April 17, 2026 9:51 pm

ਹਮਕੋ ਮਨ ਕੀ ਸ਼ਕਤੀ ਦੇਨਾ…’ ਵਾਲੀ ਵਾਣੀ ਜੈਰਾਮ ਘਰ ‘ਚ ਮਰੀ ਹੋਈ ਮਿਲੀ; ਇਸੇ ਸਾਲ ਮਿਲਿਆ ਸੀ ਪਦਮ ਭੂਸ਼ਣ

ਮਸ਼ਹੂਰ ਗਾਇਕਾ ਵਾਣੀ ਜੈਰਾਮ ਨੂੰ ਗਣਤੰਤਰ ਦਿਵਸ 2023 ਤੋਂ ਪਹਿਲਾਂ ਭਾਰਤ ਸਰਕਾਰ ਵੱਲੋਂ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ। ਐਤਵਾਰ ਨੂੰ ਸਸਕਾਰ ਕੀਤਾ ਜਾਵੇਗਾ।..

Vani Jairam Passes Away : ਪਦਮ ਭੂਸ਼ਣ ਐਵਾਰਡੀ ਵਾਣੀ ਜੈਰਾਮ ਦਾ 78 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਉਹ ਚੇਨਈ ਸਥਿਤ ਆਪਣੀ ਰਿਹਾਇਸ਼ ‘ਤੇ ਮ੍ਰਿਤਕ ਪਾਈ ਗਈ। ਗਾਇਕਾ ਨੂੰ ਗਣਤੰਤਰ ਦਿਵਸ 2023 ਤੋਂ ਪਹਿਲਾਂ ਭਾਰਤ ਸਰਕਾਰ ਵੱਲੋਂ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ। ਐਤਵਾਰ ਨੂੰ ਸਸਕਾਰ ਕੀਤਾ ਜਾਵੇਗਾ।

ਵਾਣੀ ਨੇ ਆਪਣੇ 50 ਸਾਲ ਦੇ ਕਰੀਅਰ ‘ਚ 10 ਹਜ਼ਾਰ ਤੋਂ ਵੀ ਜ਼ਿਆਦਾ ਗਾਣੇ ਗਾਏ। ਉਹ 18 ਭਾਰਤੀ ਭਾਸ਼ਾਵਾਂ ‘ਚ ਗਾਣੇ ਗਾ ਚੁੱਕੀ ਹਨ। ਉਨ੍ਹਾਂ ਦਾ ਗਾਇਆ ਹੋਇਆ ‘ਹਮਕੋ ਮਨ ਕੀ ਸ਼ਕਤੀ ਦੇਨਾ…’ ਅੱਜ ਵੀ ਲੋਕਾਂ ਦੀ ਜ਼ੁਬਾਨ ‘ਤੇ ਹੈ। ਉਨ੍ਹਾਂ ਨੂੰ ਪਦਮ ਭੂਸ਼ਣ ਤੋਂ ਲੈ ਕੇ ਨੈਸ਼ਨਲ ਐਵਾਰਡ ਤਕ ਨਾਲ ਸਨਮਾਨਿਤ ਕੀਤਾ ਗਿਆ ਸੀ। ਉਨ੍ਹਾਂ ਦੀ ਮੌਤ ਦੀ ਖ਼ਬਰ ਸੁਣ ਕੇ ਫਿਲਮ ਜਗਤ ਵਿਚ ਸੋਗ ਦੀ ਲਹਿਰ ਹੈ।

ਵਾਣੀ ਜੈਰਾਮ ਨੇ ਹਾਲ ਹੀ ‘ਚ ਪ੍ਰੋਫੈਸ਼ਨਲ ਗਾਇਕਾ ਦੇ ਰੂਪ ‘ਚ 50 ਸਾਲ ਪੂਰੇ ਕੀਤੇ ਸਨ ਤੇ 10,000 ਤੋਂ ਜ਼ਿਆਦਾ ਗਾਣੇ ਰਿਕਾਰਡ ਕੀਤੇ। ਉਨ੍ਹਾਂ ਐੱਮਐੱਸ ਇਲੱਏ ਰਾਜਾ, ਆਰਡੀ ਬਰਮਨ, ਕੇਵੀ ਮਹਾਦੇਵਨ, ਓਪੀ ਨਈਅਰ ਤੇ ਮਦਨ ਮੋਹਨ ਸਮੇਤ ਹੋਰ ਮਸ਼ਹੂਰ ਸੰਗੀਤਕਾਰਾਂ ਨਾਲ ਕੰਮ ਕੀਤਾ ਸੀ।

Send this to a friend