ਸੁਰਿੰਦਰ ਸਿੰਘ ਬਡਵਾਲ ਅੱਜ ਕੱਲ ਆਪਣੇ ਪਰਿਵਾਰ ਸਮੇਤ ਪਿੰਡ ਪੱਲੀ ਝਿੱਕੀ ਜਿਲਾ ਨਵਂਸ਼ਹਿਰ ਵਿੱਚ ਰਹਿ ਰਿਹਾ ਹੈ ਅਤੇ ਦਿਲੋ ਜਾਨ ਨਾਲ ਪੰਜਾਬੀ ਮਾ ਬੋਲੀ ਦੀ ਸੰਗੀਤ ਨਾਲ ਸੇਵਾ ਕਰ ਰਿਹਾ ਹੈ। ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ।

  • ਬਲਕਾਰ ਸਿੰਘ ਬੱਲੂ
Send this to a friend