April 17, 2026 5:45 pm

ਸ਼ਰਾਬ ਫੈਕਟਰੀ ਧਰਨਾ ; ਕਿਸਾਨ ਆਗੂਆਂ ਨਾਲ ਗੱਲਬਾਤ ਤੋਂ ਬਾਅਦ ਪ੍ਰਸ਼ਾਸਨ 43 ਕਿਸਾਨ ਕੀਤੇ ਰਿਹਾਅ

ਸਾਂਝੇ ਮੋਰਚੇ ਦੇ 43 ਕਿਸਾਨਾਂ ਨੂੰ ਸ਼ਨਿਚਰਵਾਰ ਦੇਰ ਰਾਤ ਰਿਹਾਅ ਕਰ ਦਿੱਤਾ ਗਿਆ। ਸ਼ਰਾਬ ਫੈਕਟਰੀ ਮਾਮਲੇ ’ਚ ਜ਼ੀਰਾ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਕਿਸਾਨ ਦੇਰ ਰਾਤ ਜ਼ੀਰਾ ਦੀ ਅਦਾਲਤ ਦੇ ਜੱਜ ਆਯੂਸ਼ਮਾਨ ਸਿਆਲ ਵੱਲੋਂ ਥਾਣ


ਸਾਂਝੇ ਮੋਰਚੇ ਦੇ 43 ਕਿਸਾਨਾਂ ਨੂੰ ਸ਼ਨਿਚਰਵਾਰ ਦੇਰ ਰਾਤ ਰਿਹਾਅ ਕਰ ਦਿੱਤਾ ਗਿਆ। ਸ਼ਰਾਬ ਫੈਕਟਰੀ ਮਾਮਲੇ ’ਚ ਜ਼ੀਰਾ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਕਿਸਾਨ ਦੇਰ ਰਾਤ ਜ਼ੀਰਾ ਦੀ ਅਦਾਲਤ ਦੇ ਜੱਜ ਆਯੂਸ਼ਮਾਨ ਸਿਆਲ ਵੱਲੋਂ ਥਾਣਾ ਸਦਰ ਦੇ ਐੱਸਐੱਚ ਗੁਰਪ੍ਰੀਤ ਸਿੰਘ ਦੇ ਮੁਚੱਲਕੇ ’ਤੇ ਰਿਹਾਅ ਕੀਤੇ ਗਏ। ਫਿਰੋਜ਼ਪੁਰ ਦੇ ਐੱਸਐੱਚਓ ਕੰਵਲਦੀਪ ਕੌਰ ਵੱਲੋਂ ਧਰਨੇ ਨੂੰ ਸ਼ਾਂਤਮਈ ਰੱਖਣ ਲਈ ਕਿਸਾਨ ਆਗੂਆਂ ਨਾਲ ਗੱਲਬਾਤ ਤੋਂ ਬਾਅਦ ਸਰਕਾਰ ਦੇ ਹੁਕਮਾਂ ਅਨੁਸਾਰ ਇਹ ਫ਼ੈਸਲਾ ਲਿਆ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਫੈਕਟਰੀ ਮਾਮਲੇ ਦੇ ਨਿਪਟਾਰੇ ਲਈ ਕਮੇਟੀਆਂ ਬਣਾਈਆਂ ਗਈਆਂ ਹਨ ਜੋ ਫੈਕਟਰੀ ਵਿਖੇ ਆਪਣਾ ਕੰਮ ਕਰਨ ਲਈ ਪੁੱਜ ਗਈਆਂ ਹਨ ਪਰ ਸਾਂਝੇ ਮੋਰਚੇ ਨੇ ਉਦੋਂ ਤਕ ਆਪਣੇ ਮੈਂਬਰ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਜਦੋਂ ਤਕ ਗ੍ਰਿਫ਼ਤਾਰ ਕੀਤੇ ਗਏ ਸਾਥੀ ਕਿਸਾਨਾਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ।

ਦੂਜੇ ਪਾਸੇ ਡੀਸੀ ਅੰਮ੍ਰਿਤਾ ਸਿੰਘ ਫਿਰੋਜ਼ਪੁਰ ਦੀ ਸਮੁੱਚੀ ਟੀਮ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਪੂਰੀ ਸੂਝ-ਬੂਝ ਨਾਲ ਕਦਮ ਚੁੱਕੇ ਜਾ ਰਹੇ ਹਨ ਤਾਂ ਜੋ ਮਾਮਲੇ ਦਾ ਹੱਲ ਨਿਕਲ ਸਕੇ ਜਿਸ ਕਾਰਨ ਕਿਸਾਨ ਮੋਰਚਾ ਵੀ ਚਾਹੁੰਦਾ ਹੈ ਕਿ ਮੰਗਾਂ ਦਾ ਹੱਲ ਹੋ ਜਾਵੇ। ਇਸ ਲਈ ਅੱਜ ਰਿਹਾਈ ਤੋਂ ਬਾਅਦ ਕਿਸਾਨ ਵੀ ਆਪਣੀ ਜਿੱਤ ਦਾ ਅਹਿਸਾਸ ਕਰ ਰਹੇ ਹਨ।

ਸ਼ਰਾਬ ਫੈਕਟਰੀ ਨੂੰ ਬੰਦ ਕਰਵਾਉਣ ਲਈ ਚੱਲ ਰਹੇ ਮੋਰਚੇ ਤੇ ਗ੍ਰਿਫ਼ਤਾਰ ਕਿਸਾਨ ਆਗੂਆਂ ਤੇ ਵਰਕਰਾਂ ਨੂੰ ਦੇਰ ਰਾਤ 1 ਵਜੇ ਸਰਕਾਰ ਵੱਲੋਂ ਬਿਨਾਂ ਸ਼ਰਤ ਰਿਹਾਅ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਜੇਲ੍ਹ ਫਿਰੋਜ਼ਪੁਰ ਵਿਖੇ ਇਨ੍ਹਾਂ ਆਗੂਆਂ ਦਾ ਸਵਾਗਤ ਕਰਨ ਅਤੇ ਉਨ੍ਹਾਂ ਨੂੰ ਲੈਣ ਲਈ ਬੀਕੇਯੂ ਖੋਸਾ ਦੇ ਸੂਬਾ ਪ੍ਰਧਾਨ ਸੁਖਜਿੰਦਰ ਸਿੰਘ ਖੋਸਾ, ਸੂਬਾ ਮੀਤ ਪ੍ਰਧਾਨ ਜਸਵੀਰ ਸਿੰਘ ਝਾਮਕਾ, ਸੂਬਾ ਪ੍ਰੈੱਸ ਸਕੱਤਰ ਮੰਗਲ ਸਿੰਘ ਸੰਧੂ, ਕ੍ਰਿਪਾਲ ਸਿੰਘ ਛੂਛਕ ਪ੍ਰੈੱਸ ਸਕੱਤਰ ਫਿਰੋਜ਼ਪੁਰ, ਕੁਲਵਿੰਦਰ ਸਿੰਘ ਰਟੋਲ ਰੋਹੀ ਬਲਾਕ ਪ੍ਰਧਾਨ ਜੀਰਾ, ਗੁਰਮੇਲ ਸਿੰਘ ਸਰਪੰਚ ਮਨਸੂਰਵਾਲ, ਗੁਰਜੰਟ ਸਿੰਘ ਸਾਬਕਾ ਸਰਪੰਚ ਰਟੋਲ ਰੋਹੀ ਸਟੇਜ ਸੈਕਟਰੀ, ਜਗਤਾਰ ਸਿੰਘ ਲੌਂਗੌਦੇਵਾ ਆਦਿ ਆਗੂ ਹਾਜ਼ਰ ਸਨ।

Send this to a friend