April 16, 2026 7:26 pm

Patiala Heritage Fastival 2023 : ਐਰੋ ਮਾਡਲਿੰਗ ਸ਼ੋਅ ‘ਚ ਹਵਾਈ ਜਹਾਜ਼ਾਂ ਦੇ ਮਾਡਲਾਂ ਦੇ ਕਰਤੱਬ ਬਣੇ ਖਿੱਚ ਦਾ ਕੇਂਦਰ

ਪਟਿਆਲਾ ਹੈਰੀਟੇਜ ਫੈਸਟੀਵਲ-2023 ਦੇ ਸਮਾਰੋਹਾਂ ਦੀ ਲੜੀ ਤਹਿਤ ਸੰਗਰੂਰ ਰੋਡ ’ਤੇ ਸਿਵਲ ਐਵੀਏਸ਼ਨ ਕਲੱਬ ਵਿਖੇ ਵੱਖ-ਵੱਖ ਹਵਾਈ ਜਹਾਜ਼ਾਂ ਦੇ ਮਾਡਲਾਂ ਦੇ ਲੂਪ, ਰੋਲ, ਲੋਅ ਪਾਸ, ਨਾਈਫ ਐੱਜ ਅਤੇ ਕਈ ਹੋਰ ਕਰਤੱਬ ਦਿਖਾਏ ਗਏ ਜਿਨ

ਪਟਿਆਲਾ : ਪਟਿਆਲਾ ਹੈਰੀਟੇਜ ਫੈਸਟੀਵਲ-2023 ਦੇ ਸਮਾਰੋਹਾਂ ਦੀ ਲੜੀ ਤਹਿਤ ਸੰਗਰੂਰ ਰੋਡ ’ਤੇ ਸਿਵਲ ਐਵੀਏਸ਼ਨ ਕਲੱਬ ਵਿਖੇ ਵੱਖ-ਵੱਖ ਹਵਾਈ ਜਹਾਜ਼ਾਂ ਦੇ ਮਾਡਲਾਂ ਦੇ ਲੂਪ, ਰੋਲ, ਲੋਅ ਪਾਸ, ਨਾਈਫ ਐੱਜ ਅਤੇ ਕਈ ਹੋਰ ਕਰਤੱਬ ਦਿਖਾਏ ਗਏ ਜਿਨ੍ਹਾਂ ਨੇ ਦਰਸ਼ਕਾਂ ਦੀਆਂ ਖੂਬ ਤਾੜੀਆਂ ਬਟੋਰੀਆਂ। ਇਸ ਤੋਂ ਇਲਾਵਾ ਸੈਸਨਾ-172 ਤੇ ਪਪਿਸਟਰਲ ਵਾਇਰਸ ਜਹਾਜ਼ਾਂ ਅਤੇ ਪੈਰਾ ਗਲਾਈਡਿੰਗ ਦੇ ਦਿਖਾਏ ਗਏ ਕਰਤੱਬ ਖਿੱਚ ਦਾ ਕੇਂਦਰ ਬਣੇ।

ਇਸ ਮੌਕੇ ਮੁੱਖ ਮਹਿਮਾਨ ਵਜੋਂ ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਅਤੇ ਵਿਸ਼ੇਸ਼ ਮਹਿਮਾਨ ਵਜੋਂ ਮੁੱਖ ਮੰਤਰੀ ਦੇ ਮੀਡੀਆ ਡਾਇਰੈਕਟਰ ਬਲਤੇਜ ਪੰਨੂ ਸ਼ਾਮਲ ਹੋਏ। ਕੋਹਲੀ ਨੇ ਕਿਹਾ ਕਿ ਪਟਿਆਲਾ ਹੈਰੀਟੇਜ ਫੈਸਟੀਵਲ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਧਾਈ ਦਾ ਪਾਤਰ ਹੈ। ਮੀਡੀਆ ਡਾਇਰੈਕਟਰ ਬਲਤੇਜ ਪੰਨੂ ਨੇ ਕਿਹਾ ਕਿ ਅਜਿਹੇ ਉਤਸਵਾਂ ਨਾਲ ਜਿੱਥੇ ਸੈਰ-ਸਪਾਟੇ ਨੂੰ ਬੜ੍ਹਾਵਾ ਮਿਲਦਾ ਹੈ, ਉਥੇ ਹੀ ਹੈਰੀਟੇਜ ਫੈਸਟੀਵਲ ਸਾਡੀ ਅਨਮੋਲ ਵਿਰਾਸਤ ਨੂੰ ਵੀ ਦਰਸਾਉਂਦੇ ਹਨ। ਐਰੋ ਮਾਡਲਿੰਗ ਸ਼ੋਅ ਮੌਕੇ ਐਵੀਏਸ਼ਨ ਕਲੱਬ ਪਟਿਆਲਾ ਦੇ ਚੀਫ ਫਲਾਇੰਗ ਇੰਸਟ੍ਰਕਟਰ ਕੈਪਟਨ ਹਰਪ੍ਰੀਤ ਸਿੰਘ ਤੇ ਕੈਪਟਨ ਸਿਮਰ ਟਿਵਾਣਾ ਨੇ ਸੈਸਨਾ 172 ਵੀਟੀ ਪੀਬੀਸੀ ਜਹਾਜ਼ ਦੇ ਕਰਤੱਬ ਅਤੇ ਐੱਨਸੀਸੀ ਦੇ ਪਪਿਸਟਰਲ ਵਾਇਰਸ ਜਹਾਜ਼ ਦੇ ਪਾਇਲਟ ਗਰੁੱਪ ਕੈਪਟਨ ਰਜੇਸ਼ ਸ਼ਰਮਾ ਤੇ ਐੱਸਕੇ ਸ਼ਰਮਾ ਨੇ ਵੱਖਰੇ ਤੌਰ ’ਤੇ ਕਰਤੱਬ ਦਿਖਾਏ।

ਇਸ ਤੋਂ ਇਲਾਵਾ ਪੰਜਾਬ ਪੈਰਾ ਗਲਾਈਡਿੰਗ ਐਸੋਸੀਏਸ਼ਨ ਦੇ ਸੁਖਚਰਨ ਸਿੰਘ ਨਿੱਕਾ ਬਰਾੜ ਤੇ ਅਕਾਸ਼ਦੀਪ ਸਿੰਘ ਨੇ ਪਾਵਰ ਪੈਰਾ ਗਲਾਈਡਰ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕੀਤਾ ਜਦੋਂਕਿ ਏਅਰੋ ਮਾਡਲਿੰਗ ਕਲੱਬ ਪਟਿਆਲਾ ਦੇ ਪ੍ਰਧਾਨ ਸ਼ਿਵਰਾਜ ਸਿੰਘ ਡਿੰਪੀ ਘੁੰਮਣ ਨੇ ਐਕਸਟਰਾ 260 ਦਾ ਮਾਡਲ ਅਤੇ ਉਨ੍ਹਾਂ ਦੇ ਪੋਤਰੇ ਵਾਈਪੀਐੱਸ ਸਕੂਲ ’ਚ 9ਵੀਂ ਜਮਾਤ ਦੇ ਵਿਦਿਆਰਥੀ ਮਨਕਰਨ ਸਿੰਘ ਨੇ ਹਾਰਬਰ ਪਲੇਨ ਉਡਾਇਆ ਤੇ ਜਹਾਜ਼ ਦਾ ਲੂਪ, ਵਿੰਗਓਵਰ ਤੇ ਰੋਲ ਕਰ ਕੇ ਜਹਾਜ਼ ਦੇ ਮਾਡਲ ਦੇ ਕਰਤੱਬ ਦਿਖਾਏ।Also Readਸਾਂਝੇ ਮੋਰਚੇ ਨੇ ਮੀਟਿੰਗ ਦੌਰਾਨ ਕੀਤੀਆਂ ਵਿਚਾਰਾਂ

ਲੁਧਿਆਣਾ ਤੋਂ ਪੁੱਜੇ ਸੰਤ ਸਿੰਘ ਮਠਾੜੂ ਨੇ ਐਕਸਟਰਾ-300, ਆਦੇਸ਼ ਯੁਨੀਵਰਸਿਟੀ ਬਠਿੰਡਾ ਤੋਂ ਵਿਜੇ ਵੀਰ ਸਿੰਘ ਖੋਖਰ ਨੇ ਐਂਗਲ, ਸਕੋਰਪੀਅਨ ਜੈੱਟ ਤੇ ਐੱਸ ਮਿਡ ਵਿੰਗ ਐਰੋਬੋਟਿਕ ਮਾਡਲ ਉਡਾਇਆ। ਇਸੇ ਤਰ੍ਹਾਂ ਯਾਦਵਿੰਦਰ ਸਿੰਘ ਨੇ ਯੂਕਰੇਨ ਵੱਲੋਂ ਸੁੱਟੇ ਗਏ ਰੂਸ ਦੇ ਜਹਾਜ਼ ਐਂਟੋਨੋਵ 225 ਦੇ ਕਰਤੱਬ ਦਿਖਾਏ। ਇਸ ਤੋਂ ਬਿਨਾਂ ਅਰਪਿਤ ਭੋਗਲ, ਨਮਿੰਦਰ ਭੋਗਲ ਨੇ ਟੁਕੈਨੋ 50 ਸੀਸੀ, ਸੈਲਫ ਮੇਡ ਜਹਾਜ਼ਾਂ ਦੇ ਮਾਡਲ ਦਿਖਾਏ। ਸਹਿਜਬੀਰ ਖਰੜ ਨੇ ਹੈਲੀਕਾਪਟਰ ਦਾ ਮਾਡਲ ਦਿਖਾਇਆ।

ਇਸ ਮੌਕੇ ਰੈੱਡ ਬੁਲ ਰੇਸ ਵਾਲੇ ਜਹਾਜ਼ ਦੇ ਮਾਡਲ, ਬੋਇੰਗ, ਸਪੇਸ ਵਾਕਰ ਆਦਿ ਦੇ ਮਾਡਲ ਵੀ ਦਿਲਚਸਪੀ ਦਾ ਕੇਂਦਰ ਰਹੇ। ਜਹਾਜ਼ਾਂ ਦੇ ਮਾਡਲਾਂ ਦੇ ਇਨ੍ਹਾਂ ਕਰਤੱਬਾਂ ਬਾਬਤ ਪੰਜਾਬ ਸਟੇਟ ਸਿਵਲ ਐਵੀਏਸ਼ਨ ਕੌਂਸਲ ਦੇ ਸਾਬਕਾ ਸੀਈਓ ਏਪੀਐੱਸ ਵਿਰਕ ਨੇ ਜਾਣਕਾਰੀ ਦਿੱਤੀ। ਉਨ੍ਹਾਂ ਦੇ ਨਾਲ ਮਾਡਲ ਐਵਿਉਨਿਕਸ ਕਲੱਬ ਲੁਧਿਆਣਾ ਦੇ ਮਨਜੀਵ ਭੋਗਲ ਨੇ ਨੌਜਵਾਨਾਂ ਨੂੰ ਹਵਾਈ ਫ਼ੌਜ ’ਚ ਸ਼ਾਮਲ ਹੋਣ ਲਈ ਪੇ੍ਰਿਤ ਕੀਤਾ।

Send this to a friend