April 17, 2026 5:46 pm

ਹੁਣ ਆਮ ਲੋਕ ਵੀ ਆਪਣੇ ਟਰੈਕਟਰ-ਟ੍ਰਾਲੀਆਂ ‘ਤੇ ਲਿਜਾ ਸਕਣਗੇ ਰੇਤ, ਮੋਬਾਈਲ ਐਪ ਰਾਹੀਂ ਮਿਲੇਗੀ ਸਭ ਤੋਂ ਨੇੜਲੀ ਖੱਡ ਦੀ ਜਾਣਕਾਰੀ

ਭਗਵੰਤ ਮਾਨ ਨੇ ਦਾਅਵਾ ਕੀਤਾ ਕਿ ਇਸੇ ਮਹੀਨੇ ਪੰਜਾਬ ਵਿਚ ਰੇਤੇ ਦੀਆਂ ਖੱਡਾਂ ਸ਼ੁਰੂ ਹੋ ਜਾਣਗੀਆਂ। ਜਿੱਥੋ ਹਰ ਇਕ ਵਿਅਕਤੀ ਨੂੰ ਸਿਰਫ ਪੰਜ ਰੁਪਏ ਕਿਊਬਿਕ ਫੁੱਟ ਰੇਤ ਮਿਲੇਗੀ। ਉਨ੍ਹਾਂ ਆਮ ਆਦਮੀ ਪਾਰਟੀ ਦੀ ਸੂਬੇ ਵਿੱਚ ਸਰਕ.

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਤਵਾਰ ਨੂੰ ਜਗਰਾਓਂ ਦੇ ਬਲਾਕ ਸਿਧਵਾਂ ਬੇਟ ਦੇ ਪਿੰਡ ਗੋਰਸੀਆਂ ਖਾਨ ਮੋਹੰਮਦ ਵਿਖੇ ਰੇਤੇ ਦੀ ਸਰਕਾਰੀ ਖੱਡ ਦਾ ਉਦਘਾਟਨ ਕੀਤਾ। ਉਨ੍ਹਾਂ ਇਸ ਦੇ ਨਾਲ ਹੀ ਅੱਜ ਸੂਬੇ ਵਿੱਚ ਅਜਿਹੀਆਂ 16 ਜਨਤਕ ਖੱਡਾਂ ਦੇ ਆਗਾਜ਼ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਮੋਬਾਈਲ ਐਪ ਰਾਹੀਂ ਸਭ ਤੋਂ ਨੇੜਲੀ ਖੱਡ ਬਾਰੇ ਜਾਣਕਾਰੀ ਮਿਲ ਜਾਵੇਗੀ।

ਆਪਣੇ ਭਾਸ਼ਣ ਵਿੱਚ ਸੀਐਮ ਮਾਨ ਨੇ ਕਿਹਾ ਕਿ ਅੱਜ ਤੋਂ ਪੰਜਾਬ ਵਿਚ ਰੇਤ ਦਾ ਪੁਰਾਣਾ ਸਿਸਟਮ ਬਹਾਲ ਹੋ ਚੁੱਕਾ ਹੈ ਜਿਸ ਨੂੰ ਮਾਫ਼ੀਆ ਤੇ ਰਾਜਨੀਤਕਾਂ ਨੇ ਧੰਦਾ ਬਣਾ ਰੱਖਿਆ ਸੀ। ਉਨ੍ਹਾਂ ਕਿਹਾ ਕਿ ਅੱਜ ਦੇ ਇਸ ਉਦਘਾਟਨ ਦੇ ਨਾਲ ਹੀ ਪੰਜਾਬ ਵਿਚ ਰੇਤੇ ਦੀ ਕਾਲਾਬਾਜ਼ਾਰੀ ਦਾ ਯੁੱਗ ਸਮਾਪਤ ਹੋ ਗਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਸੇ ਮਹੀਨੇ ਪੰਜਾਬ ਵਿਚ ਰੇਤੇ ਦੀਆਂ ਖੱਡਾਂ ਸ਼ੁਰੂ ਹੋ ਜਾਣਗੀਆਂ। ਜਿੱਥੋ ਹਰ ਇਕ ਵਿਅਕਤੀ ਨੂੰ ਸਿਰਫ ਪੰਜ ਰੁਪਏ ਕਿਊਬਿਕ ਫੁੱਟ ਰੇਤ ਮਿਲੇਗੀ। ਉਨ੍ਹਾਂ ਆਮ ਆਦਮੀ ਪਾਰਟੀ ਦੀ ਸੂਬੇ ਵਿੱਚ ਸਰਕਾਰ ਦੇ 10 ਮਹੀਨਿਆਂ ਦੇ ਕਾਰਜਕਾਲ ਦੀ ਗੱਲ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਵਾਅਦੇ ਨਹੀਂ ਪ੍ਰਣ ਕਰਨ ਦੀਆਂ ਦਿੱਤੀਆਂ ਗਈਆਂ ਸਨ ਜਿਸ ਨੂੰ ਇੱਕ ਇੱਕ ਕਰ ਕੇ ਪੂਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦੀ ਸੋਚ ਹੈ ਕਿ ਪੰਜਾਬ ਨੂੰ ਪੁਰਾਣਾ ਰੰਗਲਾ ਪੰਜਾਬ ਬਣਾਇਆ ਜਾਵੇਗਾ ਨਾ ਕਿ ਵਿਰੋਧੀ ਪਾਰਟੀਆਂ ਵੱਲੋਂ ਝੂਠੇ ਇੰਗਲੈਂਡ ਕੈਲੇਫੋਰਨੀਆਂ ਬਨਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ।

ਸੀਐੱਮ ਮਾਨ ਨੇ ਕਿਹਾ ਕਿ ਰੇਤ ਦੀ ਮੰਗ ਦੱਸ ਰਹੀ ਹੈ ਕਿ ਪੰਜਾਬ ‘ਚ ਵਿਕਾਸ ਹੋ ਰਿਹਾ ਹੈ। ਸਾਡੀ ਰੇਤ ਦਾ ਰੇਟ ਘਟਾਉਣ ਲਈ ਕੋਸ਼ਿਸ਼ ਹਮੇਸ਼ਾ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਹੁਣ ਆਮ ਲੋਕ ਆਪਣੇ ਟਰੈਕਟਰ-ਟ੍ਰਾਲੀਆਂ ‘ਤੇ ਰੇਤਾ ਲਿਜਾ ਸਕਣਗੇ। ਬਸ

ਸਾਰੇ Safety Norms ਦਾ ਧਿਆਨ ਰੱਖਣਾ ਪਵੇਗਾ। ਇਨ੍ਹਾਂ ਖੱਡਾਂ ‘ਚੋਂ ਨਾਜਾਇਜ਼ ਰੇਤ ਮਾਇਨਿੰਗ ਨਹੀਂ ਹੋਵੇਗੀ। ਅਗਲੇ ਮਹੀਨੇ ਤੱਕ 50 ਹੋਰ ਰੇਤ ਖੱਡਾਂ ਖੋਲ੍ਹੀਆਂ ਜਾਣਗੀਆਂ।

ਹੁਣ ਆਮ ਲੋਕ ਆਪਣੇ ਟਰੈਕਟਰ-ਟ੍ਰਾਲੀਆਂ ‘ਤੇ ਰੇਤਾ ਲਿਜਾ ਸਕਣਗੇ

Send this to a friend