May 22, 2026 9:35 am

ਪਟਿਆਲਾ ਦੇ ਨੌਜਵਾਨ ਨੇ ਅਮਰੀਕਾ ਜਾਣ ਦੇ ਲਈ ਘੜੀ ਜੁੜਵਾ ਭਰਾ ਦੀ ਝੂਠੀ ਕਹਾਣੀ,ਪੁਲਿਸ ਨੇ ਕੀਤਾ ਗ੍ਰਿਫਤਾਰ

ਪੰਜਾਬ ਦੇ ਪਟਿਆਲਾ ਦਾ ਰਹਿਣ ਵਾਲਾ ਜਸਵਿੰਦਰ ਸਿੰਘ 6 ਦਸੰਬਰ ਨੂੰ ਵੀਜ਼ਾ ਇੰਟਰਵਿਊ ਦੇ ਲਈ ਦਿੱਲੀ ਸਥਿਤ ਅਮਰੀਕਨ ਅੰਬੈਸੀ ਵਿੱਚ ਗਿਆ ਸੀ। ਉਸ ਦੇ ਦਸਤਾਵੇਜ਼ਾਂ ਦੇ ਮੁਤਾਬਕ ਉਹ ਪੁਣੇ ਪੁਲਿਸ ਵਿੱਚ ਕ੍ਰਾਈਮ ਬ੍ਰਾਂਚ ਦਾ ਅਧਿਕਾਰੀ ਸੀ ਅਤੇ 2017 ਤੋਂ ਉਥੇ ਕੰਮ ਕਰ ਰਿਹਾ ਸੀ।26 ਸਾਲ ਦੇ ਜਸਵਿੰਦਰ ਸਿੰਘ ਨੇ ਆਪਣੀ ਇੰਟਰਵਿਊ ਦੌਰਾਨ ਦੱਸਿਆ ਕਿ ਉਸ ਦੇ ਜੁੜਵਾਂ ਭਰਾ ਕੁਲਵਿੰਦਰ ਸਿੰਘ ਦੀ ਨਿਊਯਾਰਕ ਵਿੱਚ ਮੌਤ ਹੋ ਗਈ ਸੀ ਅਤੇ ਉਹ ਉੱਥੇ ਜਾ ਕੇ ਅੰਤਿਮ ਸੰਸਕਾਰ ਕਰਨਾ ਚਾਹੁੰਦਾ ਸੀ। ਆਪਣੇ ਦਾਅਵੇ ਦੀ ਪੁਸ਼ਟੀ ਕਰਨ ਲਈ ਉਸ ਨੇ ‘ਸ਼ਮਸ਼ਾਨਘਾਟ ਦੀ ਮੌਤ ਦੀ ਪੁਸ਼ਟੀ’ ਅਤੇ ‘ਅਣਅਧਿਕਾਰਤ ਮੌਤ ਦੇ ਰਿਕਾਰਡਾਂ’ ਦੇ ਸੰਬੰਧ ਵਿੱਚ 24 ਅਕਤੂਬਰ, 2022 ਨੂੰ ਪਲੇਸੈਂਟਵਿਲੇ, ਨਿਊਯਾਰਕ ਵਿੱਚ ‘ਬੀਚਰ ਫਲੈਕਸ ਫਿਊਨਰਲ ਹੋਮ’ ਤੋਂ ਇੱਕ ਪੱਤਰ ਤਿਆਰ ਕੀਤਾ ਹੋਇਆ ਸੀ।


ਅਮਰੀਕਾ ਜਾ ਕੇ ਉੱਥੇ ਰਹਿਣ ਦੇ ਲਈ ਇੱਕ ਵਿਅਕਤੀ ਨੇ ਆਪਣੇ ਸੁਪਨੇ ਨੂੰ ਪੂਰਾ ਕਰਨ ਲਈ ਇੱਕ ਅਜਿਹੀ ਕਹਾਣੀ ਰਚੀ ਜਿਸ ਨੇ ਲੋਕਾਂ ਨੂੰ ਹੈਰਾਨੀ ਵਿੱਚ ਪਾ ਦਿੱਤਾ ਹੈ। ਇਸ ਵਿਅਕਤੀ ਨੇ ਇੱਕ ਝੂਠੀ ਕਹਾਣੀ ਰਚੀ ਜਿਸ ਵਿੱਚ ਉਸ ਨੇ ਦੱਸਿਆ ਕਿ ਉਸ ਦਾ ਜੁੜਵਾਂ ਭਰਾ ਅਮਰੀਕਾ ਵਿੱਚ ਰਹਿੰਦਾ ਹੈ ਜਿਸ ਦੀ ਮੌਤ ਹੋ ਗਈ ਹੈ ਅਤੇ ਉਹ ਉਸ ਦੇ ਅੰਤਿਮ ਸੰਸਕਾਰ ਲਈ ਉੱਥੇ ਜਾਣਾ ਚਾਹੁੰਦਾ ਸੀ। ਹਾਲਾਂਕਿ ਅਮਰੀਕਾ ਦੇ ਦੂਤਘਰ ਦੇ ਅਧਿਕਾਰੀਆਂ ਨੇ ਉਸ ਦੇ ਝੂਠ ਨੂੰ ਫੜ ਲਿਆ ਅਤੇ ਧੋਖਾਧੜੀ ਦੇ ਇਲਜ਼ਾਮ ਦੇ ਵਿੱਚ ਉਸ ਨੂੰ ਗ੍ਰਿਫਤਾਰ ਕਰ ਲਿਆ। ਦਰਅਸਲ ਪੰਜਾਬ ਦੇ ਪਟਿਆਲਾ ਦਾ ਰਹਿਣ ਵਾਲਾ ਜਸਵਿੰਦਰ ਸਿੰਘ 6 ਦਸੰਬਰ ਨੂੰ ਵੀਜ਼ਾ ਇੰਟਰਵਿਊ ਦੇ ਲਈ ਦਿੱਲੀ ਸਥਿਤ ਅਮਰੀਕਨ ਅੰਬੈਸੀ ਵਿੱਚ ਗਿਆ ਸੀ। ਉਸ ਦੇ ਦਸਤਾਵੇਜ਼ਾਂ ਦੇ ਮੁਤਾਬਕ ਉਹ ਪੁਣੇ ਪੁਲਿਸ ਵਿੱਚ ਕ੍ਰਾਈਮ ਬ੍ਰਾਂਚ ਦਾ ਅਧਿਕਾਰੀ ਸੀ ਅਤੇ 2017 ਤੋਂ ਉਥੇ ਕੰਮ ਕਰ ਰਿਹਾ ਸੀ।

26 ਸਾਲ ਦੇ ਜਸਵਿੰਦਰ ਸਿੰਘ ਨੇ ਆਪਣੀ ਇੰਟਰਵਿਊ ਦੌਰਾਨ ਦੱਸਿਆ ਕਿ ਉਸ ਦੇ ਜੁੜਵਾਂ ਭਰਾ ਕੁਲਵਿੰਦਰ ਸਿੰਘ ਦੀ ਨਿਊਯਾਰਕ ਵਿੱਚ ਮੌਤ ਹੋ ਗਈ ਸੀ ਅਤੇ ਉਹ ਉੱਥੇ ਜਾ ਕੇ ਅੰਤਿਮ ਸੰਸਕਾਰ ਕਰਨਾ ਚਾਹੁੰਦਾ ਸੀ। ਆਪਣੇ ਦਾਅਵੇ ਦੀ ਪੁਸ਼ਟੀ ਕਰਨ ਲਈ ਉਸ ਨੇ ‘ਸ਼ਮਸ਼ਾਨਘਾਟ ਦੀ ਮੌਤ ਦੀ ਪੁਸ਼ਟੀ’ ਅਤੇ ‘ਅਣਅਧਿਕਾਰਤ ਮੌਤ ਦੇ ਰਿਕਾਰਡਾਂ’ ਦੇ ਸੰਬੰਧ ਵਿੱਚ 24 ਅਕਤੂਬਰ, 2022 ਨੂੰ ਪਲੇਸੈਂਟਵਿਲੇ, ਨਿਊਯਾਰਕ ਵਿੱਚ ‘ਬੀਚਰ ਫਲੈਕਸ ਫਿਊਨਰਲ ਹੋਮ’ ਤੋਂ ਇੱਕ ਪੱਤਰ ਤਿਆਰ ਕੀਤਾ ਹੋਇਆ ਸੀ।

ਦੂਤਘਰ ਦੇ ਅਧਿਕਾਰੀ ਜਸਵਿੰਦਰ ਸਿੰਘ ਅਤੇ ਉਸ ਦੇ ਜੁੜਵਾ ਭਰਾ ਵਿਚਕਾਰ ਸਮਾਨਤਾਵਾਂ ਦੇਖ ਕੇ ਹੈਰਾਨ ਰਹਿ ਗਏ ਪਰ ਪੂਰੀ ਜਾਂਚ ਤੋਂ ਬਾਅਦ ਜਸਵਿੰਦਰ ਸਿੰਘ ਦੇ ਝੂਠ ਦਾ ਪਰਦਾਫਾਸ਼ ਹੋ ਗਿਆ। ਜਾਂਚ ਵਿੱ ਸਾਹਮਣੇ ਆਇਆ ਕਿ ਕੁਲਵਿੰਦਰ ਸਿੰਘ ਨਾਂ ਦਾ ਕੋਈ ਵਿਅਕਤੀ ਉਸ ਇਲਾਕੇ ਵਿੱਚ ਨਹੀਂ ਰਹਿੰਦਾ ਸੀਅਤੇ ਨਾ ਹੀ ਉਸ ਨਾਂ ਦੇ ਕਿਸੇ ਵਿਅਕਤੀ ਦੀ ਮੌਤ ਹੋਈ ਹੈ।

ਜਦੋਂ ਜਸਵਿੰਦਰ ਸਿੰਘ ਨੂੰ ਇਸ ਸਭ ਬਾਰੇ ਪੁੱਛਿਆ ਗਿਆ ਤਾਂ ਉਹ ਟੁੱਟ ਗਿਆ ਅਤੇ ਅਮਰੀਕਾ ਜਾਣ ਲਈ ਜਾਅਲੀ ਦਸਤਾਵੇਜ਼ ਤਿਆਰ ਕਰਨ ਅਤੇ ਉਸ ਨੇ ਝੂਠੀ ਕਹਾਣੀ ਘੜਨ ਦੀ ਗੱਲ ਕਬੂਲ ਕਰ ਲਈ। ਪੁਲਿਸ ਨੇ ਉਸ ਦੇ ਖਿਲਾਫ ਧੋਖਾਧੜੀ ਅਤੇ ਜਾਲਸਾਜ਼ੀ ਕਰਨ ਦਾ ਮਾਮਲਾ ਦਰਜ ਕਰ ਕੇ ਵਿਸਥਾਰਤ ਜਾਂਚ ਸ਼ੁਰੂ ਕਰ ਦਿੱਤੀ ਹੈ।

Send this to a friend