June 20, 2026 12:28 am

ਕਮਿਊਨਿਟੀ ਪੁਲੀਸਿੰਗ ਤੇ ਜਾਂਚ ਲਈ ਵੱਖਰਾ ਵਿੰਗ ਬਣੇਗਾ : ਸੁਖਬੀਰ ਸਿੰਘ ਬਾਦਲ

Page-1_21 ਚੰਡੀਗੜ੍ਹ, 7 ਜੁਲਾਈ (ਪੀ. ਟੀ)-ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਗ੍ਰਹਿ ਵਿਭਾਗ ਦੇ ਪ੍ਰਮੁੱਖ ਸਕੱਤਰ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਕਮਿਊਨਿਟੀ ਪੁਲੀਸਿੰਗ ਤੇ ਜਾਂਚ ਲਈ ਵੱਖਰਾ ਵਿੰਗ ਸਥਾਪਿਤ ਕਰਨ। ਇਸ ਤੋਂ ਇਲਾਵਾ ਮੁੱਖ ਸਕੱਤਰ ਦੀ ਅਗਵਾਈ ਹੇਠ ਇਕ ਟਾਸਕ ਫੋਰਸ ਦਾ ਵੀ ਗਠਨ ਕੀਤਾ ਗਿਆ ਹੈ ਜੋ ਕਿ ਸੇਵਾ ਦੇ ਅਧਿਕਾਰ ਤਹਿਤ 149 ਸੇਵਾਵਾਂ ਲੋਕਾਂ ਨੂੰ ਹੋਰ ਤੇਜੀ ਨਾਲ ਮੁਹੱਈਆ ਕਰਵਾਉਣ ਲਈ ਸਾਰੇ ਵਿਭਾਗਾਂ ਦੀ ਡਿਜੀਟੀਲਾਈਜੇਸ਼ਨ ਕਰਨ ਦਾ ਕੰਮ ਦੇਖੇਗੀ। ਸਾਂਝ ਕੇਂਦਰਾਂ  ਦੇ ਕੰਮ ਕਾਜ ਤੇ ਪ੍ਰਸ਼ਾਸ਼ਕੀ ਸੁਧਾਰਾਂ ਦਾ ਜਾਇਜ਼ਾ ਲੈਂਦਿਆਂ ਸ. ਬਾਦਲ ਨੇ ਆਮ ਪੁਲਿਸਿੰਗ ਨਾਲੋਂ ਤਫਤੀਸ਼ੀ ਵਿੰਗ ਨੂੰ ਅਲੱਗ ਕਰਨ ਨਾਲ ਜਿੱਥੇ ਜਾਂਚ ਕੰਮ ਵਿਚ ਤੇਜੀ ਆਵੇਗੀ ਉੰਥੇ ਲੋਕਾਂ ਨੂੰ ਇਨਸਾਫ ਜਲਦ ਮਿਲੇਗਾ। ਉਨ੍ਹਾਂ

ਪ੍ਰਮੁੱਖ ਸਕੱਤਰ ਨੂੰ ਕਿਹਾ ਕਿ ਉਹ 15 ਦਿਨ ਦੇ ਅੰਦਰ-ਅੰਦਰ ਵੱਖਰੇ ਜਾਂਚ ਵਿੰਗ ਲਈ ਨਿਯਮ ਨਿਰਧਾਰਿਤ ਕਰਨ। ਸ. ਬਾਦਲ ਨੇ ਨਾਲ ਹੀ ਕਿਹਾ ਕਿ ਜਿਹੜੇ ਅਧਿਕਾਰੀ ਵੱਖਰੇ ਵਿੰਗ੍ਯਾਂ ਤਹਿਤ ਸ਼ਾਮਿਲ ਹੋਣਗੇ ਉਨ੍ਹਾਂ ਦੀ ਕਿਸੇ ਹੋਰ ਵਿੰਗ ਵਿਚ ਬਦਲੀ ਨਹੀਂ ਹੋ ਸਕੇਗੀ।  ਕੇਂਦਰ ਪ੍ਰਾਜੈਕਟ ਦੇ ਇੰਚਾਰਜ ਏ.ਡੀ.ਜੀ.ਪੀ.ਐਸ. ਕੇ ਸ਼ਰਮਾ ਤੇ ਸੂਚਨਾ ਤਕਨੀਕ ਵਿਭਾਗ ਦੇ ਅਧਿਕਾਰੀਆਂ ਕੋਲੋਂ ਪ੍ਰਾਪਤ ਫੀਡ ਬੈਕ ਅਨੁਸਾਰ ਸ. ਬਾਦਲ ਨੇ ਮੁੱਖ ਸਕੱਤਰ ਦੀ ਅਗਵਾਈ ਹੇਠ ਟਾਸਕ ਫੋਰਸ ਦੇ ਗਠਨ ਨੂੰ ਵੀ ਮਨਜ਼ੂਰੀ ਦੇ ਦਿੱਤੀ ਜੋ ਕਿ 149 ਸੇਵਾਵਾਂ ਲੋਕਾਂ ਨੂੰ ਮੁਹੱਈਆ ਕਰਵਾਉਣ ਦੇ ਕੰਮ ਦੀ ਨਿਗਰਾਨੀ ਕਰੇਗੀ। ਸ. ਬਾਦਲ ਨੇ ਕਿਹਾ ਕਿ ਪ੍ਰਸ਼ਾਸ਼ਕੀ ਸੁਧਾਰ ਕਮਿਸ਼ਨ ਦੇ ਚੇਅਰਮੈਨ ਡਾ. ਪ੍ਰਮੋਦ ਕੁਮਾਰ ਇਸ ਟਾਸਕ ਫੋਰਸ ਦੇ ਸਥਾਈ ਮੈਂਬਰ ਹੋਣਗੇ। ਸਾਂਝ ਕੇਂਦਰਾਂ ਦੇ ਕੰਮ ਕਾਜ ਨੂੰ ਹੋਰ ਸੁਚਾਰੂ ਤੇ ਪ੍ਰਭਾਵਸ਼ਾਲੀ ਬਣਾਉੁਣ ਲਈ ਇਹ ਵੀ ਫੈਸਲਾ ਲਿਆ ਗਿਆ ਕਿ ਸਾਰੇ ਵਿਭਾਗਾਂ ਦੇ ਡਾਟੇ ਦਾ ਡਿਜੀਟੀਲਾਈਜੇਸ਼ਨ ਕੀਤਾ ਜਾਵੇ । ਇਸ ਕੰਮ ਲਈ ਉਪ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਸ੍ਰੀ ਪੀ.ਐਸ. ਔਜਲਾ ਤਾਲਮੇਲ ਕਰਨਗੇ। 5 ਨਗਰ ਨਿਗਮਾਂ ਜਲੰਧਰ, ਅੰਮ੍ਰਿਤਸਰ, ਪਟਿਆਲਾ, ਲੁਧਿਆਣਾ ਤੇ ਬਠਿੰਡਾ ਵਿਖੇ ਵਿਸ਼ੇਸ਼ ਸਾਂਝ ਕੇਂਦਰ ਸਥਾਪਿਤ ਕੀਤੇ ਜਾਣਗੇ, ਜਿੱਥੇ ਸੁਵਿਧਾ ਆਫੀਸਰ ਵੀ ਤਾਇਨਾਤ ਕੀਤੇ ਜਾਣਗੇ ਜੋ ਕਿ ਆਮ ਲੋਕਾਂ ਨੂੰ ਸਾਰੇ ਦਸਤਾਵੇਜ਼ ਜਾਰੀ ਕਰਨ ਲਈ ਅਧਿਕਾਰਤ ਹੋਵੇਗਾ। ਅਧਿਕਾਰੀਆਂ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਇਸ ਸਾਲ ਸਾਂਝ ਕੇਂਦਰਾਂ ਵਲੋਂ 17744 ਕੇਸਾਂ ਦਾ ਨਿਪਟਾਰਾ ਕੀਤਾ ਗਿਆ ਹੈ, ਜੋਕਿ ਜਿਆਦਾਤਰ ਔਰਤਾਂ ਤੇ ਬੱਚਿਆਂ ਨਾਲ ਸਬੰਧਿਤ ਸਨ।ਇਸ ਮੌਕੇ ਗ੍ਰਹਿ ਵਿਭਾਗ ਦੇ ਸਕੱਤਰ ਜਗਪਾਲ ਸਿੰਘ ਸੰਧੂ, ਪ੍ਰਸ਼ਾਸ਼ਕੀ ਸੁਧਾਰ ਵਿਭਾਗ ਦੀ ਡਾਇਰੈਕਟਰ ਕਵਿਤਾ ਸਿੰਘ ਤੇ ਉਪ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਅਜੈ ਮਹਾਜਨ ਹਾਜ਼ਰ ਸਨ।  

Send this to a friend